Hoshiarpur Flood ਹੁਸ਼ਿਆਰਪੁਰ ਚ ਭਾਰੀ ਮੀਂਹ ਕਾਰਨ ਤਬਾਹੀ
ਹੇਮੰਤ ਮਿੱਤਲ਼ (ਹੋਸ਼ਿਆਰਪੁਰ) 11 ਅਗਸਤ: ਹੁਸ਼ਿਆਰਪੁਰ ਦੇ ਪਿੰਡ ਜੇਜੋ ਵਿੱਚ ਵੱਡਾ ਹਾਦਸਾ ਵਾਪਰਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਮੁਤਾਬਿਕ, ਭਾਰੀ ਮੀਂਹ ਦੇ ਕਾਰਨ ਚੋਅ ਦੇ ਵਿਚ ਇੱਕ ਇਨੋਵਾ ਕਾਰ ਰੁੜ ਗਈ, ਜਿਸ ਦੇ ਕਾਰਨ 6 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਹਾਲਾਂਕਿ ਕੁੱਝ ਲੋਕਾਂ ਨੁੰ ਰੈਸਕਿਊ ਕਰਨ ਦੀ ਵੀ ਸੂਚਨਾ ਹੈ।
Hoshiarpur Flood
ਸੂਚਨਾ ਇਹ ਵੀ ਹੈ ਕਿ, ਮਰਨ ਵਾਲੇ ਸਾਰੇ ਹਿਮਾਚਲ ਪ੍ਰਦੇਸ਼ ਦੇ ਨਾਲ ਸਬੰਧਤ ਸਨ। ਦੱਸ ਦਈਏ ਕਿ, ਜੇਜੋ ਪਿੰਡ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦਾ ਹੈ ਅਤੇ ਜਦੋਂ ਹਿਮਾਚਲ ਵਿਚ ਮੀਂਹ ਪੈਂਦੇ ਹਨ ਤਾਂ, ਉਸ ਦਾ ਅਸਰ ਪੰਜਾਬ ਦੇ ਵੀ ਕਈ ਪਿੰਡਾਂ ਦੇ ਵਿਚ ਵੇਖਣ ਨੁੰ ਮਿਲਦਾ ਹੈ।