Jammu-Kashmir: Terrorists Fired in Rajouri, 3 Killed, 7 injured

Along with this, the entire area has been cordoned off and the search for the terrorists has been started.

crimeawaz
3 Min Read

Jammu-Kashmir:ਜ਼ਖਮੀਆਂ ਨੂੰ Rajouri ਦੇ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਦੋ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਇਸ ਦੇ ਨਾਲ ਹੀ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Jammu-kashmir: ਦੇ Rajouri ਦੇ ਡੰਗਰੀ ਪਿੰਡ ‘ਚ ਐਤਵਾਰ ਦੇਰ ਸ਼ਾਮ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਇਸ ਘਟਨਾ ‘ਚ ਕੁੱਲ 8 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀਆਂ ਨੂੰ ਰਾਜੌਰੀ ਦੇ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਦੋ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਇਸ ਦੇ ਨਾਲ ਹੀ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

3 Killed, 7 Injured

ਏਡੀਜੀਪੀ ਜੰਮੂ ਮੁਕੇਸ਼ ਸਿੰਘ ਨੇ ਦੱਸਿਆ ਕਿ ਰਾਜੌਰੀ ਦੇ ਅੱਪਰ ਡੰਗਰੀ ਪਿੰਡ ਵਿੱਚ ਕਰੀਬ 50 ਮੀਟਰ ਦੀ ਦੂਰੀ ‘ਤੇ ਤਿੰਨ ਵੱਖ-ਵੱਖ ਘਰਾਂ ਵਿੱਚ ਗੋਲੀਬਾਰੀ ਕੀਤੀ ਗਈ। ਇਸ ‘ਚ ਜ਼ਖਮੀ ਹੋਏ ਦੋ ਨਾਗਰਿਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਅੱਠ ਜ਼ਖਮੀਆਂ ‘ਚੋਂ ਇਕ ਹੋਰ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ਖ਼ਮੀਆਂ ਦਾ ਜੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਲੋਕ ਗੰਭੀਰ ਜ਼ਖਮੀ ਹਨ ਅਤੇ ਉਨ੍ਹਾਂ ਦੇ ਸਰੀਰ ‘ਚ ਕਈ ਗੋਲੀਆਂ ਲੱਗੀਆਂ ਹਨ।

Jammu-Kashmir:Rajouri Hospital

ਰਾਜੌਰੀ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਮਹਿਮੂਦ ਨੇ ਕਿਹਾ, “ਰਾਜੌਰੀ ਦੇ ਡੰਗਰੀ ਇਲਾਕੇ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ 3 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 7 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ। ਜ਼ਖਮੀਆਂ ਦੇ ਸਰੀਰ ਤੋਂ ਕਈ ਗੋਲੀਆਂ ਬਰਾਮਦ ਹੋਈਆਂ ਹਨ।

ਪੁਲਿਸ ਨੇ ਇਸ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਅਤੇ ਜ਼ਖਮੀ ਲੋਕਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਅਨੁਸਾਰ ਸਤੀਸ਼ ਕੁਮਾਰ, ਦੀਪਕ ਕੁਮਾਰ ਅਤੇ ਪ੍ਰੀਤਮ ਲਾਲ ਦੀ ਮੌਤ ਹੋ ਗਈ ਹੈ। ਜਦੋਂਕਿ ਸਰੋਜ ਬਾਲਾ, ਸ਼ੁਭ ਸ਼ਰਮਾ, ਅਰੋਸ਼ੀ, ਰੋਹਿਤ ਪੰਡਿਤ, ਪਵਨ ਕੁਮਾਰ, ਸੁਸ਼ੀਲ ਕੁਮਾਰ ਅਤੇ ਸ਼ਿਵਪਾਲ ਗੰਭੀਰ ਜ਼ਖਮੀ ਹਨ।

ਐਤਵਾਰ ਨੂੰ, ਅੱਤਵਾਦੀਆਂ ਨੇ Jammu-Kashmir ਦੇ ਸ਼੍ਰੀਨਗਰ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਬੰਕਰ ‘ਤੇ ਗ੍ਰਨੇਡ ਸੁੱਟਿਆ। ਇਹ ਗ੍ਰਨੇਡ ਸੜਕ ਕਿਨਾਰੇ ਫਟਿਆ ਜਿਸ ਵਿੱਚ ਇੱਕ ਨਾਗਰਿਕ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਇਹ ਘਟਨਾ ਸ਼੍ਰੀਨਗਰ ਦੇ ਹਲਵਾਲ ਇਲਾਕੇ ਦੀ ਹੈ।

Read More News

More News Video
Leave a Comment

Leave a Reply

Your email address will not be published. Required fields are marked *