Online Trading Scam
Online Trading Scam : ਬਠਿੰਡਾ 12 ਫ਼ਰਵਰੀ (ਜਗਸੀਰ ਭੁੱਲਰ) – ਡਿਜੀਟਲ ਦੁਨੀਆ ਵਿੱਚ ਤੇਜ਼ੀ ਨਾਲ ਪੈਸਾ ਕਮਾਉਣ ਦਾ ਲਾਲਚ ਆਮ ਲੋਕਾਂ ਲਈ ਜੀਅ ਦਾ ਜੰਜਾਲ ਬਣਦਾ ਜਾ ਰਿਹਾ ਹੈ। ਬਠਿੰਡਾ ਦੀ ਟੀਚਰ ਕਲੋਨੀ ਵਿੱਚ ਸਾਈਬਰ ਠੱਗਾਂ ਵੱਲੋਂ ਇੱਕ ਮੁਟਿਆਰ ਨੂੰ ਆਨਲਾਈਨ ਟ੍ਰੇਡਿੰਗ ਦੇ ਜਾਲ ਵਿੱਚ ਫਸਾ ਕੇ ਉਸ ਦੇ ਪਰਿਵਾਰ ਦੇ ਕਰੀਬ 44.81 ਲੱਖ ਰੁਪਏ ਹੜੱਪ ਲਏ ਗਏ। ਪੀੜਤ ਪਰਿਵਾਰ ਦੀ ਸ਼ਿਕਾਇਤ ‘ਤੇ ਥਾਣਾ ਸਾਈਬਰ ਕ੍ਰਾਈਮ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਟੀਚਰ ਕਲੋਨੀ ਬਠਿੰਡਾ ਦੇ ਵਸਨੀਕ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਇਹ ਸਾਰਾ ਖੇਡ ਇੱਕ ਵਟਸਐਪ ਗਰੁੱਪ ਤੋਂ ਸ਼ੁਰੂ ਹੋਇਆ ਸੀ। ਮੁਲਜ਼ਮਾਂ ਨੇ ਉਸ ਦੀ ਭੈਣ ਨੂੰ ‘ਐਂਗਲ ਵਨ ਸਟਾਕ ਹੱਬ ਐਚ 107’ ਨਾਮਕ ਗਰੁੱਪ ਵਿੱਚ ਸ਼ਾਮਲ ਕੀਤਾ। Online Trading Scam ਗਰੁੱਪ ਵਿੱਚ ਮੋਟੇ ਮੁਨਾਫ਼ੇ ਦੇ ਦਾਅਵੇ ਕਰਕੇ ਪਹਿਲਾਂ ਮੁਟਿਆਰ ਦਾ ਵਿਸ਼ਵਾਸ ਜਿੱਤਿਆ ਗਿਆ ਅਤੇ ਫਿਰ ਉਸ ਦੇ ਫ਼ੋਨ ਵਿੱਚ ਇੱਕ ਐਪ ਇੰਸਟਾਲ ਕਰਵਾਈ।
ਪੀੜਤ ਨੇ ਦੱਸਿਆ ਕਿ ਠੱਗਾਂ ਦੀ ਯੋਜਨਾਬੰਦੀ ਇੰਨੀ ਜ਼ਬਰਦਸਤ ਸੀ ਕਿ ਉਸ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ ਗਈ। 25 ਜੁਲਾਈ 2025 ਤੋਂ ਸ਼ੁਰੂ ਹੋਇਆ ਇਹ ਸਿਲਸਿਲਾ 17 ਸਤੰਬਰ 2025 ਤੱਕ ਚੱਲਦਾ ਰਿਹਾ।Online Trading Scam ਮੁਲਜ਼ਮਾਂ ਨੇ ਟ੍ਰੇਡਿੰਗ ਵਿੱਚ ਨਿਵੇਸ਼ ਦੇ ਨਾਂ ‘ਤੇ ਵੱਖ-ਵੱਖ ਕਿਸ਼ਤਾਂ ਵਿੱਚ ਕੁੱਲ 44,81,400 ਰੁਪਏ ਆਪਣੇ ਖਾਤਿਆਂ ਵਿੱਚ ਤਬਦੀਲ ਕਰਵਾ ਲਏ। ਜਦੋਂ ਪਰਿਵਾਰ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ, ਉਦੋਂ ਤੱਕ ਮੁਲਜ਼ਮ ਆਪਣਾ ਸ਼ਿਕਾਰ ਕਰ ਚੁੱਕੇ ਸਨ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਈਬਰ ਕ੍ਰਾਈਮ ਬਠਿੰਡਾ ਦੇ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਉਨ੍ਹਾਂ ਬੈਂਕ ਖਾਤਿਆਂ ਦੀ ਡਿਟੇਲ ਖੰਗਾਲ ਰਹੀ ਹੈ ਜਿਨ੍ਹਾਂ ਵਿੱਚ ਪੈਸੇ ਟ੍ਰਾਂਸਫਰ ਕੀਤੇ ਗਏ ਸਨ। ਇਸ ਦੇ ਨਾਲ ਹੀ ਸਾਈਬਰ ਮਾਹਿਰਾਂ ਦੀ ਮਦਦ ਨਾਲ ਉਸ ਵਟਸਐਪ ਗਰੁੱਪ ਦੇ ਸੰਚਾਲਕਾਂ ਦਾ ਸੁਰਾਗ ਲਗਾਇਆ ਜਾ ਰਿਹਾ ਹੈ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
