Mittal Garments showroom fire
Mittal Garments showroom fire : ਪਟਿਆਲਾ (ਦਰਪਨਪ੍ਰੀਤ ਸੰਧੂ) ਆਵਾਜ਼ ਇੰਡੀਆ ਟੁਡੇ ਦੇ ਗੁਰਬਖਸ਼ ਕਾਲੋਨੀ ਇਲਾਕੇ ਵਿੱਚ ਪੈਟਰੋਲ ਪੰਪ ਤੋਂ ਤਕਰੀਬਨ ਦਸ ਮੀਟਰ ਦੀ ਦੂਰੀ ‘ਤੇ ਬਣੇ ਨਵੇਂ ਮਿੱਤਲ ਗਾਰਮੈਂਟਸ ਸ਼ੋਰੂਮ ਵਿੱਚ ਭਿਆਨਕ ਅੱਗ ਲੱਗ ਗਈ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਹਾਲਾਤਾਂ ‘ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦਾ ਕਾਰਨ ਪ੍ਰਾਰੰਭਿਕ ਤੌਰ ‘ਤੇ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ।

ਹਾਲਾਂਕਿ ਕਿਸੇ ਕਿਸਮ ਦਾ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੁਕਾਨਦਾਰ ਦੇ ਮੁਤਾਬਕ ਤਿੰਨ ਤੋਂ ਚਾਰ ਲੱਖ ਰੁਪਏ ਤੱਕ ਦਾ ਮਾਲੀ ਨੁਕਸਾਨ ਹੋਇਆ ਹੈ।
ਇਸ ਘਟਨਾ ਤੋਂ ਬਾਅਦ ਕਈ ਸਵਾਲ ਖੜੇ ਹੋ ਰਹੇ ਹਨ। ਕੀ ਫਾਇਰ ਬ੍ਰਿਗੇਡ ਵੱਲੋਂ ਇਸ ਕਾਲੋਨੀ ਵਿੱਚ ਪ੍ਰੋਵੀਜ਼ਨਲ ਐਨਓਸੀ ਜਾਰੀ ਕੀਤੀ ਗਈ ਸੀ? ਕੀ ਬਿਲਡਿੰਗ ਤਿਆਰ ਹੋਣ ਮਗਰੋਂ ਫਾਇਰ ਵਿਭਾਗ ਵੱਲੋਂ ਐਨਓਸੀ ਦਿੱਤੀ ਗਈ ਸੀ, ਖ਼ਾਸ ਕਰਕੇ ਜਦੋਂ ਇਹ ਕਮਰਸ਼ੀਅਲ ਸ਼ੋਰੂਮ ਪੈਟਰੋਲ ਪੰਪ ਤੋਂ ਸਿਰਫ 10 ਮੀਟਰ ਦੀ ਦੂਰੀ ‘ਤੇ ਸਥਿਤ ਹੈ? ਇਸ ਤੋਂ ਇਲਾਵਾ ਇਹ ਵੀ ਸਵਾਲ ਹੈ ਕਿ ਰਿਹਾਇਸ਼ੀ ਇਲਾਕੇ ਵਿੱਚ ਪਹਿਲਾਂ ਪੈਟਰੋਲ ਪੰਪ ਕਿਵੇਂ ਮਨਜ਼ੂਰ ਕੀਤਾ ਗਿਆ।

ਫਾਇਰ ਸਟੇਸ਼ਨ ਅਧਿਕਾਰੀ
ਦੁਕਾਨ ਮਾਲਕ
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
