ਟੈਕਸ ਮੁਕਤ ਸਮਝੌਤਾ ਦੇਸ਼ ਵਿਰੁੱਧ – ਭਾਕਿਯੂ ਏਕਤਾ ਡਕੌਂਦਾ

Muskaan gill
2 Min Read

India US tax-free deal protest

India US tax-free deal protest : ਮਾਨਸਾ 9 ਫਰਵਰੀ ਆਵਾਜ਼ ਇੰਡੀਆ ਟੂਡੇ (ਜੀਵਨ ਸਿੰਘ ਕ੍ਰਾਂਤੀ) – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਕੀਤੇ ਟੈਕਸ ਮੁਕਤ ਸਮਝੌਤੇ ਦੇ ਵਿਰੋਧ ਵਿੱਚ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਪੁਤਲੇ ਫੂਕੇ ਗਏ ਅਤੇ ਸਰਕਾਰ ਵਿਰੋਧੀ ਨਾਹਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਭਾਰਤ ਵੱਲੋਂ ਕੀਤਾ ਸਮਝੌਤਾ ਮੁਲਕ ਨੂੰ ਕਾਲੇ ਹਨੇਰੇ ਵਿੱਚ ਧੱਕੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਭਾਂਵੇ ਲੋਕ ਹਿਤੈਸ਼ੀ ਹੋਣ ਦੇ ਦਾਅਵੇ ਠੋਕ ਰਹੀ ਹੈ,India US tax-free deal protest ਪਰ ਅਸਿੱਧੇ ਰੂਪ ਵਿੱਚ ਲੋਕਾਂ ਦੀ ਕਿਰਤ ਨੂੰ ਲੁੱਟਣ ਦੀ ਗੱਲ ਕਰ ਰਹੀ ਹੈ।

ਲਖਵੀਰ ਸਿੰਘ ਅਕਲੀਆ ਨੇ ਦਾਅਵਾ ਕੀਤਾ ਕਿ ਜਿੱਥੇ ਸਮਝੌਤੇ ਨਾਲ ਬਾਹਰੀ ਅਨਾਜ ਦੀ ਮੁਲਕ ਵਿੱਚ ਦਰਾਮਦ ਹੋਵੇਗੀ, ਉਥੇ ਹੀ ਦੇਸ਼ ਵਿੱਚ ਪੈਦਾ ਹੋਣ ਵਾਲੇ ਅਨਾਜ ਦੀ ਬੇਕਦਰੀ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਜੀਐਮ ਬੀਜਾਂ ਦੇ ਦੇਸ਼ ਅੰਦਰ ਦਾਖਲੇ ਦੀ ਚਾਲ ਪਹਿਲਾਂ ਲੋਕਾਂ ਨੇ ਨਾਕਾਮ ਕਰ ਦਿੱਤੀ ਸੀ, ਪਰ ਹੁਣ ਇਸ ਸਮਝੌਤੇ ਰਾਹੀਂ ਇਸ ਮਨਸ਼ਾ ਨੂੰ ਪੂਰਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਕਿਸਾਨੀ ਸਮੇਤ ਹਰ ਵਰਗ ਪ੍ਰਭਾਵਿਤ ਹੋਵੇਗਾ ਅਤੇ ਇਹ ਸਮਝੌਤਾ ਦੇਸ਼ ਨੂੰ ਬਲਦੀ ਦੇ ਬੂਹੇ ਵਿੱਚ ਧੱਕੇਗਾ। ਲਖਵੀਰ ਸਿੰਘ ਅਕਲੀਆ ਨੇ ਜੋੜਿਆ ਕਿ ਸਮਝੌਤਾ ਵਾਪਿਸ ਕਰਵਾਉਣ ਲਈ ਵੱਡੀ ਲੜਾਈ ਦੀ ਲੋੜ ਹੈ ਅਤੇ ਇਸਦਾ ਪਹਿਲਾ ਪੜਾਅ ਪਿੰਡਾਂ ਵਿੱਚ ਪੁਤਲੇ ਫੂਕ ਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

TAGGED:
Leave a Comment

Leave a Reply

Your email address will not be published. Required fields are marked *