Sh. Latif Ahmed ADC Barnala ਨੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਅਹੁਦਾ ਸੰਭਾਲਿਆ। ਬਰਨਾਲਾ ਵਿਖੇ ਤਾਇਨਾਤੀ ਤੋਂ ਪਹਿਲਾਂ ਉਹ ਬਠਿੰਡਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਸਨ।
ਸਾਲ 2004 ‘ਚ ਪੀ ਸੀ ਐੱਸ ਅਫਸਰ ਵਜੋਂ ਨਿਯੁਕਤ ਹੋਏ ਸ਼੍ਰੀ ਲਤੀਫ ਅਹਿਮਦ ਪਹਿਲਾਂ ਵਕਫ਼ ਬੋਰਡ ਦੇ ਸੀ. ਈ. ਓ. ਵੱਜੋਂ, ਬਤੌਰ ਉਪ ਮੰਡਲ ਮੈਜਿਸਟ੍ਰੇਟ ਬੁਢਲਾਡਾ, ਬਠਿੰਡਾ, ਮੌੜ ਆਦਿ ਖੇਤਰਾਂ ‘ਚ ਤਾਇਨਾਤ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਕਾਸ ਸਬੰਧੀ ਕਾਰਜਾਂ ਲਈ ਕੰਮ ਕਰਨਗੇ।