Municipal Council Barnala President: ਰਾਮਨਵਾਸੀਆ ਬਣਿਆ ਮੁੜ ਨਗਰ ਕੌਂਸਲ ਬਰਨਾਲਾ ਦਾ ਪ੍ਰਧਾਨਹਾਈਕੋਰਟ ਨੇ ਗੁਰਜੀਤ ਸਿੰਘ ਔਲਖ ਰਾਮਨਵਾਸੀਆ ਨੂੰ ਮੁੜ ਨਗਰ ਕੌਂਸਲ ਬਰਨਾਲਾ ਦਾ ਪ੍ਰਧਾਨ ਦੀ ਕੁਰਸੀ ‘ਤੇ ਬਿਠਾਇਆ
ਬਰਨਾਲਾ 16 ਸਿਤੰਬਰ 2024 (ਹੇਮੰਤ ਮਿੱਤਲ਼) 11 ਅਕਤੂਬਰ 2023 ਨੂੰ ਸੱਤਾ ਧਿਰ ਦੇ ਦਬਾਅ ਕਾਰਣ, ਪ੍ਰਧਾਨਗੀ ਤੋਂ ਲਾਹੇ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਹਾਲ ਕਰ ਦਿੱਤਾ ਹੈ। ਹਾਈਕੋਰਟ ਦੇ ਇਸ ਫੈਸਲੇ ਨਾਲ ਮੌਜੂਦਾ ਮੈਂਬਰ ਪਾਰਲੀਮੈਂਟ ਤੇ ਤਤਕਾਲੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸੂਬਾ ਸਰਕਾਰ ਨੂੰ ਮੂੰਹ ਦੀ ਖਾਣੀ ਪਈ
Municipal Council Barnala President
ਹਾਈਕੋਰਟ ਦੇ ਡਬਲ ਬੈਂਚ ਦੇ ਮਾਨਯੋਗ ਜਸਟਿਸ ਸੁਰੇਸ਼ਵਰ ਠਾਕੁਰ ਅਤੇ ਮਾਨਯੋਗ ਜਸਟਿਸ ਸੁਦੀਪਤੀ ਸ਼ਰਮਾ ਨੇ ਦੋਵਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਆਪਣਾ ਫੈਸਲਾ ਰਿਜਰਵ ਰੱਖ ਲਿਆ ਸੀ। ਇਹ ਰਿਜਰਵ ਰੱਖਿਆ ਫੈਸਲਾ ਸੁਣਾਉਣ ਲਈ ਸੂਚੀ ਵਿੱਚ ਦਰਜ਼ ਕਰ ਦਿੱਤਾ ਗਿਆ ਹੈ। ਯਾਨੀ ਅੱਜ 16 ਸਿਤੰਬਰ ਨੂੰ ਹਾਈਕੋਰਟ ਦੇ ਮਾਨਯੋਗ ਜਸਟਿਸ ਸੁਰੇਸ਼ਵਰ ਠਾਕੁਰ ਅਤੇ ਮਾਨਯੋਗ ਜਸਟਿਸ ਸੁਦੀਪਤੀ ਸ਼ਰਮਾ ਦਾ ਬੈਂਚ ਨੇ ਆਪਣਾ ਫੈਸਲਾ ਸੁਣਾਉਂਦਿਆਂ ਨਗਰ ਕੌਂਸਲ ਦੀ ਕਮਾਂਡ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਹੱਥ ਸੌਂਪ ਦਿੱਤੀ ਹੈ।
ਹਾਈਕੋਰਟ ਦੇ ਫੈਸਲੇ ਨਾਲ ਕਾਂਗਰਸੀਆਂ ਤੋਂ ਇਲਾਵਾਂ ਉਨ੍ਹਾਂ ਦੇ ਹੱਕ ਵਿੱਚ ਡਟ ਕੇ ਖੜ੍ਹੇ ਕੌਂਸਲਰਾਂ ਅਤੇ ਸਮਰਥੱਕਾਂ ਵਿੱਖ ਖੁਸ਼ੀ ਦੀ ਲਹਿਰ ਦੌੜ ਗਈ। ਲੋਕ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਹੋਏ ਹਨ। ਹਾਈਕੋਰਟ ਦੇ ਇਸ ਫੈਸਲੇ ਤੇ ਪਹਿਲੀ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਕਿਹਾ ਹਾਈਕੋਰਟ ਨੇ ਮੈਨੂੰ ਇਨਸਾਫ ਦੇ ਕੇ, ਸੱਤਾਧਾਰੀਆਂ ਵੱਲੋਂ ਕੀਤੀ ਲੋਕਤੰਤਰ ਦੀ ਹੱਤਿਆ ਨੂੰ ਪੁੱਠਾ ਮੋੜਾ ਦੇ ਦਿੱਤਾ ਹੈ।
ਉਮੀਦ ਹੈ, ਸੱਤਾਧਾਰੀ ਹੁਣ, ਕੋਈ ਹੋਰ ਸਾਜਿਸ਼ ਘੜ੍ਹਨ ਦੀ ਬਜਾਏ, ਸ਼ਹਿਰ ਦਾ ਚੌਤਰਫਾ ਵਿਕਾਸ ਕਰਨ ਲਈ, ਮੈਨੂੰ ਸਹਿਯੋਗ ਕਰਨਗੇ। ਉੱਧਰ ਇਸ ਫੈਸਲੇ ਨੇ ਸੱਤਾਧਾਰੀਆਂ ਵੱਲੋਂ ਜਲਦਬਾਜੀ ਵਿੱਚ ਚੁਣੇ ਪ੍ਰਧਾਨ ਰੁਪਿੰਦਰ ਸਿੰਘ ਸ਼ੀਤਲ, ਉਰਫ ਬੰਟੀ ਦੀਆਂ ਪ੍ਰਧਾਨ ਬਣਨ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ।
ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਕਾਂਗਰਸ ਸ਼ਹਿਰੀ ਦੇ ਪ੍ਰਧਾਟ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ, ਕੌਂਸਲਰ ਜਗਜੀਤ ਸਿੰਘ ਜੱਗੂ ਮੋਰ, ਅਜੇ ਕੁਮਾਰ, ਗੁਰਪ੍ਰੀਤ ਕਾਕਾ ਡੈਂਟਰ, ਦੀਪਿਕਾ ਸ਼ਰਮਾ, ਭੁਪਿੰਦਰ ਸਿੰਘ ਭਿੰਦੀ, ਰਣਦੀਪ ਕੌਰ ਬਰਾੜ, ਮੀਨੂੰ ਬਾਂਸਲ, ਰਾਣੀ ਕੌਰ ਡੇਅਰੀਵਾਲਾ, ਗਿਆਨ ਕੌਰ ਸੰਘੇੜਾ,ਜਸਮੇਲ ਸਿੰਘ ਡੇਰੀਵਾਲਾ ਆਦਿ ਆਗੂਆਂ ਨੇ ਰਾਮਣਵਾਸੀਆਂ ਨੂੰ ਹਾਈਕੋਰਟ ਵੱਲੋਂ ਬਹਾਲ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਹਾਈਕੋਰਟ ਨੇ ਆਪ ਸਰਕਾਰ ਦੀ ਧੱਕੇਸ਼ਾਹੀ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਉਨ੍ਹਾਂ ਰਾਮਣਵਾਸੀਆ ਨੂੰ ਅਹੁਦੇ ਤੇ ਬਹਾਲ ਹੋਣ ਦੀ ਵਧਾਈ ਵੀ ਦਿੱਤੀ।