ਚੰਡੀਗੜ੍ਹ ਸਾਈਬਰ ਸੈੱਲ ਨੇ ਫਰਜ਼ੀ ਲੋਨ ਐਪ ਮਾਮਲੇ ‘ਚ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਐਪ ਤੋਂ ਲੋਨ ਲੈ ਕੇ ਲੋਕਾਂ ਨੂੰ ਬਲੈਕਮੇਲ ਕਰਕੇ ਪੈਸੇ ਬਟੋਰਨ ਵਾਲੇ ਅੰਤਰਰਾਸ਼ਟਰੀ ਗਰੋਹ ਦੇ ਸਰਗਨਾ ਨੇ ਪੁਲਿਸ ਪੁੱਛਗਿੱਛ ‘ਚ ਕਈ ਅਹਿਮ ਖੁਲਾਸੇ ਕੀਤੇ ਹਨ।
Loan apps Fake case : ਅੱਜ ਕੱਲ ਧੋਖਾਧੜੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅੱਜ ਕੱਲ ਫ਼ੋਨ ‘ਤੇ ਚੱਲ ਰਹੀ ਨਵੀਂ ਕਿਸਮ ਦੀ ਧੋਖਾਧੜੀ ਹੈ। ਮੋਬਾਈਲ ‘ਤੇ ਲੋਨ ਲੈਣ ਲਈ ਭੇਜੇ ਜਾ ਰਹੇ ਲਿੰਕ ਨੂੰ ਇੰਸਟਾਲ ਨਾ ਕਰੋ। ਠੱਗ ਫਰਜ਼ੀ ਲੋਨ ਐਪ ਨਾਲ ਲੋਕਾਂ ਨੂੰ ਠੱਗ ਰਹੇ ਹਨ। ਘਰ ਤੋਂ ਕੰਮ ਦੇ ਨਾਂ ‘ਤੇ ਆਉਣ ਵਾਲੇ ਮੈਸੇਜ਼ ਨੂੰ ਵੀ ਨਜ਼ਰਅੰਦਾਜ਼ ਕਰੋ ਕਿਉਂਕਿ ਸ਼ਰਾਰਤੀ ਠੱਗ ਘਰ ਤੋਂ ਕੰਮ ਕਰਨ ਦਾ ਬਹਾਨਾ ਲਗਾ ਕੇ ਲੋਕਾਂ ਨੂੰ ਠੱਗ ਰਹੇ ਹਨ।
Loan Apps Fake
ਦਰਅਸਲ ‘ਚ ਮੰਗਲਵਾਰ ਨੂੰ ਚੰਡੀਗੜ੍ਹ ਸਾਈਬਰ ਸੈੱਲ ਨੇ Loan Apps fake ਮਾਮਲੇ ‘ਚ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਐਪ ਤੋਂ ਲੋਨ ਲੈ ਕੇ ਲੋਕਾਂ ਨੂੰ ਬਲੈਕਮੇਲ ਕਰਕੇ ਪੈਸੇ ਬਟੋਰਨ ਵਾਲੇ ਅੰਤਰਰਾਸ਼ਟਰੀ ਗਰੋਹ ਦੇ ਸਰਗਨਾ ਨੇ ਪੁਲਿਸ ਪੁੱਛਗਿੱਛ ‘ਚ ਕਈ ਅਹਿਮ ਖੁਲਾਸੇ ਕੀਤੇ ਹਨ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਧੋਖਾਧੜੀ ਲਈ 6 ਚੀਨੀ ਐਪਸ ਦੀ ਵਰਤੋਂ ਕੀਤੀ।
ਇਨ੍ਹਾਂ ਨੂੰ ਡਾਊਨਲੋਡ ਕਰਨ ਤੋਂ ਬਾਅਦ ਲੋਕਾਂ ਦੇ ਮੋਬਾਈਲ ਦਾ ਸਾਰਾ ਡਾਟਾ ਉਨ੍ਹਾਂ ਤੱਕ ਪਹੁੰਚ ਜਾਂਦਾ ਸੀ। ਉਸ ਨਾਲ 60 ਏਜੰਟ ਵੀ ਜੁੜੇ ਹੋਏ ਸਨ। ਪੁਲਿਸ ਸੂਤਰਾਂ ਅਨੁਸਾਰ ਇੰਟੈਲੀਜੈਂਸ ਬਿਊਰੋ (ਆਈਬੀ) ਦੀ ਟੀਮ ਵੀ ਸਾਈਬਰ ਠੱਗਾਂ ਤੋਂ ਪੁੱਛਗਿੱਛ ਕਰਨ ਲਈ ਸੈਕਟਰ-17 ਸਾਈਬਰ ਸੈੱਲ ਥਾਣੇ ਪਹੁੰਚੀ ਸੀ। ਮੁਲਜ਼ਮਾਂ ਤੋਂ ਪੁੱਛਗਿੱਛ ਵਿੱਚ ਉਸ ਨੇ ਕਈ ਅਹਿਮ ਜਾਣਕਾਰੀਆਂ ਹਾਸਲ ਕੀਤੀਆਂ ਹਨ।
ਇਸ ਦੌਰਾਨ ਆਈਬੀ ਟੀਮ ਨੇ ਇੱਕ ਅਨੁਵਾਦਕ ਦੀ ਮਦਦ ਨਾਲ ਗਿਰੋਹ ਦੇ ਮਾਸਟਰਮਾਈਂਡ ਚੀਨੀ ਨਾਗਰਿਕ ਵਾਨ ਚੇਂਗੂਆ ਤੋਂ ਪੁੱਛਗਿੱਛ ਕੀਤੀ। ਇਸ ਵਿੱਚ ਉਸਨੇ ਦੱਸਿਆ ਕਿ ਉਹ ਲੋਕਾਂ ਨੂੰ ਹੱਗ ਲੋਨ ਐਪ, ਏ.ਏ. ਲੋਨ ਐਪ, ਜੀਤੂ ਲੋਨ ਐਪ, ਕੈਸ਼ ਫ੍ਰੀ ਲੋਨ ਐਪ, ਕੈਸ਼ ਕੋਇਨ ਅਤੇ ਫਲਾਈ ਕੈਸ਼ ਲੋਨ ਐਪ ਡਾਊਨਲੋਡ ਕਰਵਾਉਂਦਾ ਸੀ। ਇਹ ਐਪਸ ਚੀਨ ਵਿੱਚ ਬੈਠੇ ਉਸਦੇ ਦੋਸਤ ਨੇ ਤਿਆਰ ਕੀਤੇ ਹਨ।
ਐਸਪੀ ਕੇਤਨ ਬਾਂਸਲ ਨੇ ਦੱਸਿਆ ਕਿ ਇਹ ਸਾਰੀਆਂ ਐਪਾਂ ਪਲੇ ਸਟੋਰ ਤੋਂ ਆਸਾਨੀ ਨਾਲ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਇਹ ਸਾਰੀ ਜਾਣਕਾਰੀ ਗੂਗਲ ਨੂੰ ਦੇ ਦਿੱਤੀ ਗਈ ਹੈ ਅਤੇ ਇਕ ਪੱਤਰ ਲਿਖ ਕੇ ਇਨ੍ਹਾਂ ਐਪਸ ਨੂੰ ਜਲਦੀ ਤੋਂ ਜਲਦੀ ਬੰਦ ਕਰਨ ਲਈ ਕਿਹਾ ਗਿਆ ਹੈ। ਜਿਨ੍ਹਾਂ 60 ਏਜੰਟਾਂ ਦੇ ਨਾਂ ਸਾਹਮਣੇ ਆਏ ਹਨ, ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਭੂਮਿਕਾ ਦਾ ਵੀ ਪਤਾ ਲਗਾਇਆ ਜਾ ਸਕੇ।
Loan apps Fake
More News Video
ਮਾਸਟਰਮਾਈਂਡ ਸਮੇਤ ਪੰਜ ਮੁਲਜ਼ਮ 16 ਤੱਕ ਰਿਮਾਂਡ ‘ਤੇ
ਸਾਈਬਰ ਸੈੱਲ ਥਾਣਾ ਪੁਲਿਸ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਠੱਗ ਗਿਰੋਹ ਦੇ 10 ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ, ਜਦਕਿ 7 ਦੋਸ਼ੀਆਂ ਨੂੰ ਸੋਮਵਾਰ ਨੂੰ ਜੇਲ ਭੇਜ ਦਿੱਤਾ ਗਿਆ। ਮਾਸਟਰਮਾਈਂਡ ਵੈਨ ਚੇਂਗੂਆ (34) ਅਤੇ ਅੰਸ਼ੁਲ ਕੁਮਾਰ (25) ਵਾਸੀ ਸੈਕਟਰ 49, ਨੋਇਡਾ, ਪਰਵਰਾਜ ਆਲਮ ਉਰਫ਼ ਸੋਨੂੰ ਭਡਾਨਾ (32) ਵਾਸੀ ਰਾਂਚੀ, ਝਾਰਖੰਡ ਅਤੇ ਦੋ ਹੋਰ ਮੁਲਜ਼ਮ 16 ਸਤੰਬਰ ਤੱਕ ਰਿਮਾਂਡ ‘ਤੇ ਹਨ।