Moga News 10 ਕੁਇੰਟਲ ਭੁੱਕੀ ਦੇ ਕੇਸ ਵਿੱਚ ਲੋਂੜੀਦਾ ਦੋਸ਼ੀ ਗ੍ਰਿਫਤਾਰ
ਬੱਧਨੀ ਕਲਾਂ, 11 ਅਗਸਤ, (ਰਛਪਾਲ ਸਿੰਘ ਗੋਗੀ ਬੱਧਨੀ) ਸ਼੍ਰੀ ਅੰਕੁਰ ਗੁਪਤਾ ਸੀਨੀਅਰ ਕਪਤਾਨ ਪੁਲਿਸ ਮੋਗਾ ਅਤੇ ਪਰਮਜੀਤ ਸਿੰਘ ਸੰਧੂ DSP ਨਿਹਾਲ ਸਿੰਘ ਵਾਲਾ ਜੀ ਦੇ ਦਿਸ਼ਾਂ ਨਿਰਦੇਸ਼ਾਂ ਦੇ ਅਨੁਸਾਰ ਨਸ਼ਾ ਵਿਰੋਧੀ ਮੁਹਿੰਮ ਅਤੇ ਸਮੱਗਲਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਬੱਧਨੀ ਕਲਾਂ ਦੀ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ,
ਜਦ ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫਸਰ ਥਾਣਾ ਬੱਧਨੀ ਕਲਾਂ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਸਰਦਾਰਾ ਸਿੰਘ ਇੰਚਾਰਜ਼ ਪੁਲਿਸ ਚੌਂਕੀ ਲੋਪੋ ਵੱਲੋਂ ਮੁਕੱਦਮਾ ਨੰਬਰ 68 ਮਿਤੀ 04.06.2022 ਅ/ਧ 15-61-85 NDPS Act ਥਾਣਾ ਬੱਧਨੀ ਕਲਾਂ ਬ੍ਰਾਮਦਗੀ 10 ਕੁਇੰਟਲ ਭੁੱਕੀ ਚੂਰਾ ਪੋਸਤ ਵਿੱਚ ਲੋੜੀਂਦਾ ਦੋਸ਼ੀ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਸਲ਼ੀਣਾ ਥਾਣਾ ਸਦਰ ਮੋਗਾ ਜ਼ਿਲ੍ਹਾ ਮੋਗਾ ਜੋ ਕਿ ਪਿਛਲੇ 02 ਸਾਲ ਤੋਂ ਫਰਾਰ ਸੀ, ਪੁਲਿਸ ਵੱਲੋਂ ਇਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ,
ਦੋਸ਼ੀ ਜਸਵਿੰਦਰ ਸਿੰਘ ਨੂੰ ਖੂਫੀਆ ਸੂਚਨਾ ਦੇ ਅਧਾਰ ਤੇ ਮਿਤੀ 10.08.2024 ਨੂੰ ਗ੍ਰਿਫਤਾਰ ਕੀਤਾ ǀ ਇਸ ਦੋਸ਼ੀ ਦੇ ਖਿਲਾਫ ਨਸ਼ਿਆਂ ਦੀ ਸਮੱਗਲਿੰਗ ਦੇ 04 ਹੋਰ ਮੁਕੱਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ਼ ਹਨ ǀ ਦੋਸ਼ੀ ਜਸਵਿੰਦਰ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡਾ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ǀ