Kulhad Pizza Couple Video : ਕੁੱਲ੍ਹੜ ਪੀਜਾ ਜੋੜੀ ਦੀ ਵਾਇਰਲ ਵੀਡੀਓ ਬਾਰੇ ਐਫਆਈਆਰ ਦੀ ਕਾਪੀ ‘ਚ ਪੂਰੀ ਹਕੀਕਤ ਆਈ ਸਾਹਮਣੇ
Kulhad Pizza Couple Video : ਕੁੱਲ੍ਹੜ ਪੀਜਾ ਜੋੜੀ ਦੀ ਵਾਇਰਲ ਵੀਡੀਓ ਦੀ ਚਰਚਾ ਸੋਸ਼ਲ ਮੀਡੀਆ ਉਪਰ ਚੱਲ ਰਹੀ ਹੈ। ਇਸ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ।
FIR ਦੀ ਕਾਪੀ ਨੇ ਮਾਮਲੇ ਦੇ ਕਈ ਪੱਖ ਸਾਹਮਣੇ ਲਿਆਂਦੇ ਹਨ।
ਐਫਆਈਆਰ ਵਿੱਚ ਸਹਿਜ ਅਰੋੜਾ ਦੀ ਭੈਣ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਆਈਪੀਸੀ ਦੀ ਧਾਰਾ 384, 509, 66ਈ, 66 ਡੀ ਤਹਿਤ ਇੱਕ ਲੜਕੀ ਸਮੇਤ ਅਣਪਛਾਤੇ ਵਿਅਕਤੀ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।
ਐਫਆਈਆਰ ਵਿੱਚ ਲਿਖਿਆ ਗਿਆ ਹੈ ਕਿ Kulhad Pizza ਉਤੇ ਕੰਮ ਕਰਦੀ ਇੱਕ ਲੜਕੀ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਾਅਲੀ ਇੰਸਟਾਗ੍ਰਾਮ ਆਈਡੀ ਬਣਾ ਕੇ ਮੈਸੇਜ ਕੀਤੇ ਗਏ ਤੇ ਕਿਹਾ ਗਿਆ ਕਿ ਜੇ ਤੁਸੀਂ ਬੈਂਕ ਆਕਊਂਟ ਵਿੱਚ ਪੈਸੇ ਨਾ ਪਾਏ ਤਾਂ ਤੁਹਾਡੀ ਗਲਤ ਵੀਡੀਓ ਵਾਇਰਲ ਕਰ ਦਿੱਤੀ ਜਾਏਗੀ।
Kulhad Pizza Couple Video FIR

ਇਸ ਦੀ ਸ਼ਿਕਾਇਤ ਥਾਣੇ ਵਿੱਚ ਦਿੱਤੀ ਸੀ ਜਿਸ ਦੀ ਤਫਤੀਸ਼ ਜਾਰੀ ਹੈ। ਜਦੋਂ ਪੈਸੇ ਨਹੀਂ ਭੇਜੇ ਗਏ ਤਾਂ ਉਸ ਲੜਕੀ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਨਕਲੀ ਚਿਹਰੇ ਲਾ ਕੇ ਵੀਡੀਓ ਬਣਾਈ ਅਤੇ ਵਾਇਰਲ ਕਰ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਨੂੰ ਕੰਮ ਕਰਦੇ ਹੋਏ ਗਲਤੀਆਂ ਤੇ ਕੈਸ਼ ਵਿੱਚ ਹੇਰਾਫੇਰੀ ਕਰਨ ਕਾਰਨ ਕੱਢ ਦਿੱਤਾ ਗਿਆ ਸੀ। ਇਸ ਕਾਰਨ ਇਸ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਨੂੰ ਬਲੈਕਮੇਲ ਕੀਤਾ ਤੇ ਸੋਸ਼ਲ ਮੀਡੀਆ ‘ਤੇ ਫੇਕ ਵੀਡੀਓ ਵਾਇਰਲ ਕੀਤੀਆਂ।