Khalistan Zindabad ਨਵੀਂ ਦਿੱਲੀ, 12 ਮਈ 2024 : ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ‘ਚ ਕਾਫੀ ਉਤਸ਼ਾਹ ਹੈ। ਇਸ ਦੌਰਾਨ ਦਿੱਲੀ ਵਿੱਚ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ ਲਿਖੇ ਗਏ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ।
ਇਹ ਨਾਅਰੇ ਦਿੱਲੀ ਦੇ ਦੋ ਮੈਟਰੋ ਸਟੇਸ਼ਨਾਂ ਦੇ ਹੇਠਾਂ ਲਿਖੇ ਗਏ ਹਨ। ਕੰਧ ‘ਤੇ ਲਿਖਿਆ ‘Khalistan Zindabad’ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਮੈਟਰੋ ਸਟੇਸ਼ਨ ਦੇ ਹੇਠਾਂ ਖਾਲਿਸਤਾਨ ਦੇ ਸਮਰਥਨ ਵਿੱਚ ਇਹ ਨਾਅਰਾ ਕਿਸਨੇ ਲਿਖਿਆ ਹੈ? ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
Khalistan Zindabad
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਦਿੱਲੀ ਪੁਲਿਸ ਨੂੰ ਇਸ ਹਰਕਤ ਦਾ ਪਤਾ ਲੱਗਾ ਤਾਂ ਉਹ ਹਰਕਤ ‘ਚ ਆ ਗਈ ਅਤੇ ਪੁਲਿਸ ਦੀ ਟੀਮ ਤੁਰੰਤ ਉਥੇ ਪਹੁੰਚ ਗਈ । ਹੁਣ ਪੁਲਿਸ ਉਸ ਵਿਅਕਤੀ ਦੀ ਭਾਲ ਵਿੱਚ ਜੁਟੀ ਹੋਈ ਹੈ ਜਿਸ ਨੇ ਮੈਟਰੋ ਦੇ ਹੇਠਾਂ ਖਾਲਿਸਤਾਨ ਦੇ ਸਮਰਥਨ ਵਿੱਚ ਇਹ ਗੱਲਾਂ ਲਿਖੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੋਸ਼ੀਆਂ ਤੱਕ ਪਹੁੰਚਣ ਲਈ ਸੀਸੀਟੀਵੀ ਫੁਟੇਜ ਵੀ ਖੰਗਾਲ ਰਹੀ ਹੈ। ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
‘NDTV’ ਨੇ ਆਪਣੀ ਇੱਕ ਰਿਪੋਰਟ ਚ ਦੱਸਿਆ ਹੈ ਕਿ ਅਮਰੀਕਾ ਚ ਬੈਠੇ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡਿਆ ਤੇ ਜ਼ਿਮੇਵਾਰੀ ਲਈ ਹੈ ਕੇ, ਦਿੱਲੀ ਮੈਟਰੋ ਸਟੇਸ਼ਨ Khalistan Zindabad ਦੇ ਨਾਅਰੇ ਉਸ ਦੇ ਕਹਿਣ ਤੇ ਹੀ ਲਿਖੇ ਗਏ ਨੇ। ਹਾਲਾਂਕਿ ਦਿੱਲੀ ਪੁਲਿਸ ਅਤੇ ਮੈਟਰੋ ਪੁਲਿਸ ਨੇ ਇਸ ਸੰਬੰਧ ਚ ਪਰਚਾ ਦਰਜ਼ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ