ਪਾਈਪਲਾਈਨ ਸੁਰੱਖਿਆ ‘ਤੇ ਡੀ.ਆਈ.ਜੀ. ਦਾ ਕੜਾ ਸੰਕੇਤ

Muskaan gill
2 Min Read

HPCL Security Coordination

HPCL Security Coordination : ਬਠਿੰਡਾ ਆਵਾਜ਼ ਇੰਡੀਆ ਟੂਡੇ 9 ਫਰਵਰੀ – ਜਗਸੀਰ ਭੁੱਲਰ ਪੰਜਾਬ ਦੇ ਬਠਿੰਡਾ, ਮਾਨਸਾ ਅਤੇ ਸੰਗਰੂਰ ਜ਼ਿਲ੍ਹਿਆਂ ਵਿਚੋਂ ਹੋ ਕੇ ਗੁਜ਼ਰ ਰਹੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (ਐੱਚ.ਪੀ.ਸੀ.ਐਲ.) ਦੀ ਜ਼ਮੀਨਦੋਜ਼ ਤੇਲ ਪਾਈਪਲਾਈਨ ਰਾਮਾਂ ਮੰਡੀ-ਬਹਾਦੁਰਗੜ੍ਹ, ਰਾਮਾਂ ਮੰਡੀ–ਬਠਿੰਡਾ ਅਤੇ ਬਠਿੰਡਾ–ਸੰਗਰੂਰ ਪਾਈਪਲਾਈਨ ਦੀ ਸੁਰੱਖਿਆ ਅਤੇ ਲਗਾਤਾਰ ਨਿਗਰਾਨੀ ਸਬੰਧੀ ਮੱਹਤਵਪੂਰਨ ਬੈਠਕ ਕੀਤੀ ਗਈ।

ਇਹ ਮੀਟਿੰਗ ਡੀ.ਆਈ.ਜੀ. ਬਠਿੰਡਾ ਰੇਂਜ ਸ੍ਰੀ ਹਰਜੀਤ ਸਿੰਘ (ਆਈ.ਪੀ.ਐੱਸ) ਦੀ ਦੇਖ ਰੇਖ ਹੇਠ ਆਯੋਜਿਤ ਕੀਤੀ ਗਈ, ਜਿਸ ਵਿੱਚ ਐੱਚ.ਪੀ.ਸੀ.ਐਲ. ਦੀ ਤੇਲ ਪਾਈਪਲਾਈਨ ਦੀ ਸੁਰੱਖਿਆ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।HPCL Security Coordination ਮੀਟਿੰਗ ਦੌਰਾਨ ਐੱਚ.ਪੀ.ਸੀ.ਐਲ. ਦੇ ਅਧਿਕਾਰੀਆਂ ਵੱਲੋਂ ਪਾਈਪਲਾਈਨ ਅਤੇ ਇਸ ਦੀ ਸੁਰੱਖਿਆ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ। ਐੱਚ.ਪੀ.ਸੀ.ਐਲ. ਵੱਲੋਂ ਪਾਈਪਲਾਈਨ ਦੀ ਸੁਰੱਖਿਆ ਲਈ ਪੁਲਿਸ ਵਿਭਾਗ ਨਾਲ ਆਪਸੀ ਸਹਿਯੋਗ ਅਤੇ ਲਗਾਤਾਰ ਤਾਲਮੇਲ ਬਣਾਈ ਰੱਖਣ ਸਬੰਧੀ ਫੈਸਲਾ ਕੀਤਾ ਗਿਆ।

ਇਸ ਦੌਰਾਨ ਪਾਈਪਲਾਈਨ ਨੂੰ ਨੁਕਸਾਨ ਪਹੁੰਚਣ ਜਾਂ ਚੋਰੀ ਦੇ ਮਾਮਲਿਆਂ ਵਿੱਚ ਤੁਰੰਤ ਮੌਕੇ ’ਤੇ ਜਾਂਚ ਰਿਪੋਰਟ ਤਿਆਰ ਕਰਨ, ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਅਤੇ ਇਨ੍ਹਾਂ ਮਾਮਲਿਆਂ ਦੀ ਤੇਜ਼ੀ ਨਾਲ ਜਾਂਚ ਕਰਨ ਦੀ ਪੁਸ਼ਟੀ ਕੀਤੀ ਗਈ।HPCL Security Coordination ਡੀ.ਆਈ.ਜੀ. ਸ੍ਰੀ ਹਰਜੀਤ ਸਿੰਘ (ਆਈ.ਪੀ.ਐੱਸ) ਵੱਲੋਂ ਐੱਚ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਸਥਾਨਕ ਪੁਲਿਸ ਵੱਲੋਂ ਤੇਲ ਪਾਈਪਲਾਈਨ ਦੀ ਸੁਰੱਖਿਆ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਇਸ ਮੌਕੇ ਐਚ.ਪੀ.ਸੀ.ਐਲ ਦੇ ਡਿਪਟੀ ਜਨਰਲ ਮੈਨੇਜਰ, ਰਾਮਾਂ ਮੰਡੀ ਡਿਸਪੈਚ ਸਟੇਸ਼ਨ ਬਠਿੰਡਾ, ਸ਼੍ਰੀ ਜੀ. ਨਰਸਿਮਹਾ ਰਾਓ ਨੇ ਪਾਈਪਲਾਈਨ ਸੁਰੱਖਿਆ ਵਿੱਚ ਸਹਿਯੋਗ ਲਈ ਪੁਲਿਸ ਵਿਭਾਗ ਦਾ ਧੰਨਵਾਦ ਕੀਤਾ। ਇਸ ਬੈਠਕ ਵਿੱਚ ਐਸ.ਪੀ. (ਹੈਡਕੁਆਰਟਰ) ਮਾਨਸਾ ਸ਼੍ਰੀ ਪਰਦੀਪ ਸੰਧੂ, ਐਸ.ਪੀ. (ਹੈਡਕੁਆਰਟਰ) ਬਠਿੰਡਾ ਸ਼੍ਰੀ ਜਗਦੀਸ਼ ਬਿਸ਼ਨੋਈ, ਡੀ.ਐਸ.ਪੀ. (ਹੈਡਕੁਆਰਟਰ) ਸੰਗਰੂਰ ਸ਼੍ਰੀ ਕਰਨੈਲ ਸਿੰਘ ਸਮੇਤ ਐੱਚ.ਪੀ.ਸੀ.ਐਲ. ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਰਹੇ, ਜਿਨ੍ਹਾਂ ਨੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਸਾਂਝੀ ਵਚਨਬੱਧਤਾ ਦੋਹਰਾਈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *