ਐਨਆਈਏ ਦੀ ਟੀਮ ਮੁੜ ਪਿੰਡ ਪੁੱਜੀ, 24 ਫਰਵਰੀ ਨੂੰ ਚਾਰਜਸ਼ੀਟ ਪੇਸ਼ ਹੋਵੇਗੀ

Muskaan gill
3 Min Read

Jida bomb blast

Jida bomb blast : ਬਠਿੰਡਾ 13 ਫਰਵਰੀ (ਜਗਸੀਰ ਭੁੱਲਰ)-ਪਿੰਡ ਜੀਦਾ ਵਿੱਚ ਹੋਏ ਬੰਬ ਧਮਾਕਿਆਂ ਦੇ ਮਾਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ ਐਨਆਈਏ ਨੇ ਹੁਣ ਅਦਾਲਤੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਸਬੰਧੀ ਟੀਮ ਮੁੜ ਪਿੰਡ ਜੀਦਾ ਪੁੱਜੀ ਅਤੇ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਤੋਂ ਅਹਿਮ ਪੁੱਛਗਿੱਛ ਕੀਤੀ।

ਐਨਆਈਏ ਵੱਲੋਂ 24 ਫਰਵਰੀ ਨੂੰ ਸਪੈਸ਼ਲ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਹ ਸਪੱਸ਼ਟ ਹੋਵੇਗਾ ਕਿ ਗੁਰਪ੍ਰੀਤ ਸਿੰਘ ਦੀਆਂ ਤਾਰਾਂ ਕਿਸ ਅੱਤਵਾਦੀ ਨੈੱਟਵਰਕ ਨਾਲ ਜੁੜੀਆਂ ਹੋਈਆਂ ਸਨ।

ਜਾਂਚ ਏਜੰਸੀ ਦੇ ਹੈੱਡ ਕਾਂਸਟੇਬਲ ਮਨਦੀਪ ਸਿੰਘ ਨੇ ਸ਼ੁੱਕਰਵਾਰ ਨੂੰ ਗੁਰਪ੍ਰੀਤ ਸਿੰਘ ਦੇ ਘਰ ਪੁੱਜ ਕੇ ਉਸ ਦੇ ਮਾਤਾ-ਪਿਤਾ ਤੋਂ ਤਿੱਖੇ ਸਵਾਲ ਪੁੱਛੇ। ਟੀਮ ਦਾ ਮੁੱਖ ਫੋਕਸ ਗੁਰਪ੍ਰੀਤ ਵੱਲੋਂ ਵਰਤੇ ਗਏ ਮੋਬਾਈਲ ਫ਼ੋਨ ਦੀ ਖਰੀਦ ‘ਤੇ ਸੀ। Jida bomb blast ਏਜੰਸੀ ਜਾਣਨਾ ਚਾਹੁੰਦੀ ਸੀ ਕਿ ਬੰਬ ਬਣਾਉਣ ਦੀ ਸਿਖਲਾਈ ਲਈ ਵਰਤੇ ਗਏ ਸਾਧਨਾਂ ਲਈ ਫੰਡਿੰਗ ਕਿੱਥੋਂ ਆਈ। ਪਰਿਵਾਰ ਦੇ ਦਾਅਵੇ ਅਨੁਸਾਰ, ਫੋਨ ਖਰੀਦਣ ਲਈ ਇੱਕ ਆੜ੍ਹਤੀਏ ਤੋਂ ਕਰਜ਼ਾ ਲਿਆ ਗਿਆ ਸੀ। ਦਸਤਾਵੇਜ਼ੀ ਜਾਣਕਾਰੀ ਵੀ ਇਕੱਠੀ ਕੀਤੀ ਗਈ।

10 ਸਤੰਬਰ 2025 ਨੂੰ ਗੁਰਪ੍ਰੀਤ ਸਿੰਘ ਨੇ ਆਪਣੇ ਘਰ ਵਿੱਚ ਵੱਖ-ਵੱਖ ਕੈਮੀਕਲ ਮਿਲਾ ਕੇ ਬੰਬ ਤਿਆਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਹੋਏ ਧਮਾਕੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਆਪਣਾ ਸੱਜਾ ਹੱਥ ਗੁਆਉਣਾ ਪਿਆ।Jida bomb blast ਉਸੇ ਦਿਨ ਦੁਪਹਿਰ ਕਮਰੇ ਦੀ ਸਫਾਈ ਦੌਰਾਨ ਉਸ ਦੇ ਪਿਤਾ ਜਗਤਾਰ ਸਿੰਘ ਵੀ ਦੂਜੇ ਧਮਾਕੇ ਵਿੱਚ ਜ਼ਖਮੀ ਹੋਏ। ਇਸ ਤੋਂ ਬਾਅਦ ਹੀ ਗੁਪਤ ‘ਲੈਬ’ ਦਾ ਪਰਦਾਫਾਸ਼ ਹੋਇਆ।

ਜੀਦਾ ਮਾਮਲਾ ਇੰਨਾ ਗੁੰਝਲਦਾਰ ਸੀ ਕਿ ਸਥਾਨਕ ਪੁਲਿਸ ਅਤੇ ਐਨਆਈਏ ਦੀਆਂ ਟੀਮਾਂ ਖਤਰਨਾਕ ਕੈਮੀਕਲਾਂ ਨੂੰ ਨਸ਼ਟ ਕਰਨ ਵਿੱਚ ਨਾਕਾਮ ਰਹੀਆਂ। ਅਖੀਰ ਭਾਰਤੀ ਫੌਜ ਦੇ ਮਾਹਿਰਾਂ ਨੂੰ ਸੱਦਿਆ ਗਿਆ, ਜਿਨ੍ਹਾਂ ਨੇ ਬੜੀ ਮੁਸ਼ਕਤ ਤੋਂ ਬਾਅਦ ਵਿਸਫੋਟਕ ਸਮੱਗਰੀ ਨੂੰ ਨਸ਼ਟ ਕੀਤਾ।

ਮੁਲਜ਼ਮ ਗੁਰਪ੍ਰੀਤ ਸਿੰਘ ਪਹਿਲਾਂ ਹੀ ਅਦਾਲਤ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਚੁੱਕਾ ਹੈ। ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ ਕਿ 24 ਫਰਵਰੀ ਨੂੰ ਚਾਰਜਸ਼ੀਟ ਦਾਇਰ ਕੀਤੀ ਜਾ ਰਹੀ ਹੈ ਅਤੇ ਉਹ ਆਪਣਾ ਕਾਨੂੰਨੀ ਪੱਖ ਪੇਸ਼ ਕਰਨ ਵਾਸਤੇ ਵਕੀਲ ਕਰ ਸਕਦੇ ਹਨ। ਸਾਰਿਆਂ ਦੀਆਂ ਨਜ਼ਰਾਂ 24 ਫਰਵਰੀ ‘ਤੇ ਹਨ, ਜਦੋਂ ਐਨਆਈਏ ਅਦਾਲਤ ਵਿੱਚ ਗੁਰਪ੍ਰੀਤ ਦੀਆਂ ਵਿਦੇਸ਼ੀ ਆਕਾਵਾਂ ਅਤੇ ਅਸਲ ਮਨਸ਼ਾ ਦਾ ਖੁਲਾਸਾ ਕਰੇਗੀ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *