Patiala Police Action Against Miscreants
Patiala Police Action Against Miscreants : ਪਟਿਆਲਾ 8 ਫਰਵਰੀ 2026 ਆਵਾਜ਼ ਇੰਡੀਆ ਟੂਡੇ- ਨਾਭਾ ਤੋਂ ਪਟਿਆਲਾ ਐਂਟਰੀ ਪੁਆਇੰਟ ‘ਤੇ ਪਟਿਆਲਾ ਪੁਲਿਸ ਵੱਡੇ ਪੱਧਰ ‘ਤੇ ਨਾਕਾਬੰਦੀ ਕਰ ਚੈਕਿੰਗ ਕਰ ਰਹੀ ਹੈ। ਡੀਐਸਪੀ ਸਿਟੀ ਵਨ ਸਤਨਾਮ ਸਿੰਘ ਨੇ ਦੱਸਿਆ ਕਿ ਪਟਿਆਲਾ ਵਨ ਤੇ ਸਰਕਲ ਦੇ ਡਿਪਟੀ ਅਤੇ ਸਾਰੇ ਥਾਣੇ ਦੇ ਇੰਚਾਰਜ ਵੀ ਇਸ ਚੈਕਿੰਗ ਵਿੱਚ ਸ਼ਾਮਿਲ ਕੀਤੇ ਗਏ ਹਨ।
ਸ੍ਰੀ ਸਤਨਾਮ ਸਿੰਘ ਨੇ ਕਿਹਾ ਕਿ ਬਿਨਾਂ ਨੰਬਰ ਪਲੇਟਾਂ ਵਾਲੇ ਟੂ-ਵ੍ਹੀਲਰ ਅਤੇ ਵਹੀਕਲਾਂ ਨੂੰ ਮੁੱਖ ਰੱਖਦੇ ਹੋਏ ਚੈਕਿੰਗ ਕੀਤੀ ਜਾ ਰਹੀ ਹੈ। ਡੀਐਸਪੀ ਸਤਨਾਮ ਸਿੰਘ ਨੇ ਇਹ ਵੀ ਦੱਸਿਆ ਕਿ ਪੁਲਿਸ ਹੁਲੜਬਾਜਾਂ ਨਾਲ ਸਖਤੀ ਨਾਲ ਨਜਿੱਠ ਰਹੀ ਹੈ।

ਪਿਛਲੇ ਦਿਨ ਪੋਲੋ ਗਰਾਉਂਡ ਕੋਲ ਵਾਇਰਲ ਹੋਈ ਲੜਾਈ ਦੀ ਵੀਡੀਓ ਦੇ ਮਾਮਲੇ ‘ਚ ਪੁਲਿਸ ਨੇ ਕੁਝ ਲੜਕੇ ਰਾਊਂਡਅਪ ਕੀਤੇ ਹਨ। ਡੀਐਸਪੀ ਸਤਨਾਮ ਸਿੰਘ ਨੇ ਸਪੱਸ਼ਟ ਕੀਤਾ ਕਿ ਪੁਲਿਸ ਵੱਲੋਂ ਸ਼ਰਾਰਤੀ ਅਨਸਰ ਅਤੇ ਹੂਲੜਬਾਜ਼ੀ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਜਾ ਰਹੀ ਹੈ। ਹਰਕਤਾਂ ਤੋਂ ਬਾਹਰ ਜਾਣ ‘ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
