ਹੜ੍ਹ ਦੀ ਮਾਰ ਝੱਲ ਰਹੇ ਪਰਿਵਾਰਾਂ ਦੇ ਜ਼ਖਮਾਂ ‘ਤੇ ਆਈ ਐਮ ਏ ਨੇ ਲਾਇਆ ਮਲ੍ਹਮ, 15-15 ਹਜ਼ਾਰ ਦੇ ਚੈੱਕ ਵੰਡੇ

Muskaan gill
3 Min Read

IMA Punjab Flood Relief

IMA Punjab Flood Relief : ਕ੍ਰਾਈਮ ਆਵਾਜ਼ ਇੰਡੀਆ ਬਠਿੰਡਾ ਜਗਸੀਰ ਭੁੱਲਰ -ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਪੰਜਾਬ ਨੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਮਦਦ ਲਈ ਇੱਕ ਸ਼ਲਾਘਾਯੋਗ ਪਹਿਲ ਕੀਤੀ ਹੈ। ਆਈ.ਐਮ.ਏ ਵੱਲੋਂ ਹੜ੍ਹ ਦੀ ਮਾਰ ਝੱਲ ਰਹੇ 51 ਪਰਿਵਾਰਾਂ ਨੂੰ 15-15 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦੇ ਚੈੱਕ ਵੰਡੇ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪਰਿਵਾਰ ਉਹ ਸਨ, ਜਿਨ੍ਹਾਂ ਦੀਆਂ ਧੀਆਂ ਦੇ ਹਾਲ ਹੀ ਵਿੱਚ ਵਿਆਹ ਹੋਏ ਸਨ ਅਤੇ ਵਿਨਾਸ਼ਕਾਰੀ ਹੜ੍ਹਾਂ ਕਾਰਨ ਉਹ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸਨ।

​ਇਨ੍ਹਾਂ ਲਾਭਪਾਤਰੀ ਪਰਿਵਾਰਾਂ ਦੀ ਪਛਾਣ ਐਨ.ਜੀ.ਓ ‘ਕਿਸਾਨ ਐਡ’ ਵੱਲੋਂ ਕੀਤੀ ਗਈ। IMA Punjab Flood Relief ਸੰਗਠਨ ਨੇ ਹੜ੍ਹ ਦੌਰਾਨ ਅਤੇ ਬਾਅਦ ਵਿੱਚ ਜ਼ਮੀਨੀ ਪੱਧਰ ‘ਤੇ ਲਗਾਤਾਰ ਕੰਮ ਕਰਦੇ ਹੋਏ ਇਹ ਯਕੀਨੀ ਬਣਾਇਆ ਕਿ ਸਭ ਤੋਂ ਵੱਧ ਪ੍ਰਭਾਵਿਤ ਅਤੇ ਲੋੜਵੰਦ ਪਰਿਵਾਰਾਂ ਤੱਕ ਸਹਾਇਤਾ ਸਮੇਂ ਸਿਰ ਪਹੁੰਚ ਸਕੇ। ਚੈੱਕ ਵੰਡਣ ਦਾ ਪ੍ਰੋਗਰਾਮ ਆਈ.ਐਮ.ਏ ਅਤੇ ਕਿਸਾਨ ਐਡ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਇੱਕ ਸਮਾਰੋਹ ਦੌਰਾਨ ਸੰਪੰਨ ਹੋਇਆ।

​ਆਈ.ਐਮ.ਏ ਪੰਜਾਬ ਦੇ ਪ੍ਰਧਾਨ ਡਾ. ਵਿਕਾਸ ਛਾਬੜਾ ਨੇ ਬਠਿੰਡਾ ਵਿੱਚ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਆਈ.ਐਮ.ਏ ਪੂਰੇ ਪੰਜਾਬ ਵਿੱਚ ਹੜ੍ਹ ਰਾਹਤ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾ ਰਹੀ ਹੈ। IMA Punjab Flood Reliefਉਨ੍ਹਾਂ ਕਿਹਾ ਕਿ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਆਈ.ਐਮ.ਏ ਦੀਆਂ ਵੱਖ-ਵੱਖ ਸ਼ਾਖਾਵਾਂ ਰਾਹਤ ਅਤੇ ਮੁੜ ਵਸੇਬੇ ਦੇ ਕੰਮਾਂ ਵਿੱਚ ਲਗਾਤਾਰ ਯੋਗਦਾਨ ਪਾ ਰਹੀਆਂ ਹਨ।

​ਇਸ ਪ੍ਰੋਗਰਾਮ ਵਿੱਚ ਆਈ.ਐਮ.ਏ ਪੰਜਾਬ ਦੇ ਸਾਬਕਾ ਪ੍ਰਧਾਨ ਡਾ. ਭਗਵੰਤ ਸਿੰਘ ਅਤੇ ਬਰਨਾਲਾ ਤੋਂ ਡਾ. ਰਮਨਦੀਪ ਸਿੰਘ ਵੀ ਹਾਜ਼ਰ ਸਨ। IMA Punjab Flood Relief ਇਸ ਮੌਕੇ ਡਾ. ਛਾਬੜਾ ਨੇ ਫਾਜ਼ਿਲਕਾ ਦੀ ਸਿਵਲ ਸਰਜਨ ਡਾ. ਕਵਿਤਾ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਆਈ.ਐਮ.ਏ ਫਾਜ਼ਿਲਕਾ ਦੇ ਪ੍ਰਧਾਨ ਡਾ. ਅਮਿਤ ਅਤੇ ਸਾਰੇ ਮੈਂਬਰਾਂ ਦੀਆਂ ਸਮਰਪਿਤ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਸਾਨ ਐਡ ਦੇ ਮੈਂਬਰਾਂ, ਖ਼ਾਸ ਕਰਕੇ ਸੁਖਵੰਤ ਸਿੰਘ, ਹਰਦਰਸ਼ਨ ਸਿੰਘ ਅਤੇ ਗੁਰਲਾਲ ਸਿੰਘ ਦੇ ਯੋਗਦਾਨ ਲਈ ਵੀ ਆਭਾਰ ਪ੍ਰਗਟਾਇਆ।


​ਡਾ. ਛਾਬੜਾ ਅਨੁਸਾਰ ਸਹਾਇਤਾ ਰਾਸ਼ੀ ਆਈ.ਐਮ.ਏ ਪਟਿਆਲਾ, ਖੰਨਾ, ਅਹਿਮਦਗੜ੍ਹ, ਬਰਨਾਲਾ ਅਤੇ ਮੋਹਾਲੀ ਸ਼ਾਖਾਵਾਂ ਵੱਲੋਂ ਪ੍ਰਦਾਨ ਕੀਤੀ ਗਈ। ਉਨ੍ਹਾਂ ਨੇ ਖੰਨਾ ਤੋਂ ਡਾ. ਸ਼ਿਸ਼ਿਰ ਸੂਦ ਅਤੇ ਡਾ. ਮੋਹਿਤ, ਬਰਨਾਲਾ ਤੋਂ ਡਾ. ਨਵਦੀਪ ਸਿੰਘ, ਅਹਿਮਦਗੜ੍ਹ ਤੋਂ ਡਾ. ਸੁਮਿਤ ਹਿੰਦ ਅਤੇ ਮੋਹਾਲੀ ਤੋਂ ਡਾ. ਐਸ.ਪੀ.ਐਸ. ਬੇਦੀ ਅਤੇ ਡਾ. ਚਰਨਦੀਪ ਸਿੰਘ ਦੇ ਉਦਾਰ ਸਹਿਯੋਗ ਨੂੰ ਵਿਸ਼ੇਸ਼ ਤੌਰ ‘ਤੇ ਰੇਖਾਂਕਿਤ ਕੀਤਾ।

​ਉਨ੍ਹਾਂ ਕਿਹਾ ਕਿ ਆਈ.ਐਮ.ਏ ਪੰਜਾਬ ਸਿਰਫ਼ ਸਿਹਤ ਸੇਵਾਵਾਂ ਤੱਕ ਸੀਮਤ ਨਹੀਂ ਹੈ, ਸਗੋਂ ਮੁਸੀਬਤ ਦੇ ਸਮੇਂ ਹਮਦਰਦੀ, ਏਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਤੀਕ ਹੈ ਅਤੇ ਭਵਿੱਖ ਵਿੱਚ ਵੀ ਪ੍ਰਭਾਵਿਤ ਭਾਈਚਾਰਿਆਂ ਨੂੰ ਨਿਰੰਤਰ ਸਮਰਥਨ ਪ੍ਰਦਾਨ ਕਰਦਾ ਰਹੇਗਾ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *