Illegal land occupation
Illegal land occupation : ਬਠਿੰਡਾ 23 ਫਰਵਰੀ 2026 (ਜਗਸੀਰ ਸਿੰਘ ਭੁੱਲਰ)- ਜਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਫਸਲ ਵਾਹੁਣ ਦੇ ਦੋਸ਼ ਮੌੜ ਪੁਲਿਸ ਨੇ ਹੇਠ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਜੀਵਨ ਸਿੰਘ ਵਾਸੀ ਰਾਜਗੜ੍ਹ ਕੁੱਬੇ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਬਲਵੀਰ ਸਿੰਘ ਸੰਦੀਪ ਸਿੰਘ ਰੁਲਦੂ ਸਿੰਘ ਚਮਕੌਰ ਸਿੰਘ ਸੁਖਚੈਨ ਸਿੰਘ ਵਾਸੀਹ ਰਾਜਗੜ੍ਹ ਕੁੱਬੇ ਨੇ ਜਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਸਦੀ ਬੀਜੀ ਹੋਈ ਫਸਲ ਵਾਹ ਦਿੱਤੀ।
ਮੁਲਜਮਾਂ ਨੇ ਉਸ ਦੀ ਜਮੀਨ ਵਿੱਚ ਲੱਗੇ ਸੀਮੈਂਟ ਦੇ ਖੰਭੇ ਵੀ ਤੋੜ ਦਿੱਤੇ ਪੀੜਤ ਨੇ ਦੱਸਿਆ ਕਿ ਹਾਲਾਂਕਿ ਜਮੀਨ ਦੀ ਕੋਈ ਮਿਣਤੀ ਨਹੀਂ ਕਰਵਾਈ ਗਈ। ਥਾਣਾ ਮੌੜ ਮੰਡੀ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਕਿਸੇ ਦੀ ਗਿਰਫਤਾਰੀ ਨਹੀਂ ਹੋਈ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
