ਲੁਧਿਆਣਾ ਵਿੱਚ ਟ੍ਰੈਫਿਕ ਸੁਧਾਰ ਲਈ ਨਵੀਂ ਯੋਜਨਾ

Muskaan gill
2 Min Read

Ludhiana Traffic Flow Improvement Plan

Ludhiana Traffic Flow Improvement Plan : ਲੁਧਿਆਣਾ 7 ਫਰਵਰੀ 2026 ਆਵਾਜ਼ ਇੰਡੀਆ ਟੂਡੇ -ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਅਤੇ ਵਾਹਨ ਚਾਲਕਾਂ ਦੇ ਸਮੇਂ ਦੀ ਬਚਤ ਲਈ ਪ੍ਰਸ਼ਾਸਨ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਕਮਿਸ਼ਨਰ ਪੁਲਿਸ ਸਵੱਪਨ ਸ਼ਰਮਾ (IPS) ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀਆਂ ਹਦਾਇਤਾਂ ਅਨੁਸਾਰ, ਸ਼ਹਿਰ ਦੇ ਦੋ ਮੁੱਖ ਪੁਆਇੰਟਾਂ—ਭਾਈਬਾਲਾ ਚੌਂਕ ਅਤੇ ਭਾਰਤ ਨਗਰ ਚੌਂਕ—ਵਿੱਚ ਟ੍ਰੈਫਿਕ ਪ੍ਰਬੰਧ ਲਈ ਨਵੀਂ ਯੋਜਨਾ ਲਾਗੂ ਕੀਤੀ ਗਈ ਹੈ।

ਏਸੀਪੀ ਟ੍ਰੈਫਿਕ ਗੁਰਦੇਵ ਸਿੰਘ ਦੇ ਅਨੁਸਾਰ, ਪੱਖੋਵਾਲ ਰੋਡ ਅਤੇ ਫਿਰੋਜ਼ਪੁਰ ਰੋਡ ‘ਤੇ ਸੈਂਟਰ ਵਰਜ ਲਗਾ ਕੇ ਸਪ੍ਰਿੰਗ ਪੋਸਟਾਂ ਸਥਾਪਿਤ ਕੀਤੀਆਂ ਗਈਆਂ ਹਨ। ਇਹਨਾਂ ਪੁਆਇੰਟਾਂ ‘ਤੇ ਵਿਸ਼ੇਸ਼ ‘ਸਲਿਪ ਵੇਅ’ ਤਿਆਰ ਕੀਤੇ ਗਏ ਹਨ, ਜਿਸ ਨਾਲ ਵਾਹਨ ਚਾਲਕਾਂ ਨੂੰ ਮੋੜਾਂ ‘ਤੇ ਰੁਕਣ ਦੀ ਲੋੜ ਨਹੀਂ ਪਵੇਗੀ।

ਸਪ੍ਰਿੰਗ ਪੋਸਟਾਂ ਨਾਲ ਟ੍ਰੈਫਿਕ ਲਈ ਸਪੱਸ਼ਟ ਲੇਨਾਂ ਬਣ ਗਈਆਂ ਹਨ, ਜਿਸ ਨਾਲ ਵਾਹਨਾਂ ਦਾ ਫਲੋਅ (ਰਫ਼ਤਾਰ) ਬਰਕਰਾਰ ਰਹੇਗਾ।

Ludhiana Traffic Flow Improvement Plan-

ਇਸ ਨਵੀਂ ਵਿਵਸਥਾ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਭਾਈਬਾਲਾ ਅਤੇ ਭਾਰਤ ਨਗਰ ਚੌਂਕ ‘ਤੇ ਲੰਬੇ ਜਾਮ ਹੁਣ ਬੀਤੇ ਦੀ ਗੱਲ ਬਣ ਜਾਣਗੇ। ਟ੍ਰੈਫਿਕ ਪੁਲਿਸ ਦਾ ਮੰਨਣਾ ਹੈ ਕਿ ਲੇਨ ਸਿਸਟਮ ਨਾਲ ਨਾ ਸਿਰਫ਼ ਜਾਮ ਘਟੇਗਾ, ਸਗੋਂ ਸੜਕੀ ਹਾਦਸਿਆਂ ਵਿੱਚ ਵੀ ਕਮੀ ਆਏਗੀ।

ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਣਾਈਆਂ ਗਈਆਂ ਲੇਨਾਂ ਦੀ ਪਾਲਣਾ ਕਰਨ ਤਾਂ ਜੋ ਟ੍ਰੈਫਿਕ ਵਿਵਸਥਾ ਹੋਰ ਵੀ ਸੁਚਾਰੂ ਬਣਾਈ ਜਾ ਸਕੇ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *