ਦੁੱਧ ਵਿੱਚ ਕੈਮੀਕਲ ਮਿਲਾਉਂਦੇ ਫੜਿਆ ਗਿਆ ਸ਼ਖ਼ਸ ! [ Milk Chemical Mixing News ]

crimeawaz
7 Min Read

[ Milk Chemical Mixing News ] ਸੁਲਤਾਨਪੁਰ ਲੋਧੀ 20 ਅਗਸਤ 2025 ਦੁੱਧ ਸਾਡੀ ਰੋਜ਼ਾਨਾ ਦੀ ਖੁਰਾਕ ਦਾ ਅਹਿਮ ਹਿੱਸਾ ਹੈ। ਇਸ ਦੀ ਵਰਤੋਂ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਸ਼ਾਮ ਦੀ ਚਾਹ ਤੱਕ ਕੀਤੀ ਜਾਂਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਬਾਜ਼ਾਰ ਤੋਂ ਜੋ ਦੁੱਧ ਖਰੀਦਦੇ ਹਾਂ, ਉਹ ਸ਼ੁੱਧ ਹੋਵੇ। [ Milk Chemical Mixing News ]

Milk Chemical Mixing News

ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਦੁੱਧ ਦੀ ਸ਼ੁੱਧਤਾ ਲੋਕਾਂ ਲਈ ਵੱਡੀ ਚਿੰਤਾ ਬਣ ਗਈ ਹੈ। ਮੁਨਾਫਾ ਕਮਾਉਣ ਲਈ ਬਹੁਤ ਸਾਰੇ ਲੋਕ ਦੁੱਧ ਵਿੱਚ ਨੁਕਸਾਨਦੇਹ ਚੀਜ਼ਾਂ ਮਿਲਾ ਰਹੇ ਹਨ, ਜਿਸ ਕਾਰਨ ਲੋਕਾਂ ਦੀ ਸਿਹਤ ‘ਤੇ ਬੁਰਾ ਅਸਰ ਪੈ ਰਿਹਾ ਹੈ। [ Milk Chemical Mixing News ]

ਰਾਹਗੀਰਾਂ ਦੀ ਚੌਕਸੀ ਨਾਲ ਮਿਲਾਵਟੀ ਰਾਜ਼ ਖੁਲਿਆ ! [ Milk Chemical Mixing News ]

ਅਜਿਹਾ ਹੀ ਇਕ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ ਜਿੱਥੇ ਨਕਲੀ ਦੁੱਧ ਬਣਾ ਕੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਮਨੁੱਖੀ ਸਿਹਤ ਦੇ ਇੱਕ ਦੁਸ਼ਮਣ ਨੂੰ ਰਾਹਗੀਰਾਂ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਦੋਸ਼ ਇਹ ਹਨ ਕਿ ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਮਾਰਗ ਤੇ ਪਿੰਡ ਮੇਵਾ ਸਿੰਘ ਵਾਲਾ ਵਿਖੇ ਇੱਕ ਵਿਅਕਤੀ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਦੁੱਧ ਵਿੱਚ ਕੋਈ ਕੈਮੀਕਲ ਮਿਲਾ ਕੇ ਨਕਲੀ ਦੁੱਧ ਤਿਆਰ ਕਰ ਰਿਹਾ ਸੀ। [ Milk Chemical Mixing News ]

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਰਾਹਗੀਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਤਲਵੰਡੀ ਚੌਧਰੀਆਂ ਵਲੋਂ ਆ ਰਿਹਾ ਸੀ ਇਸ ਦੌਰਾਨ ਇੱਕ ਵਾਹਨ ਰਸਤੇ ਵਿੱਚ ਹੀ ਰੁਕ ਗਿਆ। [ Milk Chemical Mixing News ]

My Report: Send Your City New

ਦੁੱਧ ਦੀ ਸਪਲਾਈ ‘ਚ ਮਿਲਾਵਟ [ Milk Chemical Mixing News ]

ਜਿੱਥੇ ਅਸੀਂ ਪਿੰਡ ਮੇਵਾ ਸਿੰਘ ਵਾਲਾ ਦੇ ਨਜਦੀਕ ਵੇਖਿਆ ਕਿ ਵਿਅਕਤੀ ਦੁੱਧ ਦੇ ਵਿੱਚ ਕੋਈ ਕੈਮੀਕਲ ਮਿਲਾ ਰਿਹਾ ਹੈ। ਜਿਸ ਨੂੰ ਅਸੀਂ ਸ਼ੱਕ ਦੇ ਅਧਾਰ ਤੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਂ ਇੱਥੇ ਸੈਂਪਲ ਚੈੱਕ ਕਰ ਰਿਹਾ ਹਾਂ। ਜਿਸ ਨੂੰ ਅਸੀਂ ਪੁੱਛਿਆ ਕਿ ਇੱਥੇ ਸੈਂਪਲ ਦਾ ਕੀ ਕਨੈਕਸ਼ਨ ਹੈ। ਜਦ ਕਿ ਤੂੰ ਦੁੱਧ ਕਿਤੋਂ ਹੋਰੋਂ ਲੈ ਕੇ ਆਇਆ ਤੇ ਇੱਥੇ ਸੈਂਪਲ ਚੈੱਕ ਕਰ ਰਿਹਾ ਹੈ। ਜਿਸ ਤੋਂ ਬਾਅਦ ਉਸਨੇ ਡਰਦੇ ਮਾਰਿਆ ਇੱਕ ਬੋਤਲ ਕਿਸੇ ਕੈਮੀਕਲ ਦੀ ਦੂਰ ਸੁੱਟ ਦਿੱਤੀ। [ Milk Chemical Mixing News ]

ਚੈੱਕ ਕਰਨ ਤੇ ਸਾਨੂੰ ਉਸ ਵਾਹਨ ਵਿੱਚੋਂ ਇੱਕ ਪਾਣੀ ਦਾ ਡਰੱਮ, ਹੋਰ ਕੈਮੀਕਲ ਵੇਖੇ ਗਏ। ਜਦੋਂ ਅਸੀਂ ਕਿਹਾ ਕਿ ਇਹ ਸਭ ਕੀ ਹੈ ਤਾਂ ਇਹ ਸਾਨੂੰ ਕਹਿਣ ਲੱਗਾ ਕਿ ਤੁਸੀਂ ਕੌਣ ਹੁੰਦੇ ਹੋ ਮੈਨੂੰ ਪੁੱਛਣ ਵਾਲੇ ਅਤੇ ਸਾਨੂੰ ਧਮਕਾਉਣ ਲੱਗ ਪਿਆ। ਜਿਸ ਤੋਂ ਬਾਅਦ ਅਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਤੇ ਉਕਤ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। [ Milk Chemical Mixing News ]

My Report: Send Your City New

ਰਾਤ ਦੇ ਹਨੇਰੇ ‘ਚ ਦੁੱਧ ਨਾਲ ਖੇਡ – ਮਿਲਾਵਟੀ ਰਾਜ਼ ਖੁਲਿਆ ! [ Milk Chemical Mixing News ]

ਜਦੋਂ ਇਸ ਬਾਬਤ ਉਕਤ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਮੈਂ ਸਿਰਫ ਗੱਡੀ ਰੋਕ ਕੇ ਇੱਥੇ ਪਾਣੀ ਭਰ ਰਿਹਾ ਸੀ। ਇਹ ਦੁੱਧ ਬਿਲਕੁਲ ਵੀ ਨਕਲੀ ਨਹੀਂ ਹੈ ਇਸ ਨੂੰ ਜਿੱਥੇ ਮਰਜ਼ੀ ਚੈੱਕ ਕਰਵਾ ਲਓ। ਗੱਡੀ ਚ ਰੱਖੀ ਕੈਮੀਕਲ ਬਾਰੇ ਸਵਾਲ ਕਰਨ ਤੇ ਉਸਨੇ ਕਿਹਾ ਕਿ ਮੇਰੀ ਜਰੂਰਤ ਦਾ ਸਮਾਨ ਹੈ ਇਸ ਤੋਂ ਇਲਾਵਾ ਕੁਝ ਵੀ ਨਹੀਂ। [ Milk Chemical Mixing News ]

ਉਧਰ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਕਿਹਾ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਦੁੱਧ ਦੀ ਜਾਂਚ ਤੋਂ ਬਾਅਦ ਕੀ ਸਪਸ਼ਟ ਹੁੰਦਾ ਹੈ ਕਿ ਵਾਕੇ ਹੀ ਇਹ ਦੁੱਧ ਵਿੱਚ ਕਿਸੇ ਕਿਸਮ ਦੀ ਮਿਲਾਵਟ ਸੀ ਜਾਂ ਨਹੀਂ। [ Milk Chemical Mixing News ]

ਮਿਲਾਵਟੀ ਮਾਫੀਆ ਪੁਲਿਸ ਦੇ ਹੱਥ

ਜਿਕਰ ਯੋਗ ਹੈ ਕਿ ਅੱਜਕੱਲ ਦੇ ਗਰਮੀ ਦੇ ਮੌਸਮ ਦੌਰਾਨ ਪਸ਼ੂਆਂ ਦਾ ਦੁੱਧ ਘੱਟ ਹੋ ਜਾਂਦਾ ਹੈ ਪਰੰਤੂ ਦੁੱਧ ਦੀ ਖਪਤ ਪਹਿਲਾਂ ਵਾਂਗ ਹੀ ਰਹਿਣ (ਜਾਂ ਪਹਿਲਾਂ ਤੋਂ ਵੀ ਜਿਆਦਾ ਵੱਧ ਜਾਣ) ਕਾਰਨ ਨਕਲੀ ਅਤੇ ਮਿਲਾਵਟੀ ਦੁੱਧ ਦਾ ਕਾਲਾ ਕਾਰੋਬਾਰ ਜੋਰ ਫੜ ਜਾਂਦਾ ਹੈ। ਅਜਿਹਾ ਹਰ ਸਾਲ ਵੇਖਣ ਵਿੱਚ ਆਉਂਦਾ ਹੈ ਕਿ ਇਸ ਮੌਸਮ ਦੌਰਾਨ ਨਕਲੀ ਦੁੱਧ ਅਤੇ ਉਸਤੋਂ ਤਿਆਰ ਵਸਤਾਂ ਦੀ ਸਪਲਾਈ ਕਰਨ ਵਾਲੇ ਕੁੱਝ ਨਾਂ ਕੁੱਝ ਵਿਅਕਤੀ ਜਰੂਰ ਫੜੇ ਜਾਂਦੇ ਹਨ ਪਰੰਤੂ ਇਹ ਕਾਲਾ ਕਾਰੋਬਾਰ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿਹਤ ਵਿਭਾਗ ਵਲੋਂ ਜਿਹੜੇ ਵਿਅਕਤੀ ਕਾਬੂ ਕੀਤੇ ਜਾਂਦੇ ਹਨ ਉਹ ਇਸ ਕਾਲੇ ਕਾਰੋਬਾਰ ਦੇ ਮਾਮੂਲੀ ਕਰਿੰਦੇ ਹੀ ਹੁੰਦੇ ਹਨ ਅਤੇ ਇਸਦੇ ਵੱਡੇ ਕਾਰੋਬਾਰੀਆਂ ਦੇ ਨਾ ਫੜੇ ਜਾਣ ਕਾਰਨ ਇਹ ਕਾਰੋਬਾਰ ਲਗਾਤਾਰ ਚਲਦਾ ਰਹਿੰਦਾ ਹੈ।

My Report: Send Your City New

ਕਾਬਲੇ ਗੌਰ ਹੈ ਕਿ ਪੰਜ ਦਹਾਕੇ ਪਹਿਲਾਂ ਆਏ ਹਰੇ ਇਨਕਲਾਬ ਤੋਂ ਬਾਅਦ ਜਦੋਂ ਪੰਜਾਬ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੇ ਦੁੱਧ ਦਾ ਚਿੱਟਾ ਇਨਕਲਾਬ ਲਿਆਂਦਾ ਤਾਂ ਪੂਰੀ ਦੁਨੀਆਂ ਨੂੰ ਪੰਜਾਬੀਆਂ ਦੇ ਰਿਸਟ ਪੁਸ਼ਟ ਹੋਣ ਦੇ ਇਸ ਪ੍ਰਮੁਖ ਸਰੋਤ ਦਾ ਪਤਾ ਚੱਲ ਗਿਆ ਸੀ। ਉਸ ਵੇਲੇ ਦੁੱਧ ਪੂਰੀ ਤਰ੍ਹਾਂ ਸ਼ੁੱਧ ਹੁੰਦਾ ਸੀ ਅਤੇ ਇਸ ਵਿੱਚ ਕਿਸੇ ਕਿਸਮ ਦੀ ਕੋਈ ਮਿਲਾਵਟ ਨਹੀਂ ਹੁੰਦੀ ਸੀ। ਪਰੰਤੂ ਹੌਲੀ ਹੌਲੀ ਦੁੱਧ ਦੀ ਵਿਕਰੀ ਵਿੱਚ ਵਾਧਾ ਹੁੰਦਾ ਰਿਹਾ ਅਤੇ ਇਸਦੀ ਵੱਧਦੀ ਖਪਤ ਦੇ ਮੁਕਾਬਲੇ ਦੁਧਾਰੂ ਪਸ਼ੂਆਂ ਦੀ ਗਿਣਤੀ ਘੱਟ ਹੁੰਦੀ ਗਈ। ਇਸ ਦੌਰਾਨ ਵਲੈਤੀ ਗਾਵਾਂ ਵੀ ਆਈਆਂ ਪਰੰਤੂ ਦੁੱਧ ਦੇ ਉਤਪਾਦਨ ਅਤੇ ਖਪਤ ਦਾ ਖੱਪਾ ਲਗਾਤਾਰ ਵੱਡਾ ਹੁੰਦਾ ਗਿਆ। ਸ਼ੁਰੂ ਸ਼ੁਰੂ ਵਿੱਚ ਦੁੱਧ ਵਿੱਚ ਪਾਣੀ ਦੀ ਮਿਲਾਵਟ ਕੀਤੀ ਜਾਂਦੀ ਸੀ ਪਰੰਤੂ ਫਿਰ ਬਾਜਾਰ ਵਿੱਚ ਨਕਲੀ ਦੁੱਧ ਵੀ ਵਿਕਣ ਲੱਗ ਗਿਆ।

My Report: Send Your City New

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ

TAGGED:
Leave a Comment

Leave a Reply

Your email address will not be published. Required fields are marked *