Nathana Football Cup 2026
Nathana Football Cup 2026 : ਭੁੱਚੋ ਮੰਡੀ ਨਥਾਣਾ 25 ਫਰਵਰੀ (ਹਰਬੰਸ ਸਿੰਘ ਭੋਲਾ) ਆਵਾਜ਼ ਇੰਡੀਆ ਟੁਡੇ- ਮੀਰੀ ਪੀਰੀ ਯੁਵਕ ਸੇਵਾਵਾਂ ਕਲੱਬ, ਨਥਾਣਾ ਵੱਲੋਂ ਨਿਰੋਲ ਪੇਂਡੂ ਓਪਨ ਫੁੱਟਬਾਲ ਕੱਪ ਸਥਾਨਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਸਟੇਡੀਅਮ ਵਿੱਚ ਬਹੁਤ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। Nathana Football Cup 2026 ਇਸ ਖੇਡ ਮੇਲੇ ਵਿੱਚ 24 ਪੇਂਡੂ ਟੀਮਾਂ ਨੇ ਭਾਗ ਲਿਆ।
ਤਿੰਨ ਦਿਨਾਂ ਦੇ ਟੂਰਨਾਮੈਂਟ ਵਿੱਚ ਖੇਡ ਪ੍ਰੇਮੀਆਂ ਨੇ ਭਾਰੀ ਉਤਸ਼ਾਹ ਦਿਖਾਇਆ। Nathana Football Cup 2026 ਤੀਸਰੇ ਦਿਨ ਸੈਮੀਫਾਈਨਲ ਮੈਚਾਂ ਵਿੱਚ ਮੀਰੀ ਪੀਰੀ ਕਲੱਬ ਨਥਾਣਾ ਨੇ ਦਿਆਲਪੁਰਾ ਮਿਰਜ਼ਾ ਤੇ ਘੋਲੀਆ ਖੁਰਦ ਨੂੰ ਹਰਾਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਮੈਚ ਮੀਰੀ ਪੀਰੀ ਕਲੱਬ ਨਥਾਣਾ ਅਤੇ ਘੋਲੀਆ ਖੁਰਦ ਵਿਚਕਾਰ ਹੋਇਆ, ਜੋ ਬਹੁਤ ਰੋਚਿਕ ਅਤੇ ਦਿਲਚਸਪ ਰਿਹਾ। Nathana Football Cup 2026 ਖੇਡ ਪ੍ਰੇਮੀਆਂ ਨੇ ਇਸ ਮੈਚ ਦਾ ਪੂਰਾ ਲੁਤਫ਼ ਉਠਾਇਆ। ਅਖੀਰ ਵਿੱਚ ਨਥਾਣਾ ਦੀ ਟੀਮ ਨੇ 1-0 ਨਾਲ ਘੋਲੀਆ ਖੁਰਦ ਨੂੰ ਹਰਾਕੇ ਕੱਪ ਤੇ ਕਬਜ਼ਾ ਕੀਤਾ।
ਫਾਈਨਲ ਰਿਜ਼ਲਟ
ਜਿੱਤੂ ਟੀਮ- ਮੀਰੀ ਪੀਰੀ ਕਲੱਬ ਨਥਾਣਾ – ₹21,000 ਨਕਦ ਇਨਾਮ ਅਤੇ ਟਰਾਫੀ
ਦੂਜੇ ਸਥਾਨ- ਘੋਲੀਆ ਖੁਰਦ – ₹15,000 ਨਕਦ ਅਤੇ ਟਰਾਫੀ
ਤੀਜਾ ਸਥਾਨ- ਭਦੌੜ – ₹4,100 ਨਕਦ
ਚੌਥਾ ਸਥਾਨ- ਦਿਆਲਪੁਰਾ ਮਿਰਜ਼ਾ – ₹4,100 ਨਕਦ

ਦੂਜਾ ਇਨਾਮ ਸੀਨੀਅਰ ਫੁੱਟਬਾਲ ਖਿਡਾਰੀ ਅਰਸ਼ੀ ਗੰਗਾ ਵੱਲੋਂ ਦਿੱਤਾ ਗਿਆ। ਇਨਾਮ ਵੰਡ ਸਮਾਰੋਹ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ, ਹਲਕਾ ਇੰਚਾਰਜ ਡਾ. ਦਲਜੀਤ ਗੁਰੂ ਨੇ ਜੇਤੂ ਟੀਮਾਂ ਨੂੰ ਨਕਦ ਰਾਸ਼ੀ, ਟਰਾਫੀ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਰਕਲ ਜਥੇਦਾਰ ਗੁਰਭੇਜ ਸਿੰਘ ਭੇਜੀ, ਪੰਜਾਬ ਨੰਬਰਦਾਰ ਯੂਨੀਅਨ ਦੇ ਉਪ ਪ੍ਰਧਾਨ ਦਰਸ਼ਨ ਸਿੰਘ ਮਾਲਵਾ, ਸਰਬਜੀਤ ਸਿੰਘ ਐੱਮ ਸੀ, ਸਾਬਕਾ ਐੱਮ ਸੀ ਕ੍ਰਿਪਾਲ ਸਿੰਘ, ਸਾਬਕਾ ਐੱਮ ਸੀ ਹਰਿੰਦਰਜੀਤ ਨਾਮੀ, ਨੰਬਰਦਾਰ ਗੁਰਲਾਲ ਸਿੰਘ, ਸੀਨੀਅਰ ਆਪ ਆਗੂ ਪਾਲ ਸਲਾਨੀ, ਅਮਨਦੀਪ ਸਲਾਨੀ, ਕਲੱਬ ਅਧਿਕਾਰੀ ਗੁਰਦੀਪ ਸਿੰਘ ਰਾਜੂ, ਹਰਪ੍ਰੀਤ ਹੈਪੀ, ਜਿੰਮੀ ਭੁੱਲਰ, ਗੁਰਪ੍ਰੀਤ ਬੱਗੀ, ਹੈਪੀ ਸਿੰਘ, ਭੁਪਿੰਦਰ ਸ਼ਰਮਾ, ਲੱਭੀ ਇਟਲੀ, ਫਤਿਹ ਭੁੱਲਰ, ਜਸਪ੍ਰੀਤ ਬਾਵਾ, ਲਵਪ੍ਰੀਤ ਲੱਬੀ, ਖੁਸ਼ੀ ਸਿੰਘ, ਰਵੀ ਸਿੰਘ, ਬਲਦੇਵ ਕੋਚ, ਕੁਲਦੀਪ ਚਾਚਾ ਅਤੇ ਨਿੱਕੂ ਸਿੰਘ ਮੌਜੂਦ ਸਨ।
ਖੇਡ ਮੇਲੇ ਵਿੱਚ ਆਏ ਮਹਿਮਾਨਾਂ ਅਤੇ ਪਿੰਡ ਵਾਸੀਆਂ ਦਾ ਕਲੱਬ ਪ੍ਰਧਾਨ ਸਤਨਾਮ ਸਿੰਘ ਅਤੇ ਖਜ਼ਾਨਚੀ ਰਾਜਵੀਰ ਸਿੰਘ ਨੇ ਧੰਨਵਾਦ ਕੀਤਾ ਅਤੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਫੁੱਟਬਾਲ ਟੂਰਨਾਮੈਂਟ ਪੇਂਡੂ ਨੌਜਵਾਨਾਂ ਨੂੰ ਮਨੋਰੰਜਨ, ਨਸ਼ਿਆਂ ਤੋਂ ਦੂਰ ਅਤੇ ਸਰੀਰ ਤੰਦਰੁਸਤ ਰੱਖਣ ਦੇ ਉਦੇਸ਼ ਨਾਲ ਕਰਵਾਇਆ ਜਾਂਦਾ ਹੈ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
