Lakh rupees stolen
Lakh rupees stolen : 4 ਫ਼ਰਵਰੀ 2026 ਆਵਾਜ਼ ਇੰਡੀਆ ਟੂਡੇ (ਜੀਵਨ ਸਿੰਘ ਕ੍ਰਾਂਤੀ) -ਮਾਨਸਾ ਸ਼ਹਿਰ ਦੇ ਵਿੱਚ ਦੇਰ ਰਾਤ ਪੁਲਿਸ ਥਾਣੇ ਤੋਂ 100 ਮੀਟਰ ਦੀ ਦੂਰੀ ‘ਤੇ ਦੋ ਦੁਕਾਨਾਂ ‘ਤੇ ਚੋਰੀ ਦੀ ਘਟਨਾ ਵਾਪਰੀ ਹੈ। ਚੋਰ ਦੁਕਾਨਾਂ ਵਿੱਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਹਨ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ। ਫਿਲਹਾਲ ਮਾਨਸਾ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਨਸਾ ਪੁਲਿਸ ਵੱਲੋਂ ਰੋਜ਼ਾਨਾ ਹੀ Lakh rupees stolen ਦੇਰ ਰਾਤ ਸਪੈਸ਼ਲ ਨਾਕਾਵੰਦੀ ਕਰਕੇ ਚੈਕਿੰਗ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਦੇਰ ਰਾਤ ਮਾਨਸਾ ਸ਼ਹਿਰ ਦੇ ਵਿਚਕਾਰ, ਥਾਣਾ ਸਿਟੀ ਵਨ ਤੋਂ 100 ਮੀਟਰ ਦੀ ਦੂਰੀ ‘ਤੇ ਚੋਰਾਂ ਵੱਲੋਂ ਦੋ ਦੁਕਾਨਾਂ ਦੀ ਚੋਰੀ ਕੀਤੀ ਗਈ। ਚੋਰ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ।
ਪੁਲਿਸ ਦੀ ਰਾਤ ਸਮੇਂ ਸਪੈਸ਼ਲ ਨਾਕਾਬੰਦੀ ਕਰਨ ਦੇ ਦਾਅਵਿਆਂ ‘ਤੇ ਵੀ ਸਵਾਲ ਖੜੇ ਹੋ ਰਹੇ ਹਨ। ਦੇਰ ਰਾਤ ਮਾਨਸਾ ਦੇ ਵਿੱਚ, ਗੁਰਦੁਆਰਾ ਚੌਂਕ ਤੋਂ ਥਾਣਾ ਸਿਟੀ ਵਨ ਸਿਰਫ 100 ਮੀਟਰ ਦੀ ਦੂਰੀ ‘ਤੇ ਘਿਓ ਭੰਡਾਰ ਅਤੇ ਇੱਕ ਹੋਰ ਨਜ਼ਦੀਕ ਦੁਕਾਨ ‘ਚ ਚੋਰਾਂ ਵੱਲੋਂ ਅੰਦਰ ਦਾਖਲ ਹੋ ਕੇ ਲੱਖਾਂ ਰੁਪਏ ਦਾ ਸਮਾਨ ਅਤੇ ਕੈਸ਼ ਚੋਰੀ ਕਰ ਲਿਆ ਗਿਆ, ਜੋ ਕਿ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਚੁੱਕੀ ਹੈ।

ਮਾਨਸਾ ਸ਼ਹਿਰ ਦੇ ਦੁਕਾਨਦਾਰਾਂ ਨੇ ਮਾਨਸਾ ਪੁਲਿਸ ਪ੍ਰਸ਼ਾਸਨ ‘ਤੇ ਸਮਾਨ ਖੜੇ ਕਰਦੇ ਹੋਏ ਕਿਹਾ ਕਿ ਪੁਲਿਸ ਥਾਣੇ ਦੇ ਬਿਲਕੁਲ ਨਜ਼ਦੀਕ ਇਨੀ ਵੱਡੀ ਚੋਰੀ ਹੋ ਜਾਣੀ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜੇ ਕਰਦੀ ਹੈ। ਉਹਨਾਂ ਕਿਹਾ ਕਿ ਰਾਤ ਸਮੇਂ ਹੋਈ ਚੋਰੀ ਬਹੁਤ ਹੀ ਮੰਦਭਾਗੀ ਹੈ।

ਇਸ ਘਟਨਾ ਨੂੰ ਲੈ ਕੇ ਪੂਰੇ ਸ਼ਹਿਰ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਵਿੱਚ ਰੋਸ ਹੈ। ਉਹਨਾਂ ਨੇ ਇੱਕ ਮੀਟਿੰਗ ਵੀ ਬੁਲਾਈ ਹੈ। ਜੇਕਰ ਚੋਰਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ, ਤਾਂ ਪੂਰੇ ਸ਼ਹਿਰ ਦੇ ਦੁਕਾਨਦਾਰ ਆਪਣੇ ਦੁਕਾਨਾਂ ਦੀਆਂ ਚਾਬੀਆਂ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰਕੇ ਧਰਨਾ ਪ੍ਰਦਰਸ਼ਨ ਕਰਨ ‘ਤੇ ਮਜਬੂਰ ਹੋਣਗੇ।
ਸੁਰੇਸ਼ ਨੰਦਗੜ੍ਹੀਆ, ਪ੍ਰਧਾਨ, ਕਰਿਆਨਾ ਐਸੋਸੀਏਸ਼ਨ ਮਾਨਸਾ
ਸੰਜੀਵ ਕੁਮਾਰ ਪਿੰਕਾ
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
