ਕਿਸਾਨਾਂ ਚੰਡੀਗੜ੍ਹ ਵੱਲ ਕੂਚ, ਪੜ੍ਹੋ ਕਿਹੜੇ ਰੂਟ ਬੰਦ

Mittal
By Mittal
2 Min Read

Kisan Protest At Chandigarh ਚੰਡੀਗੜ੍ਹ, 26 ਨਵੰਬਰ, 2023: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਨੇ ਚੰਡੀਗੜ੍ਹ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਸਿੰਘੂ ਬਾਰਡਰ ’ਤੇ ਚੱਲੇ ਸੰਘਰਸ਼ ਵਾਂਗੂ ਕਿਸਾਨ ਟਰੈਕਟਰ ਟਰਾਲੀਆਂ ਵਿਚ ਆਪਣਾ ਖਾਣ ਪੀਣ ਦਾ ਰਾਸ਼ਨ ਲੈ ਕੇ ਚੰਡੀਗੜ੍ਹ ਵੱਲ ਆ ਰਹੇ ਹਨ।

  • ਮੁਹਾਲੀ ਵਿਚ ਫੈਦਾ ਪਿੰਡ ਕੋਲੋਂ ਏਅਰਪੋਰਟ ਰੋਡ ਬੰਦ ਕਰ ਦਿੱਤੀ ਗਈ ਹੈ।
  • ਆਇਸ਼ਰ ਕੋਲ ਬੈਰੀਕੇਡ ਲਗਾ ਕੇ ਟ੍ਰਿਬਿਊਨ ਚੌਂਕ ਨੂੰ ਜਾਂਦੀ ਰੋਡ ਬਲਾਕ ਕੀਤੀ ਗਈ ਹੈ।

ਕਿਸਾਨਾਂ ਨੇ ਚੰਡੀਗੜ੍ਹ ਵੱਲ ਘੱਤੀਆਂ ਵਹੀਰਾਂ

Kisan Protest At Chandigarh

ਅੰਬਾਲਾ ਜਾਣ ਵਾਲਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਟ੍ਰਿਬਿਊਨ ਚੌਂਕ ਤੋਂ ਜ਼ੀਰਕਪੁਰ ਦੇ ਰਸਤੇ ਰਵਾਨਾ ਹੋਣ। ਮੁਹਾਲੀ ਦੇ ਫੇਜ਼ 11 ਤੋਂ ਅਤੇ ਪੰਚਕੁਲਾ ਦੇ ਸੈਕਟਰ 5 ਤੋਂ ਕਿਸਾਨ ਚੰਡੀਗੜ੍ਹ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ।

Facebook crimeawaz.in
instagram-crime awaz
twitter-crime awaz

We Are Everywhere Follow CAI

Kisan Protest At Chandigarh

Kisan Protest At Chandigarh

ਮੁਹਾਲੀ ਤੇ ਚੰਡੀਗੜ੍ਹ ਪੁਲਿਸ ਨੇ ਬੈਰੀਕੇਡਿੰਗ ਕਰ ਕੇ ਕਿਸਾਨਾਂ ਦੀ ਚੰਡੀਗੜ੍ਹ ਵਿਚ ਐਂਟਰੀ ਬੰਦ ਕਰ ਦਿੱਤੀ ਹੈ। ਕਿਸਾਨਾਂ ਨੇ 28 ਨਵੰਬਰ ਤੱਕ ਤਿੰਨ ਰੋਜ਼ਾ ਸੰਘਰਸ਼ ਦਾ ਐਲਾਨ ਕੀਤਾ ਹੈ।

ਕਿਸਾਨਾਂ ਦੀ ਮੰਗ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਐਮ ਐਸ ਪੀ ਦਾ ਕਾਨੂੰਨ ਬਣਾਇਆ ਜਾਵੇਗਾ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਖ਼ਤਮ ਕੀਤੇ ਜਾਣ। 60 ਸਾਲ ਤੋਂ ਵੱਧ ਦੇ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ।

my Report Crime Awaz India Project
My Report: Send News
TAGGED:
Leave a Comment

Leave a Reply

Your email address will not be published. Required fields are marked *