ਪਟਿਆਲਾ ‘ਚ ਨਗਰ ਨਿਗਮ ਦੀ ਲੈਂਡ ਬਰਾਂਚ ਵੱਲੋਂ ਕਬਜ਼ਿਆਂ ਖ਼ਿਲਾਫ਼ ਕਾਰਵਾਈ

Muskaan gill
2 Min Read

Patiala MC Cracks Down Encroachers Warned Near Gurudwara

Patiala MC Cracks Down Encroachers Warned Near Gurudwara : ਨਗਰ ਨਿਗਮ 10 ਫਰਵਰੀ 2026 (ਦਰਪਨਪ੍ਰੀਤ ਸੰਧੂ ) ਆਵਾਜ਼ ਇੰਡੀਆ ਟੂਡੇ-ਪਟਿਆਲਾ ਦੀ ਲੈਂਡ ਬਰਾਂਚ ਵੱਲੋਂ ਇੱਕ ਵਾਰ ਫਿਰ ਕਾਰਵਾਈ ਕਰਦੇ ਹੋਏ ਤ੍ਰਿਪੜੀ ਇਲਾਕੇ ਵਿੱਚ ਕਸ਼ਮੀਰੀਆਂ ਵਾਲੇ ਗੁਰਦੁਆਰੇ ਦੇ ਕੋਲ ਦੁਕਾਨਾਂ ਦੇ ਬਾਹਰ ਕੀਤੀਆਂ ਗਈਆਂ ਕਬਜ਼ੇਧਾਰੀਆਂ ਨੂੰ ਚੇਤਾਵਨੀ ਦਿੱਤੀ ਗਈ। ਲੈਂਡ ਬਰਾਂਚ ਵੱਲੋਂ ਸਪਸ਼ਟ ਕੀਤਾ ਗਿਆ ਕਿ ਜੇਕਰ 15 ਮਿੰਟਾਂ ਦੇ ਅੰਦਰ ਆਪਣਾ ਸਮਾਨ ਖੁਦ ਨਹੀਂ ਚੁੱਕਿਆ ਗਿਆ ਤਾਂ ਜੁਰਮਾਨਾ ਲਗਾਇਆ ਜਾਵੇਗਾ ਅਤੇ ਸਮਾਨ ਜਬਤ ਕਰ ਲਿਆ ਜਾਵੇਗਾ।

ਇਸ ਦੌਰਾਨ ਮੌਕੇ ਉੱਤੇ ਲੱਗੀਆਂ ਕੁਝ ਰੇੜੀਆਂ, ਜਿਨ੍ਹਾਂ ਵੱਲੋਂ ਨਗਰ ਨਿਗਮ ਪਟਿਆਲਾ ਵਿੱਚ ਫੀਸ ਭਰ ਕੇ ਲਾਇਸੈਂਸ ਲਿਆ ਗਿਆ ਸੀ, ਉਨ੍ਹਾਂ ਨੂੰ ਵੀ ਸਖ਼ਤ ਚੇਤਾਵਨੀ ਦਿੱਤੀ ਗਈ। Patiala MC Cracks Down Encroachers Warned Near Gurudwara ਨਗਰ ਨਿਗਮ ਵੱਲੋਂ ਕਿਹਾ ਗਿਆ ਕਿ ਜੇਕਰ ਇਹ ਰੇੜੀਆਂ ਫੁੱਟਪਾਥ ਉੱਤੇ ਟ੍ਰੈਫਿਕ ਦੀ ਸਮੱਸਿਆ ਪੈਦਾ ਕਰਨਗੀਆਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Patiala MC Cracks Down Encroachers Warned Near Gurudwara-

ਜ਼ਿਕਰਯੋਗ ਹੈ ਕਿ ਇਹ ਰੇੜੀਆਂ ਮੂਵੇਬਲ ਹਨ ਅਤੇ ਇਨ੍ਹਾਂ ਨੂੰ ਇੱਕ ਹੀ ਥਾਂ ਖੜਾ ਕਰਕੇ ਸਮਾਨ ਵੇਚਣ ਦੀ ਇਜਾਜ਼ਤ ਨਹੀਂ ਹੈ। ਇਸ ਸਬੰਧੀ ਲੈਂਡ ਬਰਾਂਚ ਦੇ ਇੰਸਪੈਕਟਰ ਵਿਸ਼ਾਲ ਵਰਮਾ ਵੱਲੋਂ ਸਖ਼ਤ ਚੇਤਾਵਨੀ ਦਿੰਦਿਆਂ ਇਨ੍ਹਾਂ ਵੈਂਡਰਾਂ ਨੂੰ ਇੱਕ ਮੌਕਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਸ਼ਾਮ ਨੂੰ ਫਿਰ ਤੋਂ ਇਸ ਤਰ੍ਹਾਂ ਇੱਕ ਕਾਰਡ ਉੱਤੇ ਦੋ ਰੇੜੀਆਂ ਲਗਾਈਆਂ ਗਈਆਂ ਤਾਂ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਜੁਰਮਾਨਾ ਲਗਾਉਣਾ ਅਤੇ ਸਮਾਨ ਜਬਤ ਕਰਨਾ ਵੀ ਸ਼ਾਮਲ ਹੋਵੇਗਾ।

Patiala MC Cracks Down Encroachers Warned Near Gurudwara-
Patiala MC Cracks Down Encroachers Warned Near Gurudwara

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *