open drug market
open drug market : ਬਠਿੰਡਾ 16 ਫਰਵਰੀ (ਜਗਸੀਰ ਭੁੱਲਰ) – ਬਠਿੰਡਾ ਵਿੱਚ ਵਧ ਰਹੇ ਅਪਰਾਧ ਦਾ ਮੁੱਖ ਕਾਰਨ ਨਸ਼ਾ ਮੰਨਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿੰਨੀ ਪੁਲਿਸ ਵੱਲੋਂ ਨਸ਼ੇ ‘ਤੇ ਸਖ਼ਤਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਉਸ ਤੋਂ ਕਿਤੇ ਜ਼ਿਆਦਾ ਨਸ਼ਾ ਸ਼ਰੇਆਮ ਵਿਕਣ ਲੱਗ ਪਿਆ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਅਤੇ ਤਸਵੀਰਾਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਕਰ ਰਹੀਆਂ ਹਨ। ਕੁਝ ਦਿਨ ਪਹਿਲਾਂ ਮਾਲ ਰੋਡ ਵਿੱਚ ਸ਼ਰੇਆਮ ਨਸ਼ਾ ਵੇਚਣ ਦੀ ਵੀਡੀਓ ਵਾਇਰਲ ਹੋਈ ਸੀ।open drug market ਇਸ ਮਾਮਲੇ ਬਾਰੇ ਥਾਣਾ ਕੋਤਵਾਲੀ ਦੇ ਇੰਸਪੈਕਟਰ ਪਰਵਿੰਦਰ ਸਿੰਘ ਨੇ ਦੱਸਿਆ ਸੀ ਕਿ ਨਸ਼ਾ ਵੇਚਣ ਵਾਲਿਆਂ ਦੀ ਪਛਾਣ ਹੋ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਅਜੇ ਇਹ ਮਾਮਲਾ ਹੱਲ ਨਹੀਂ ਹੋਇਆ ਸੀ ਕਿ ਸੋਮਵਾਰ ਨੂੰ ਇੱਕ ਹੋਰ ਖੌਫਨਾਕ ਵੀਡੀਓ ਵਾਇਰਲ ਹੋ ਗਈ।open drug market ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਦਿਖਾਇਆ ਗਿਆ ਕਿ ਸੰਤਪੁਰਾ ਰੋਡ ‘ਤੇ ਰੇਲਵੇ ਲਾਈਨਾਂ ਨੇੜੇ ਸੁੰਨੀ ਜਗ੍ਹਾ ‘ਤੇ ਚਾਰ-ਪੰਜ ਨੌਜਵਾਨ ਇਕ-ਦੂਜੇ ਨੂੰ ਨਸ਼ੇ ਦੇ ਟੀਕੇ ਲਗਾ ਰਹੇ ਹਨ।
ਕੁਝ ਦਿਨ ਪਹਿਲਾਂ ਲੋਕਾਂ ਨੇ ਇੱਕ ਨਸ਼ੇੜੀ ਚੋਰ ਨੂੰ ਕਾਬੂ ਕੀਤਾ ਸੀ,open drug market ਜਿਸ ਨੇ ਮੰਨਿਆ ਕਿ ਸੰਤਪੁਰਾ ਰੋਡ ‘ਤੇ ਰੇਲਵੇ ਲਾਈਨਾਂ ਕੋਲ ਸਵੇਰ ਤੋਂ ਸ਼ਾਮ ਤੱਕ ਨਸ਼ਾ ਤਸਕਰਾਂ ਦੀ ਮੰਡੀ ਲੱਗਦੀ ਹੈ।
ਸਥਾਨਕ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਸ਼ਹਿਰ ਦੇ ਪਾਰਕਾਂ, ਸੁੰਨੀਆਂ ਗਲੀਆਂ ਅਤੇ ਖਾਲੀ ਇਮਾਰਤਾਂ ਵਿੱਚ ਨਸ਼ੇੜੀਆਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ, ਪਰ ਪੁਲਿਸ ਨੂੰ ਇਹ ਸਭ ਨਜ਼ਰ ਨਹੀਂ ਆ ਰਿਹਾ। ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨੌਜਵਾਨ ਪੀੜ੍ਹੀ ਮੌਤ ਦੇ ਇਸ ਕਾਰੋਬਾਰ ਦੀ ਭੇਂਟ ਚੜ੍ਹ ਰਹੀ ਹੈ, ਜਿਸ ਨਾਲ ਸਮਾਜਿਕ ਅਤੇ ਆਰਥਿਕ ਢਾਂਚਾ ਬਰਬਾਦ ਹੋ ਰਿਹਾ ਹੈ।
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਰਵਾਇਤੀ ਜਵਾਬ ਹੈ ਕਿ ਮੁਹਿੰਮ ਜਾਰੀ ਹੈ ਅਤੇ ਵਾਇਰਲ ਵੀਡੀਓਜ਼ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਸੋਨੂੰ ਮਹੇਸ਼ਵਰੀ ਦਾ ਕਹਿਣਾ ਹੈ ਕਿ ਸਿਰਫ਼ ਪੁਲਿਸ ਦੀ ਫੜੋ-ਫੜਾਈ ਨਾਲ ਇਹ ਮਸਲਾ ਹੱਲ ਨਹੀਂ ਹੋਵੇਗਾ, ਜਦੋਂ ਤੱਕ ਬੇਰੁਜ਼ਗਾਰੀ ਅਤੇ ਮਾਨਸਿਕ ਦਬਾਅ ਵਰਗੇ ਮੂਲ ਕਾਰਨਾਂ ‘ਤੇ ਕੰਮ ਨਹੀਂ ਹੁੰਦਾ। ਇਸ ਸਮੇਂ ਬਠਿੰਡਾ ਵਿੱਚ ਵਾਇਰਲ ਹੋ ਰਹੀਆਂ ਵੀਡੀਓਜ਼ ਨੇ ਸ਼ਹਿਰ ਵਿੱਚ ਹਲਚਲ ਮਚਾ ਦਿੱਤੀ ਹੈ ਅਤੇ ਲੋਕ ਪ੍ਰਸ਼ਾਸਨ ਵੱਲੋਂ ਕਿਸੇ ਠੋਸ ਕਾਰਵਾਈ ਦੀ ਉਡੀਕ ਕਰ ਰਹੇ ਹਨ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
