Online gaming scam
Online gaming scam : ਬਠਿੰਡਾ 25 ਜਨਵਰੀ (ਜਗਸੀਰ ਭੁੱਲਰ) – ਬਠਿੰਡਾ ਪੁਲਿਸ ਨੇ ਆਨਲਾਈਨ ਗੇਮਿੰਗ ਦੇ ਜਾਲ ਵਿੱਚ ਫਸਾ ਕੇ ਭੋਲੇ-ਭਾਲੇ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। Online gaming scam ਇਸ ਮਾਮਲੇ ਵਿੱਚ ਪੁਲਿਸ ਨੇ ਦੋ ਕਾਰੋਬਾਰੀਆਂ ਸਮੇਤ ਕੁੱਲ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ ਦੋ ਮੁਲਜ਼ਮਾਂ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਮੋਬਾਈਲ ਫ਼ੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਨ ਬਰਾਮਦ ਹੋਏ।

ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਮੌਕੇ ‘ਤੇ ਹੋਟਲਾਂ ਦੀ ਚੈਕਿੰਗ ਦੌਰਾਨ ਇੱਕ ਹੋਟਲ ਵਿੱਚੋਂ ਕਥਿਤ ਮੁਲਜ਼ਮਾਂ ਨੂੰ ਫੜਿਆ ਗਿਆ ਅਤੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ। ਪੁਲਿਸ ਅਧਿਕਾਰੀਆਂ ਨੇ ਸ਼ੱਕੀ ਵਿਅਕਤੀਆਂ ‘ਤੇ ਨਿਗਾਹ ਰੱਖਣ ਦੌਰਾਨ ਪਤਾ ਲਗਾਇਆ ਕਿ ਕੁਝ ਲੋਕ ਫਰਜ਼ੀ ਆਨਲਾਈਨ ਗੇਮਿੰਗ ਐਪਸ ਰਾਹੀਂ ਲੋਕਾਂ ਨੂੰ ਲੁੱਟ ਰਹੇ ਹਨ।
ਹੋਟਲ ਅਰਮਾਨ ਦੇ ਕਮਰਾ ਨੰਬਰ 107 ਵਿੱਚ ਛਾਪੇਮਾਰੀ ਦੌਰਾਨ ਜਸਬੀਰ ਸਿੰਘ (ਖੈਰਥਲ, ਰਾਜਸਥਾਨ) ਅਤੇ ਯਹੀਆ ਖ਼ਾਨ (ਜ਼ਿਲ੍ਹਾ ਮੇਵਾਤ, ਰਾਜਸਥਾਨ) ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ 13 ਮੋਬਾਈਲ ਫ਼ੋਨ ਅਤੇ 2 ਕਾਰਡ ਸਵਾਈਪ ਮਸ਼ੀਨਾਂ ਬਰਾਮਦ ਹੋਈਆਂ।
ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਹਿਆ ਕਿ ਉਹ ਗੁਰੂਗ੍ਰਾਮ (ਹਰਿਆਣਾ) ਦੀਆਂ ਕੁਝ ਕੰਪਨੀਆਂ ਦੇ ਮਾਲਕਾਂ ਨਾਲ ਮਿਲ ਕੇ ਫਰਜ਼ੀ ਐਪ ਚਲਾ ਰਹੇ ਸਨ। ਗਿਰੋਹ ਨੇ ‘ਯੈਨੋ ਗੇਮ’ ਸਮੇਤ ਕਈ ਗੇਮਾਂ ਦੇ ਸਲਾਟ ਫਰਜ਼ੀ ਐਪ ਵਿੱਚ ਸ਼ਾਮਲ ਕੀਤੇ। ਛੋਟੀਆਂ ਰਕਮਾਂ ਜਿੱਤਣ ਦੇ ਬਾਅਦ, ਵੱਡੀ ਰਕਮ ਲਗਾਉਣ ‘ਤੇ ਖਿਡਾਰੀ ਹਾਰ ਜਾਂਦਾ ਅਤੇ ਪੈਸੇ ਲੁੱਟੇ ਜਾਂਦੇ।
ਮੁਲਜ਼ਮਾਂ ਨੇ ਐਪ ਦਾ ਆਈ.ਪੀ. ਐਡਰੈੱਸ ਵਿਦੇਸ਼ੀ ਰੱਖਿਆ ਅਤੇ ਫਰਜ਼ੀ ਬੈਂਕ ਖਾਤਿਆਂ ਰਾਹੀਂ ਲੁੱਟੀ ਰਕਮ ਨੂੰ ਛੁਪਾਇਆ। ਪੁਲਿਸ ਅਨੁਸਾਰ, ਗਿਰੋਹ ਨੇ ਸੈਂਕੜੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਠੱਗੀ ਦੀ ਰਕਮ ਕਰੋੜਾਂ ਰੁਪਏ ਤੱਕ ਹੋ ਸਕਦੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਰਿਮਾਂਡ ‘ਤੇ ਲੈ ਕੇ ਬਾਕੀ ਸਾਥੀਆਂ ਦੀ ਭਾਲ ਜਾਰੀ ਹੈ।
ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਲਾਲਚੀ ਗੇਮਾਂ ਤੋਂ ਬਚਣ ਅਤੇ ਸੋਸ਼ਲ ਮੀਡੀਆ ਇਸ਼ਤਿਹਾਰਾਂ ਦੇ ਜਾਲ ਵਿੱਚ ਨਾ ਫਸਣ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
