Channi ਤੋਂ ED ਦੀ ਪੁੱਛਗਿੱਛ illegal Land Mining
ਚੰਨੀ ਨੇ ED ਦੀ ਪੁੱਛਗਿੱਛ ‘ਚ ਜ਼ਿਆਦਾਤਰ ਸਵਾਲਾਂ ਤੋਂ ਝਾੜਿਆ ਪੱਲਾ, ਵਧੇਗੀ ਮੁਸੀਬਤ, ਮੁੜ ਜਾਰੀ ਹੋ ਸਕਦੇ ਹਨ ਸੰਮਨ
ਜਲੰਧਰ : ਨਾਜਾਇਜ਼ ਰੇਤ ਮਾਈਨਿੰਗ, ਅਧਿਕਾਰੀਆਂ ਦੀ ਟਰਾਂਸਫਰ ਤੇ ਪੋਸਟਿੰਗ ਦੇ ਮਾਮਲੇ ’ਚ ਈਡੀ ਦੇ ਸਾਹਮਣੇ ਪੇਸ਼ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਵਾਲਾਂ ਦੇ ਜਵਾਬ ’ਚ ਪੱਲਾ ਝਾਡ਼ਦੇ ਰਹੇ। ਬੁੱਧਵਾਰ ਨੂੰ ਚੰਨੀ ਈਡੀ ਦਫ਼ਤਰ ’ਚ ਪੇਸ਼ ਹੋਏ ਤੇ ਉਨ੍ਹਾਂ ਤੋਂ ਕਰੀਬ ਸਾਢੇ ਪੰਜ ਘੰਟੇ ਪੁੱਛ-ਗਿੱਛ ਹੋਈ। ਈਡੀ ਵੱਲੋਂ ਚੰਨੀ ਨੂੰ ਪੁੱਛ-ਗਿੱਛ ਲਈ ਮੁਡ਼ ਬੁਲਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਮੁਡ਼ ਸੰਮਨ ਜਾਰੀ ਕੀਤਾ ਜਾ ਸਕਦਾ ਹੈ।
ਚੰਨੀ ਬੁੱਧਵਾਰ ਨੂੰ ਸਵੇਰੇ 11 ਵੱਜ ਕੇ 50 ਮਿੰਟ ’ਤੇ ਈਡੀ ਦੇ ਦਫ਼ਤਰ ਪੁੱਜੇ ਸਨ ਤੇ ਸ਼ਾਮ ਸਵਾ ਪੰਜ ਵਜੇ ਤਕ ਉੱਥੇ ਰਹੇ। ਈਡੀ ਦੇ ਸੂਤਰਾਂ ਦੇ ਮੁਤਾਬਕ, ਚੰਨੀ ਤੋਂ ਪਹਿਲਾ ਸਵਾਲ ਇਹੀ ਸੀ ਕਿ ਉਨ੍ਹਾਂ ਦੇ ਭਾਣਜੇ ਤੋਂ ਮਿਲੇ 10 ਕਰੋਡ਼ ਰੁਪਏ ਕਿਸ ਦੇ ਸਨ? ਚੰਨੀ ਨੇ ਇਸ ਤੋਂ ਆਪਣਾ ਪੱਲਾ ਝਾਡ਼ ਲਿਆ। ਫਿਰ ਇਹ ਪੁੱਛਿਆ ਗਿਆ ਕਿ ਭਾਣਜੇ ਦੇ ਕਹਿਣ ’ਤੇ ਉਨ੍ਹਾਂ ਨੇ ਕਿੰਨੇ ਅਧਿਕਾਰੀਆਂ ਦੀ ਟਰਾਂਸਫਰ ਤੇ ਪੋਸਟਿੰਗ ਕੀਤੀ? ਚੰਨੀ ਨੇ ਇਸ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ।
ਉਨ੍ਹਾਂ ਨੂੰ ਅਗਲਾ ਸਵਾਲ ਇਹ ਕੀਤਾ ਗਿਆ ਕਿ ਕੀ ਟਰਾਂਸਫਰ ਤੇ ਪੋਸਟਿੰਗ ਦੇ ਬਦਲੇ ਕਰੋਡ਼ਾਂ ਰੁਪਏ ਦੀ ਰਕਮ ਵਸੂਲੀ ਗਈ? ਇਸ ਦਾ ਜਵਾਬ ਦੇਣ ’ਚ ਵੀ ਚੰਨੀ ਪਰੇਸ਼ਾਨ ਰਹੇ। ਕਰੀਬ ਸਾਢੇ ਪੰਜ ਘੰਟੇ ਤਕ ਚੱਲੀ ਪੁੱਛ-ਗਿੱਛ ਪਿੱਛੋਂ ਉਨ੍ਹਾਂ ਨੂੰ ਜਾਣ ਦਿੱਤਾ ਗਿਆ।
ਚੰਨੀ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਉਨ੍ਹਾਂ ਨੂੰ ਈਡੀ ਨੇ illegal Land Mining case ਜਾਂਚ ਲਈ ਬੁਲਾਇਆ ਸੀ। ਉਹ ਈਡੀ ਦੀ ਜਾਂਚ ’ਚ ਸ਼ਾਮਲ ਹੋਣ ਲਈ ਜਲੰਧਰ ਦਫ਼ਤਰ ਗਏ ਸਨ ਤੇ ਈਡੀ ਦੇ ਸਾਰੇ ਸਵਾਲਾਂ ਦੇ ਜਵਾਬ ਵੀ ਦੇ ਦਿੱਤੇ। ਈਡੀ ਵੱਲੋਂ ਉਨ੍ਹਾਂ ਨੂੰ ਦੁਬਾਰਾ ਸੰਮਨ ਜਾਰੀ ਨਹੀਂ ਕੀਤਾ ਗਿਆ। ਇਸ ਲਈ ਹੁਣ ਜਾਂਚ ’ਚ ਸ਼ਾਮਲ ਹੋਣ ਦਾ ਮਤਲਬ ਨਹੀਂ ਬਣਦਾ।

illegal Land Mining Case
ਨਿੱਜੀ ਗੱਡੀ ’ਚ ਪਹੁੰਚੇ ਈਡੀ ਦਫ਼ਤਰ
ਸੰਮਨ ਦੀ ਸੂਚਨਾ ਜਨਤਕ ਨਾ ਹੋ ਜਾਏ, ਇਸ ਲਈ ਚੰਨੀ ਪਹਿਲਾਂ ਜਲੰਧਰ ਦੇ ਇਕ ਵੱਡੇ ਅਦਾਰੇ ’ਚ ਪਹੁੰਚੇ। ਆਪਣੀ ਸੁਰੱਖਿਆ ਟੀਮ ਨੂੰ ਉੱਥੇ ਛੱਡ ਕੇ ਨਿੱਜੀ ਗੱਡੀ ’ਚ ਈਡੀ ਦਫ਼ਤਰ ਪਹੁੰਚੇ। ਸ਼ਾਮ ਨੂੰ ਉਹ ਫਿਰ ਉਸੇ ਥਾਂ ਪਹੁੰਚੇ ਜਿੱਥੇ ਸੁਰੱਖਿਆ ਟੀਮ ਨੂੰ ਛੱਡਿਆ ਸੀ ਤੇ ਉੱਥੋਂ ਵਾਪਸ ਖਰਡ਼ ਗਏ। ਚੰਨੀ ਦੇ ਈਡੀ ਦਫ਼ਤਰ ’ਚ ਪੇਸ਼ ਹੋਣ ਦੀ ਸੂਚਨਾ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਨਹੀਂ ਸੀ।
ਜਿਹਡ਼ੇ ਕਰਮ ਕੀਤੇ ਹਨ, ਭੁਗਤਣੇ ਪੈਣਗੇ : ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਚੰਨੀ ਨੂੰ ਘੇਰਦੇ ਹੋਏ ਕਿਹਾ ਕਿ ਜਿਹਡ਼ੇ ਕਰਮ ਕੀਤੇ ਹਨ, ਉਹ ਭੁਗਤਣੇ ਪੈਣਗੇ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਸੁਨੀਲ ਜਾਖਡ਼ ਤੇ ਨਵਜੋਤ ਸਿੰਘ ਸਿੱਧੂ ਵੀ ਚੰਨੀ ’ਤੇ ਸਵਾਲ ਉਠਾ ਚੁੱਕੇ ਹਨ। ਸਿੱਧੂ ਨੇ ਹਾਰ ਦਾ ਭਾਂਡਾ ਚੰਨੀ ਦੇ ਸਿਰ ਭੰਨਿਆ ਸੀ ਤਾਂ ਜਾਖਡ਼ ਨੇ ਕਿਹਾ ਸੀ ਕਿ ਕਰੋਡ਼ਾਂ ਰੁਪਏ ਜਿਨ੍ਹਾਂ ਦੇ ਟਿਕਾਣਿਆਂ ਤੋਂ ਮਿਲ ਰਹੇ ਹਨ, ਉਹ ਗ਼ਰੀਬ ਕਿਵੇਂ ਹੋ ਸਕਦੇ ਹਨ?
ਹਨੀ ਮਾਮਲੇ ਦੀ ਸੁਣਵਾਈ 20 ਅਪ੍ਰੈਲ ਨੂੰ
ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਗ੍ਰਿਫ਼ਤਾਰੀ ਦੇ ਬਾਅਦ 31 ਮਾਰਚ ਨੂੰ ਈਡੀ ਵੱਲੋਂ ਜਲੰਧਰ ਦੀ ਅਦਾਲਤ ’ਚ ਪੇਸ਼ ਕੀਤੇ ਗਏ ਚਲਾਨ ਦੇ ਮਾਮਲੇ ’ਚ ਅਗਲੀ ਸੁਣਵਾਈ 20 ਅਪ੍ਰੈਲ ਨੂੰ ਹੋਵੇਗੀ। ਹਨੀ ਨੇ ਜ਼ਮਾਨਤ ਲਈ ਪਟੀਸ਼ਨ ਵੀ ਦਾਇਰ ਕੀਤੀ ਹੋਈ ਹੈ।
ਚੰਨੀ illegal Land Mining ਮਾਮਲੇ ਚ ਖ਼ੁਦ ਨੂੰ ਦੇ ਰਹੇ ਹਨ ਕਲੀਨ ਚਿੱਟ : ਆਪ
ਚੰਡੀਗਡ਼੍ਹ : ਸਾਬਕਾ ਮੁੱਖ ਮੰਤਰੀ ਚੰਨੀ ਦੇ ਈਡੀ ਦੀ ਪੁੱਛ-ਗਿੱਛ ਤੋਂ ਬਾਅਦ ਦਿੱਤੇ ਗਏ ਬਿਆਨ ਨੂੰ ਹਾਸੋਹੀਣਾ ਦੱਸਦੇ ਹੋਏ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਚੰਨੀ ਖ਼ੁਦ ਨੂੰ ਕਲੀਨ ਚਿੱਟ ਦੇ ਰਹੇ ਹਨ ਕਿ ਈਡੀ ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਹੈ। ਉਹ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਕੰਗ ਨੇ ਕਿਹਾ ਕਿ ਕਾਂਗਰਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਚੰਨੀ ਦੇ ਭ੍ਰਿਸ਼ਟਾਚਾਰ ਦੇ ਨਾਲ ਖਡ਼੍ਹੀ ਹੈ? ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਨੂੰ ਸਵਾਲ ਕੀਤਾ ਕਿ ਕੀ ਨਾਜਾਇਜ਼ ਰੇਤ ਮਾਫ਼ੀਆ ’ਚ ਉਹ ਵੀ ਚੰਨੀ ਦੇ ਨਾਲ 75:25 ਦੇ ਹਿੱਸੇਦਾਰ ਸਨ? ਜੇਕਰ ਨਹੀਂ ਸਨ ਤਾਂ ਕੀ ਚੰਨੀ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣਗੇ? ਕਾਂਗਰਸ ਨੂੰ ਛੇਤੀ ਆਪਣਾ ਰੁਖ਼ ਸਪੱਸ਼ਟ ਕਰਨਾ ਚਾਹੀਦਾ ਹੈ।
ਕਾਨੂੰਨ ਦੇ ਦਾਇਰੇ ’ਚ ਹੋ ਰਹੀ ਪੁੱਛਗਿੱਛ : ਅਸ਼ਵਨੀ
ਫਤਹਿਗਡ਼੍ਹ ਸਾਹਿਬ : ਭਾਰਤੀ ਜਨਤਾ ਪਾਰਟੀ ਦੇ ਸੂਬਾਈ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਈਡੀ ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਸਰਹਿੰਦ ’ਚ ਡਾ. ਭੀਮ ਰਾਓ ਅੰਬੇਦਕਰ ਜੈਅੰਤੀ ਮੌਕੇ ਹੋਏ ਸਮਾਗਮ ’ਚ ਪਹੁੰਚੇ ਸ਼ਰਮਾ ਨੇ ਕਿਹਾ ਕਿ ਦੇਸ਼ ’ਚ ਕੋਈ ਵੀ ਵਿਅਕਤੀ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਉਹ ਕਾਨੂੰਨ ਤੋਂ ਉੱਪਰ ਨਹੀਂ ਹੈ।
Crime Awaz India