Journalists protest, fake cases
Journalists protest, fake cases : (ਕ੍ਰਾਈਮ ਆਵਾਜ਼ ਇੰਡੀਆ) ਭੁੱਲਰ 7 ਜਨਵਰੀ 2026 ਬਠਿੰਡਾ/ਚੰਡੀਗੜ੍ਹ: ਸੱਚ ਬੋਲਣ ਵਾਲੀ ਪੱਤਰਕਾਰਤਾ ਅਤੇ ਲੋਕਪੱਖੀ ਅਵਾਜ਼ਾਂ ਨੂੰ ਦਬਾਉਣ ਦੀ ਨੀਅਤ ਨਾਲ ਪੱਤਰਕਾਰ ਮਨਿੰਦਰਜੀਤ ਸਿੱਧੂ, ਮਿੰਟੂ ਗੁਰੂਸਰੀਆ, ਮਨਦੀਪ ਸਿੰਘ ਮੱਕੜ ਅਤੇ ਆਰ.ਟੀ.ਆਈ. ਐਕਟਿਵਿਸਟ ਮਾਨਿਕ ਗੋਇਲ ਸਮੇਤ 10 ਲੋਕਾਂ ਉੱਤੇ ਦਰਜ ਕੀਤੇ ਗਏ ਝੂਠੇ ਪਰਚਿਆਂ ਦੇ ਵਿਰੋਧ ਵਿੱਚ ਲੋਕਤੰਤਰਕ ਤਾਕਤਾਂ ਵੱਲੋਂ ਰੋਸ ਰੈਲੀ ਅਤੇ ਮੁਜਾਹਰੇ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਪਰਚਿਆਂ ਨੂੰ ਲੋਕਤੰਤਰਕ ਅਧਿਕਾਰਾਂ ਉੱਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਇਨ੍ਹਾਂ ਦੀ ਤੁਰੰਤ ਰੱਦਗੀ ਦੀ ਮੰਗ ਕੀਤੀ ਗਈ।
ਇਨ੍ਹਾਂ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਅਤੇ ਸੰਵਿਧਾਨ ਪ੍ਰਦੱਤ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਰਾਖੀ ਲਈ ਬਣੀ ਕੋਰ ਕਮੇਟੀ ਦੀ ਅਗਵਾਈ ਹੇਠ ਟੀਚਰਜ਼ ਹੋਮ, ਬਠਿੰਡਾ ਵਿਖੇ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ ਅਤੇ ਪੱਤਰਕਾਰ ਜਥੇਬੰਦੀਆਂ ਦੀ ਇਕ ਵਿਸ਼ਾਲ ਸਾਂਝੀ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਜਨਤਕ ਜਥੇਬੰਦੀਆਂ ਦੇ ਆਗੂਆਂ ਅਤੇ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੌਰਾਨ ਬੋਲਣ ਵਾਲਿਆਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸੱਚ ਉਘਾਰਨ ਵਾਲੇ ਪੱਤਰਕਾਰਾਂ ਅਤੇ ਲੋਕਪੱਖੀ ਕਾਰਕੁਨਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕਰਨਾ ਇਕ ਬਹੁਤ ਹੀ ਖ਼ਤਰਨਾਕ ਰੁਝਾਨ ਹੈ, ਜੋ ਲੋਕਤੰਤਰ ਦੇ ਮੂਲ ਅਸੂਲਾਂ ਨੂੰ ਖੋਖਲਾ ਕਰਦਾ ਹੈ। Journalists protest, fake cases ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਅੱਜ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਕੱਲ੍ਹ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਸੰਘਰਸ਼ੀ ਲਹਿਰਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਹਾਜ਼ਰ ਜਥੇਬੰਦੀਆਂ ਨੇ ਇਕਸੁਰ ਹੋ ਕੇ ਐਲਾਨ ਕੀਤਾ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਹਰ ਕੋਸ਼ਿਸ਼ ਦਾ ਸੜਕਾਂ ‘ਤੇ ਉਤਰ ਕੇ ਮੋਹਤੋੜ ਜਵਾਬ ਦਿੱਤਾ ਜਾਵੇਗਾ ਅਤੇ ਇਹ ਮਸਲਾ ਕੇਵਲ ਕੁਝ ਵਿਅਕਤੀਆਂ ਦਾ ਨਹੀਂ, ਸਗੋਂ ਸਮੂਹ ਲੋਕਤੰਤਰਕ ਤਾਕਤਾਂ ਦਾ ਸਾਂਝਾ ਸੰਘਰਸ਼ ਹੈ।
ਮੀਟਿੰਗ ਵਿੱਚ ਸਹਿਮਤੀ ਨਾਲ ਇੱਕ ਵਿਸ਼ਾਲ ਐਕਸ਼ਨ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ਵਿੱਚ ਹਰੇਕ ਜਨਤਕ ਜਥੇਬੰਦੀ ਵੱਲੋਂ ਇੱਕ-ਇੱਕ ਅਹੁਦੇਦਾਰ ਨੂੰ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਸੰਘਰਸ਼ ਨੂੰ ਸੁਚੱਜੇ ਅਤੇ ਸੰਗਠਿਤ ਢੰਗ ਨਾਲ ਰਾਜ ਪੱਧਰ ‘ਤੇ ਅੱਗੇ ਵਧਾਇਆ ਜਾ ਸਕੇ।
ਇਸ ਮੌਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਮਾਲਵਾ, ਮਾਝਾ ਅਤੇ ਦੁਆਬਾ ਖੇਤਰਾਂ ਵਿੱਚ ਕਦਮਬੰਦ ਤਰੀਕੇ ਨਾਲ ਵੱਡੇ ਲੋਕਪੱਖੀ ਐਕਸ਼ਨ ਕੀਤੇ ਜਾਣਗੇ। Journalists protest, fake cases ਇਸ ਸੰਘਰਸ਼ ਦੀ ਸ਼ੁਰੂਆਤ ਮਾਲਵਾ ਖੇਤਰ ਤੋਂ ਕੀਤੀ ਜਾਵੇਗੀ, ਜਿਸ ਤੋਂ ਬਾਅਦ ਮਾਝਾ ਅਤੇ ਦੁਆਬਾ ਵਿੱਚ ਵੀ ਵਿਸ਼ਾਲ ਜਨਤਕ ਇਕੱਠ ਕਰਕੇ ਲੋਕਤੰਤਰਕ ਅਵਾਜ਼ਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਇਹ ਐਲਾਨ ਵੀ ਕੀਤਾ ਗਿਆ ਕਿ 24 ਜਨਵਰੀ 2026, ਦਿਨ ਸ਼ਨੀਵਾਰ, ਨੂੰ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਝੂਠੇ ਪਰਚਿਆਂ ਦੇ ਵਿਰੋਧ ਅਤੇ ਬੋਲਣ ਦੀ ਆਜ਼ਾਦੀ ਦੀ ਰਾਖੀ ਲਈ ਇੱਕ ਵਿਸ਼ਾਲ ਰੋਸ ਰੈਲੀ ਅਤੇ ਮੁਜਾਹਰਾ ਕੀਤਾ ਜਾਵੇਗਾ।
ਮੀਟਿੰਗ ਵਿੱਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਪ੍ਰੈਸ ਕਲੱਬ ਬਠਿੰਡਾ, ਦਮਦਮਾ ਸਾਹਿਬ ਪ੍ਰੈਸ ਕਲੱਬ ਤਲਵੰਡੀ ਸਾਬੋ, ਪੱਤਰਕਾਰ ਏਕਤਾ ਫਰੰਟ, ਪ੍ਰੈਸ ਕਲੱਬ ਘਗਾ, ਪ੍ਰੈਸ ਕਲੱਬ ਰਾਮਪੁਰਾ ਫੂਲ,ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਨੌਜਵਾਨ ਭਾਰਤ ਸਭਾ, PSU ਲਲਕਾਰ, PSU ਸ਼ਹੀਦ ਰੰਧਾਵਾ, ਕ੍ਰਾਂਤੀਕਾਰੀ BKU, ਕੁੱਲ ਹਿੰਦ ਕਿਸਾਨ ਸਭਾ (ਪੰਜਾਬ), ਦਿਹਾਤੀ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ (ਅਜ਼ਾਦ), ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ, ਬੇਰੁਜ਼ਗਾਰ ਸਾਂਝਾ ਮੋਰਚਾ, DTF ਦਿਗਵਿਜੇ, ਟੈਕਨੀਕਲ ਸਰਵਿਸ ਯੂਨੀਅਨ, ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ, ਅਧਿਆਪਕ ਦਲ, ਮੈਰਿਟੋਰੀਅਸ ਟੀਚਰ ਯੂਨੀਅਨ ਪੰਜਾਬ, ਪ੍ਰੋਫੈਸਰ ਲਾਇਬ੍ਰੇਰੀਅਨ ਫਰੰਟ, ਪੰਜਾਬ ਸਟੂਡੈਂਟ ਯੂਨੀਅਨ, ਜਮਹੂਰੀ ਅਧਿਕਾਰ ਸਭਾ, ਲੋਕ ਅਧਿਕਾਰ ਲਹਿਰ, ਪੰਜਾਬ ਰੋਡਵੇਜ਼ ਕੋਟਕਪੂਰਾ ਵਰਕਰ ਯੂਨੀਅਨ, ਮੈਡੀਕਲ PCMSRU, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ, ਪੰਜਾਬ ਗਵਰਨਮੈਂਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ, ਪੱਤਰਕਾਰ ਏਕਤਾ ਫਰੰਟ, ਭਾਰਤੀ ਸਾਹਿਤ ਅਕੈਡਮੀ ਸਮੇਤ ਹੋਰ ਅਨੇਕਾਂ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।
ਕੋਰ ਕਮੇਟੀ ਦੀ ਅਗਵਾਈ ਹੇਠ 4 ਜਨਵਰੀ ਨੂੰ ਚੰਡੀਗੜ੍ਹ ਦੇ ਸੈਕਟਰ-17 ਵਿਖੇ ਪੱਤਰਕਾਰਾਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਕੀਤਾ ਗਿਆ ਇਤਿਹਾਸਕ ਪ੍ਰਦਰਸ਼ਨ ਇਸ ਲੋਕ ਅੰਦੋਲਨ ਦੀ ਮਜ਼ਬੂਤ ਸ਼ੁਰੂਆਤ ਸਾਬਤ ਹੋਇਆ ਹੈ।
ਕੋਰ ਕਮੇਟੀ ਨੇ ਸਮੂਹ ਪੰਜਾਬ ਦੀ ਜਨਤਾ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਬੁੱਧੀਜੀਵੀਆਂ ਅਤੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਲੋਕਤੰਤਰ, ਸੱਚੀ ਪੱਤਰਕਾਰਤਾ ਅਤੇ ਸੰਵਿਧਾਨੀ ਅਧਿਕਾਰਾਂ ਦੀ ਰਾਖੀ ਲਈ ਇਸ ਲੋਕ ਅੰਦੋਲਨ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
