Ludhiana Robbery ਦੀ ਯੋਜਨਾ ‘ਚ ਦੋ ਕਾਰਾਂ ਤੇ ਮਾਰੂ ਹਥਿਆਰ ਬਰਾਮਦ
ਲੁਧਿਆਣਾ: (ਜਤਿੰਦਰ ਸ਼ਰਮਾ) ਕਰਾਈਮ ਬਰਾਂਚ 2 ਦੀ ਟੀਮ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਡਾਕੇ ਦੀ ਯੋਜਨਾ ਬਣਾ ਰਹੇ 5 ਮੈਂਬਰੀ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ ।
ਪੁਲਿਸ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਦੁੱਗਰੀ ਦੇ ਰਹਿਣ ਵਾਲੇ ਸੁਖਦੇਵ ਸਿੰਘ, ਸਿਕੰਦਰ ਸਿੰਘ, ਭੀਮਾਂ ਸਿੰਘ, ਮਨਮੋਹਨ ਸਿੰਘ ਅਤੇ ਕਨੇਚ ਰੋਡ ਸਾਹਨੇਵਾਲ ਦੇ ਵਾਸੀ ਜਗਜੀਤ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ, ਇਸੇ ਦੌਰਾਨ ਮੁਖ਼ਬਰ ਖ਼ਾਸ ਕੋਲੋਂ ਇਤਲਾਹ ਮਿਲੀ ਕਿ ਮੁਲਜ਼ਮ ਮਹਿੰਦਰਾ ਬਲੈਰੋ ਜੀਪ ਤੇ ਇੰਡੀਕਾ ਵਿਸਟਾ ‘ਚ ਸਵਾਰ ਹੋ ਕੇ ਪਿੰਡ ਨੰਦਪੁਰ ਦੇ ਇਕ ਬੇਆਬਾਦ ਪਲਾਟ ‘ਚ ਬੈਠ ਕੇ ਡਾਕੇ (Ludhiana Robbery) ਦੀ ਯੋਜਨਾ ਬਣਾ ਰਹੇ ਹਨ।
Ludhiana Robbery Planning
ਸੂਚਨਾ ਤੋਂ ਬਾਅਦ ਪੁਲਿਸ ਨੇ ਦਬਿਸ਼ ਦੇ ਕੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕਾਬੂ ਕੀਤੇ ਮੁਲਜ਼ਮਾਂ ਦੇ ਕਬਜ਼ੇ ਚੋਂ ਦੋ ਕਾਰਾਂ ,ਦੋ ਦਾਤ ,ਦੋ ਰਾਡਾਂ ਅਤੇ ਇਕ ਸੱਬਲ ਬਰਾਮਦ ਕੀਤੀ ਹੈ।
ਜਾਂਚ ਅਧਿਕਾਰੀ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
Ludhiana Robbery