municipal workers protest
municipal workers protest : ਭੁੱਚੋ ਮੰਡੀ ਨਥਾਣਾ 19 ਫਰਵਰੀ (ਹਰਬੰਸ ਸਿੰਘ ਭੋਲਾ) ਆਵਾਜ਼ ਇੰਡੀਆ ਟੁਡੇ- ਭੁੱਚੋ ਮੰਡੀ ਨਗਰ ਕੌਂਸਲ ਦੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਵੱਲੋਂ ਤਨਖਾਹਾਂ ਤੇ ਪੀ ਐਫ਼ ਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਨਗਰ ਕੌਂਸਲ ਦੇ ਦਫ਼ਤਰ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨ ਦੌਰਾਨ ਸਫਾਈ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਅਨਿਸ਼ਚਿਤ ਕਾਲ ਹੜਤਾਲ ਦਾ ਐਲਾਨ ਕਰ ਦਿੱਤਾ। ਸਫਾਈ ਸੇਵਕ ਯੂਨੀਅਨ ਭੁੱਚੋ ਦੇ ਪ੍ਰਧਾਨ ਪੱਪੂ ਰਾਮ,ਸਕੱਤਰ ਦਿਲਬਾਗ, municipal workers protest ਰਮੇਸ਼ ਕੁਮਾਰ ਸੰਜੂ,ਲਛਮਣ ਦਾਸ , ਸੰਜੀਵ ਕੁਮਾਰ, ਹਰਦੇਵ ਸਿੰਘ ਅਤੇ ਸਲਾਹਕਾਰ ਰਮੇਸ਼ ਕੁਮਾਰ ਪ੍ਰਭੂ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ।
ਇਸ ਤੋਂ ਇਲਾਵਾ ਪਿਛਲੇ ਚਾਰ ਸਾਲਾਂ ਤੋ ਉਨ੍ਹਾਂ ਦੇ ਪ੍ਰੋਵੀਡੈਂਟ ਫੰਡ,(ਪੀ ਐਫ਼,)ਦੀ ਰਕਮ ਵੀ ਜਮ੍ਹਾਂ ਨਹੀਂ ਕਰਵਾਈ ਗਈ ਤੇ ਨਾ ਸਰਦੀ ਤੇ ਗਰਮੀ ਦੀਆਂ ਵਰਦੀਆਂ ਨਹੀਂ ਦਿੱਤੀਆਂ ਗਈਆਂ ਹਨ।
ਆਗੂਆਂ ਨੇ ਇਹ ਕਿਹਾ ਕਿ ਇਹ ਸਥਿਤੀ ਕਾਫੀ ਚਿੰਤਾ ਜਨਕ ਹੈ ਕਿਉਂਕਿ ਦੀ ਰੋਜ਼ਮਰ੍ਹਾ ਦੀਆਂ ਲੋੜਾਂ ਨੂੰ ਪੂਰਾ ਕਰਨ ਔਖਾ ਹੋ ਗਿਆ ਹੈ। municipal workers protest ਉਨ੍ਹਾਂ ਨੇ ਇਹ ਦੋਸ਼ ਲਾਇਆ ਕਿ ਹਲਕੇ ਦੇ ਵਿਧਾਇਕ,ਨਗਰ ਕੌਂਸਲ ਦੇ ਪ੍ਰਧਾਨ ਅਤੇ ਸਬੰਧਤ ਅਧਿਕਾਰੀਆਂ ਨੇ ਪਹਿਲਾਂ ਵੀ ਭਰੋਸਾ ਦਿੱਤਾ ਸੀ ਕਿ ਜਲਦ ਹੀ ਬਕਾਇਆ ਤਨਖਾਹਾਂ ਅਤੇ ਪੀ ਐਫ਼ ਦੀ ਰਕਮ ਜਮ੍ਹਾਂ ਕਰਵਾ ਦਿੱਤੀ ਜਾਵੇਗੀ।ਪਰ ਕਈ ਵਾਰ ਠੋਸ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਵੀ ਇਹ ਮਸਲਾ ਹੋਰ ਨਹੀਂ ਹੋਇਆ।
ਇਸ ਲਈ ਅੱਜ ਮਜਬੂਰਨ ਉਨ੍ਹਾਂ ਨੂੰ ਇਹ ਮਜਬੂਰਨ ਸੰਘਰਸ਼ ਦਾ ਕਦਮ ਚੁੱਕਿਆ। ਸਫਾਈ ਸੇਵਕਾਂ ਨੇ ਜੰਮਕੇ ਨਾਹਰੇ ਵਾਜੀ ਕਰਦੇ ਹੋਏ ਚਿਤਾਵਨੀ ਦਿੱਤੀ ਤੇ ਕਿਹਾ ਕਿ ਜੇਕਰ ਜਲਦ ਮੰਗਾਂ ਨਾ ਮੰਨੀਆਂ ਤਾਂ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਤੇ ਜੇਕਰ ਜ਼ਰੂਰਤ ਪਈ ਤਾਂ ਵੱਡੀ ਪੱਧਰ ਤੇ ਅੰਦੋਲਨ ਕੀਤਾ ਜਾਵੇਗਾ। ਜਿਸ ਦਾ ਨਗਰ ਕੌਂਸਲ ਜ਼ੁੰਮੇਵਾਰ ਹੋਵੇਗਾ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
