12 ਫਰਵਰੀ ਦੀ ਮੁਲਕ ਪੱਧਰੀ ਹੜਤਾਲ ‘ਚ ਹਿੱਸਾ ਲੈਣ ਦੀ ਅਪੀਲ

Muskaan gill
3 Min Read

Nationwide Strike

Nationwide Strike : ਭੁੱਚੋ ਮੰਡੀ ਨਥਾਣਾ 10 ਫਰਵਰੀ (ਹਰਬੰਸ ਸਿੰਘ ਭੋਲਾ) – ਲੋਕ ਮੋਰਚਾ ਪੰਜਾਬ ਨੇ 12 ਫਰਵਰੀ ਨੂੰ ਹੋ ਰਹੀ ਮੁਲਕ ਪੱਧਰੀ ਸਾਂਝੀ ਹੜਤਾਲ ਨੂੰ ਹੱਕੀ ਤੇ ਵਾਜਬ ਦੱਸਦਿਆਂ ਸਭਨਾਂ ਮੇਹਨਤਕਸ਼ ਲੋਕਾਂ ਨੂੰ ਇਸ ਹੜਤਾਲ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਅਜਿਹੇ ਸਾਂਝੇ ਸ਼ੰਘਰਸ਼ਾਂ ਨੇ ਹੀ ਸਰਕਾਰਾਂ ਵੱਲੋਂ ਲੋਕਾਂ ਤੋਂ ਰੋਟੀ-ਰੋਜ਼ੀ ਖੋਹੇ ਜਾਣ ਵਾਲੇ ਕਾਨੂੰਨਾਂ ਦੇ ਹੱਲੇ ਨੂੰ ਮੋੜਨਾ ਹੈ।

ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਤੇ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਹੱਲਾ ਦੇਸ਼ੀ-ਵਿਦੇਸ਼ੀ ਕਾਰਪੋਰੇਟਾਂ ਦੇ ਹਿੱਤ ਵਿੱਚ ਨਿੱਜੀਕਰਨ ਦੀ ਨੀਤੀ ਨੂੰ ਤੇਜ਼ੀ ਨਾਲ ਮੜੇ ਜਾਣ ਦਾ ਹੈ।Nationwide Strike ਇਹ ਸਾਮਰਾਜੀ ਕੰਪਨੀਆਂ ਤੇ ਮੁਲਕ ਦੇ ਕਾਰਪੋਰੇਟਾਂ ਨੂੰ ਲਾਭ ਦੇਣ ਹਿੱਤ ਕੀਤਾ ਜਾ ਰਿਹਾ ਹੈ। ਇਸ ਹੱਲੇ ਦਾ ਘੇਰਾ ਸਮੂਹ ਲੋਕਾਂ ਨੂੰ ਆਵਦੀ ਮਾਰ ਵਿੱਚ ਲੈਂਦਾ ਹੈ। ਭਾਰਤ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਸਮਝੌਤੇ ਨੇ ਇਸ ਹੱਲੇ ਦੇ ਮਾਰ ਘੇਰੇ ਨੂੰ ਹੋਰ ਵਧਾਇਆ ਹੈ।

ਸੂਬਾ ਆਗੂਆਂ ਨੇ ਕਿਹਾ ਕਿ ਸਮੂਹ ਸਨਅਤੀ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ, ਠੇਕਾ ਕਰਮਚਾਰੀਆਂ, ਮੁਲਾਜ਼ਮਾਂ, ਅਧਿਆਪਕਾਂ, ਨੌਜਵਾਨਾਂ, ਵਿਦਿਆਰਥੀਆਂ, ਛੋਟੇ ਕਾਰੋਬਾਰੀਆਂ,Nationwide Strike ਦੁਕਾਨਦਾਰਾਂ ਅਤੇ ਛੋਟੇ ਕਾਰਖਾਨੇ ਵਾਲਿਆਂ ਨੂੰ ਇਸ ਹੜਤਾਲ ਦੀ ਕਾਮਯਾਬੀ ਵਿੱਚ ਹਿੱਸੇਦਾਰ ਬਣਨਾ ਚਾਹੀਦਾ ਹੈ। ਇੱਕ ਵਿਸ਼ਾਲ ਜਥੇਬੰਦ ਜਨਤਕ ਲਹਿਰ ਹੀ ਨਿਰੰਤਰ ਜੱਦੋਜਹਿਦ ਰਾਹੀਂ ਇਸ ਹੱਲੇ ਦਾ ਮੋੜਵਾਂ ਜਵਾਬ ਦੇਣ ਵਿੱਚ ਸਫ਼ਲ ਹੋ ਸਕਦੀ ਹੈ।

ਆਗੂਆਂ ਨੇ ਅਪੀਲ ਕੀਤੀ ਹੈ ਕਿ ਇਸ ਹੜਤਾਲ ਨਾਲ ਸਮੂਹ ਲੋਕਾਂ ਦੇ ਹਿੱਤ ਦੀ ਰੱਖਿਆ ਹੋਵੇਗੀ।Nationwide Strike ਉੱਭਰਵੀਆਂ ਮੰਗਾਂ ਵਿੱਚ ਸ਼ਾਮਲ ਹਨ:

ਨਵੇਂ ਬਣਾਏ ਕਿਰਤ ਕੋਡ ਰੱਦ ਹੋਣ।

ਕਿਰਤੀ ਵਰਗ ਨੂੰ ਰੁਜ਼ਗਾਰ ਅਤੇ ਮਹਿੰਗਾਈ ਮੁਤਾਬਕ ਮੁੱਢਲੀ ਤਨਖਾਹ ਤੇ ਭੱਤੇ ਦੀ ਗਰੰਟੀ ਵਾਲਾ ਕਾਨੂੰਨ ਬਣੇ।

ਨਿੱਜੀਕਰਨ ਦੀ ਨੀਤੀ ਰੱਦ ਹੋਵੇ। ਸਰਕਾਰੀ ਅਦਾਰੇ ਅਤੇ ਕਾਰੋਬਾਰ ਲੋਕ-ਪੱਖੀ ਚੱਲਣ। ਪ੍ਰਾਈਵੇਟ ਕੀਤੇ ਅਦਾਰੇ ਮੁੜ ਸਰਕਾਰੀ ਖੇਤਰ ਵਿੱਚ ਲਿਆਉਣ।

ਬਿਜਲੀ ਬਿੱਲ 2025 ਅਤੇ ਬਿਜਲੀ ਬਿੱਲ 2003 ਰੱਦ ਹੋਣ। ਬਿਜਲੀ ਕਾਨੂੰਨ 1948 ਵੱਧ ਰੁਜ਼ਗਾਰ ਦੇਣ ਵਾਲਾ ਬਣਾਇਆ ਜਾਵੇ।

ਪੇਂਡੂ ਮਜ਼ਦੂਰਾਂ ਤੋਂ ਕੰਮ ਖੋਹਣ ਵਾਲਾ “ਜੀ ਰਾਮ ਜੀ” ਕਾਨੂੰਨ ਵਾਪਸ ਹੋਵੇ। ਸਾਲ ਭਰ ਦੀ ਕੰਮ ਗਰੰਟੀ ਤੇ ਮਹਿੰਗਾਈ ਮੁਤਾਬਕ ਦਿਹਾੜੀ ਰੇਟ।

ਠੇਕਾ ਕਰਮਚਾਰੀ ਰੈਗੂਲਰ ਹੋਣ। ਨਵੀਂ ਭਰਤੀ ਹੋਵੇ। ਬਰਾਬਰ ਕੰਮ ਬਰਾਬਰ ਤਨਖਾਹ ਤੇ ਪੈਨਸ਼ਨਰੀ ਲਾਭ।

ਖੇਤੀ ਲਾਗਤਾਂ ਦੇ ਅਨੁਸਾਰ ਫਸਲਾਂ ਦਾ ਵਾਜਬ ਭਾਅ। ਜਨਤਕ ਵੰਡ ਪ੍ਰਣਾਲੀ ਰਾਹੀਂ ਹਰ ਜ਼ਰੂਰੀ ਵਸਤ ਦੀ ਗਰੰਟੀ।

ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ। ਪਹਿਲੀਆਂ ਆਰਥਿਕ ਤੇ ਫੌਜੀ ਸੰਧੀਆਂ ਵੀ ਰੱਦ।

ਯੂ ਏ ਪੀ ਏ, ਅਫਸਪਾ ਅਤੇ ਹੋਰ ਜਾਬਰ ਕਾਲੇ ਕਾਨੂੰਨ ਰੱਦ। ਜੇਲ੍ਹ ਵਿੱਚ ਬੰਦ ਬੁੱਧੀਜੀਵੀ, ਕਲਾਕਾਰ, ਵਿਦਿਆਰਥੀ, ਨੌਜਵਾਨ ਰਿਹਾ ਹੋਣ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *