LUDHIANA TODAY NEWS : ਲੁਧਿਆਣਾ ਦੇ ਗੈਸਪੁਰ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦਿਨ ਦਿਹਾੜੇ ਇੱਕ ਚੋਰ ਘਰ ਦੇ ਬਾਹਰ ਖੜੀ ਐਕਟੀਵਾ ਚੋਰੀ ਕਰਨ ਆਇਆ ਪਰ ਪਿਓ-ਧੀ ਨੇ ਉਸ ਦੀ ਐਸੀ ਧੁਨਾਈ ਕੀਤੀ ਕਿ ਉਹ ਭੱਜਣ \‘ਤੇ ਮਜਬੂਰ ਹੋ ਗਿਆ।

ਸੀਸੀਟੀਵੀ ਫੁਟੇਜ ਵਿੱਚ ਕੈਦ ਹੋਏ ਇਸ ਵਾਕਿਆ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪਹਿਲਾਂ ਚੋਰ ਐਕਟੀਵਾ ਨੂੰ ਸਾਈਡ \‘ਤੇ ਕਰਦਾ ਹੈ ਅਤੇ ਫਿਰ ਮੌਕੇ ਦੀ ਤਲਾਸ਼ ਕਰਦਾ ਹੈ। LUDHIANA TODAY NEWS
LUDHIANA TODAY NEWS : ਪਿਉ-ਧੀ ਨੇ ਡੰਡਿਆਂ ਨਾਲ ਚੋਰ ਕੀਤਾ ਕਾਬੂ
ਓਦੋਂ ਹੀ ਘਰ ਦੀ ਮਾਲਕਨ ਬਾਹਰ ਆ ਕੇ ਉਸ ਨਾਲ ਬਹਿਸ ਕਰਨ ਲੱਗਦੀ ਹੈ। ਕੁਝ ਹੀ ਸਮੇਂ ਬਾਅਦ ਉਸ ਦਾ ਪਤੀ ਅਤੇ ਧੀ ਵੀ ਡੰਡੇ ਲੈ ਕੇ ਬਾਹਰ ਆ ਜਾਂਦੇ ਹਨ ਅਤੇ ਚੋਰ ਨਾਲ ਬਹਿਸਬਾਜ਼ੀ ਦੌਰਾਨ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ।
” LUDHIANA TODAY NEWS ”
ਜਦੋਂ ਚੋਰ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪਿਓ ਅਤੇ ਧੀ ਉਸ \‘ਤੇ ਡੰਡਿਆਂ ਨਾਲ ਹਮਲਾ ਕਰਦੇ ਹਨ ਅਤੇ ਉਸ ਦੀ ਜ਼ਬਰਦਸਤ ਪਿਟਾਈ ਕਰਦੇ ਹਨ।ਇਹ ਸਾਰਾ ਦ੍ਰਿਸ਼ ਸੀਸੀਟੀਵੀ ਕੈਮਰੇ \‘ਚ ਕੈਦ ਹੋ ਗਿਆ ਹੈ, ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲੀ ਹੋਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ