50 ਸਾਲ ਪੁਰਾਣੇ ਕਬਜ਼ੇ ਉੱਤੇ ਸ਼ੇਡ ਪੱਕੇ ਜਮੀਨ ਦੱਬਣ ਦੀ ਕੋਸਿਸ਼

Muskaan gill
2 Min Read

Patiala land Illegal shed construction

Patiala land Illegal shed construction : (ਦਰਪਨਪ੍ਰੀਤ ਸੰਧੂ) ਆਵਾਜ਼ ਇੰਡੀਆ ਟੁਡੇ- ਕਿਸ਼ਨਪੁਰਾ ਬਖਸ਼ੀਵਾਲਾ ਪਿੰਡ, ਪਟਿਆਲਾ ਵਿਖੇ ਛੇ ਭਰਾਵਾਂ ਦੇ ਲਗਭਗ 50 ਸਾਲ ਪੁਰਾਣੇ ਕਬਜ਼ੇ ਵਾਲੀ ਜ਼ਮੀਨ ‘ਤੇ ਇਕ ਜਵਾਈ ਵੱਲੋਂ ਸ਼ੈਡ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਜ਼ਮੀਨ ਦੀ ਤਕਸੀਮ ਅਤੇ ਵੰਡ ਨਹੀਂ ਹੋਈ।

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹ ਸ਼ਹਿਰ ਵਿੱਚ ਦਵਾਈ ਲੈਣ ਗਏ ਹੋਏ ਸਨ, ਉਸ ਦੌਰਾਨ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਕੱਟ ਕੇ ਜ਼ਬਰਦਸਤੀ ਇਸ ਜ਼ਮੀਨ ‘ਤੇ ਸ਼ੈਡ ਪਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ Patiala land Illegal shed construction ਕਿ ਪਟਿਆਲਾ ਪੁਲਿਸ ਪ੍ਰਸ਼ਾਸਨ ਤਿੰਨ ਵਾਰ ਮੌਕੇ ‘ਤੇ ਪਹੁੰਚ ਕੇ ਕੰਮ ਰੁਕਵਾਉਣ ਦੀ ਕੋਸ਼ਿਸ਼ ਕਰ ਚੁੱਕਾ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਜਾਣ ਮਗਰੋਂ ਸੰਬੰਧਿਤ ਵਿਅਕਤੀ ਮੁੜ ਲੁਕ-ਛਿਪ ਕੇ ਕੰਮ ਸ਼ੁਰੂ ਕਰ ਦਿੰਦੇ ਹਨ।

ਇਸ ਸਬੰਧੀ ਜਦੋਂ ਬਖਸ਼ੀਵਾਲਾ ਥਾਣਾ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦੀਆਂ ਦਰਖ਼ਾਸਤਾਂ ਥਾਣੇ ਵਿੱਚ ਪਹੁੰਚ ਚੁੱਕੀਆਂ ਹਨ ਅਤੇ ਜਲਦ ਹੀ ਦੋਵੇਂ ਪੱਖਾਂ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਐਸਐਚਓ, ਬਖਸ਼ੀਵਾਲਾ
ਜ਼ਮੀਨ ਮਾਲਕ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *