Kisan Andolan 2.0 ਨੂੰ ਲੈ ਕੇ ਹਾਈਕੋੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ।
ਹਾਈਕੋਰਟ ਨੇ ਆਖਿਆ ਹੈ ਕਿ ਕਿਉਂ ਨਾ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਚੇਨਈ ਭੇਜ ਦਿੱਤਾ ਜਾਵੇ ? ਤੁਹਾਨੂੰ ਅਦਾਲਤ ਵਿਚ ਖੜ੍ਹੇ ਹੋਣ ਦਾ ਹੱਕ ਨਹੀਂ ਹੈ। ਤੁਸੀਂ ਹਥਿਆਰ ਲੈ ਕੇ ਕੋਈ ਜੰਗ ਲੜਨ ਜਾ ਰਹੇ ਹੋ।
Kisan Andolan
ਅਦਾਲਤ ਨੇ ਹਰਿਆਣਾ ਪੁਲਿਸ ਵੱਲੋਂ ਪੇਸ਼ ਕੀਤੀਆਂ ਫੋਟੋਆਂ ਵੇਖ ਕੇ ਆਖਿਆ ਹੈ ਕਿ ਸ਼ਰਮ ਦੀ ਗੱਲ ਹੈ ਕਿ ਬੱਚਿਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ। ਬੱਚਿਆਂ ਦੀ ਆੜ ‘ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਹਥਿਆਰਾਂ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੀ ਤੁਸੀਂ ਉੱਥੇ ਜੰਗ ਕਰਨ ਜਾ ਰਹੇ ਹੋੋ। ਅਜਿਹਾ ਕਰਨਾ ਤਾਂ ਪੰਜਾਬ ਦਾ ਸੱਭਿਆਚਾਰ ਨਹੀਂ ਹੈ। ਤੁਸੀਂ ਨਿਰਦੋਸ਼ ਲੋੋਕਾਂ ਨੂੰ ਅੱਗੇ ਕਰ ਰਹੇ ਹੋੋ, ਇਹ ਸ਼ਰਮਨਾਕ ਹੈ।
ਦੋੋਵੇਂ ਰਾਜ ਆਪਣੀ ਜਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾ ਸਕੇ।