Honey Trap Case
Honey Trap Case : ਬਠਿੰਡਾ, 21 ਜਨਵਰੀ ਕ੍ਰਾਈਮ ਆਵਾਜ਼ ਇੰਡੀਆ (ਜਗਸੀਰ ਭੁੱਲਰ)-ਬਠਿੰਡਾ ਵਿੱਚ ਮੁੰਬਈ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਹਨੀ-ਟ੍ਰੈਪ ਕਰਕੇ ਲੁੱਟਮਾਰ ਅਤੇ ਬਲੈਕਮੇਲ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਦਦ ਦੇ ਬਹਾਨੇ ਘਰ ਬੁਲਾ ਕੇ ਪੀੜਤ ਨੂੰ ਨਸ਼ੀਲਾ ਪਦਾਰਥ ਮਿਲੀ ਚਾਹ ਪਿਲਾਈ ਗਈ ਅਤੇ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਧਮਕਾਇਆ ਗਿਆ। Honey Trap Case ਪੀੜਤ ਨੇ ਇਸ ਸਬੰਧੀ ਬਠਿੰਡਾ ਰੇਂਜ ਦੇ ਡੀ.ਆਈ.ਜੀ. ਕੋਲ ਲਿਖਤੀ ਸ਼ਿਕਾਇਤ ਦੇ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਲੁੱਟੇ ਗਏ ਸਾਮਾਨ ਦੀ ਬਰਾਮਦਗੀ ਦੀ ਮੰਗ ਕੀਤੀ ਹੈ।
ਸ਼ਿਕਾਇਤ ਮੁਤਾਬਕ ਮੁੰਬਈ (ਨਾਲਾਸੋਪਾਰਾ ਪੱਛਮ) ਦਾ ਰਹਿਣ ਵਾਲਾ ਪੀੜਤ 14 ਜਨਵਰੀ ਨੂੰ ਆਪਣੇ ਇੱਕ ਦੋਸਤ ਦੇ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਬਠਿੰਡਾ ਆਇਆ ਸੀ। 16 ਜਨਵਰੀ ਨੂੰ ਵਾਪਸੀ ਦੀ ਤਿਆਰੀ ਦੌਰਾਨ ਉਸ ਨੂੰ ਸੁਮਨ ਨਾਮਕ ਮਹਿਲਾ ਦਾ ਫ਼ੋਨ ਆਇਆ। Honey Trap Case ਪੀੜਤ ਨੇ ਦੱਸਿਆ ਕਿ ਉਹ ਇਸ ਮਹਿਲਾ ਨੂੰ ਪਹਿਲਾਂ ਤੋਂ ਜਾਣਦਾ ਸੀ ਕਿਉਂਕਿ ਕਰੀਬ ਇੱਕ ਸਾਲ ਪਹਿਲਾਂ ਉਸ ਨੇ ਬਠਿੰਡਾ ਅਦਾਲਤ ਵਿੱਚ ਆਪਣੇ ਪਤੀ ਖ਼ਿਲਾਫ਼ ਚੱਲ ਰਹੇ ਕੇਸਾਂ ਸਬੰਧੀ ਮਦਦ ਮੰਗੀ ਸੀ।
ਮਹਿਲਾ ਵੱਲੋਂ ਘਰੇਲੂ ਵਿਵਾਦ ਸੁਲਝਾਉਣ ਦੇ ਬਹਾਨੇ ਪੀੜਤ ਨੂੰ ਆਦਰਸ਼ ਨਗਰ ਸਥਿਤ ਆਪਣੇ ਘਰ ਬੁਲਾਇਆ ਗਿਆ। ਸ਼ਿਕਾਇਤ ਅਨੁਸਾਰ ਘਰ ਪਹੁੰਚਣ ‘ਤੇ ਮਹਿਲਾ ਨੇ ਉਸ ਨੂੰ ਚਾਹ ਪਿਲਾਈ, ਜਿਸ ਤੋਂ ਬਾਅਦ ਉਸ ਨੂੰ ਚੱਕਰ ਆਉਣ ਲੱਗੇ ਅਤੇ ਉਹ ਅੱਧ-ਬੇਹੋਸ਼ ਹੋ ਗਿਆ। ਇਸ ਦੌਰਾਨ ਤਿੰਨ ਹੋਰ ਮਹਿਲਾਵਾਂ ਅਤੇ ਦੋ ਪੁਰਸ਼ ਘਰ ਵਿੱਚ ਦਾਖਲ ਹੋਏ, ਜਿਨ੍ਹਾਂ ਨੇ ਪੀੜਤ ਦੇ ਕੱਪੜੇ ਉਤਾਰ ਕੇ ਨਗਨ ਹਾਲਤ ਵਿੱਚ ਉਸ ਦੀ ਵੀਡੀਓ ਬਣਾ ਲਈ।

ਦੋਸ਼ ਲਗਾਇਆ ਗਿਆ ਹੈ ਕਿ ਮੁਲਜ਼ਮਾਂ ਨੇ ਪੀੜਤ ਦੇ ਗਲੇ ਵਿੱਚੋਂ ਸੋਨੇ ਦੀ ਚੇਨ, ਇੱਕ ਅੰਗੂਠੀ ਅਤੇ ਪਰਸ ਵਿੱਚੋਂ 15 ਹਜ਼ਾਰ ਰੁਪਏ ਨਕਦ ਖੋਹ ਲਏ। ਇੱਥੋਂ ਤੱਕ ਕਿ ਉਸ ਦਾ ਮੋਬਾਈਲ ਫ਼ੋਨ ਵੀ ਆਪਣੇ ਕਬਜ਼ੇ ਵਿੱਚ ਲੈ ਕੇ ਪਰਿਵਾਰਕ ਮੈਂਬਰਾਂ ਦੇ ਨੰਬਰ ਹਾਸਲ ਕਰ ਲਏ ਗਏ। ਬਾਅਦ ਵਿੱਚ ਪੀੜਤ ਨੂੰ ਧਮਕੀ ਦਿੱਤੀ ਗਈ ਕਿ ਜੇਕਰ 20 ਜਨਵਰੀ ਤੱਕ 1.50 ਲੱਖ ਰੁਪਏ ਨਾ ਦਿੱਤੇ ਗਏ ਤਾਂ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਜਾਵੇਗੀ।
ਪੀੜਤ ਨੇ ਸ਼ਿਕਾਇਤ ਵਿੱਚ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਇਹ ਇੱਕ ਸੰਗਠਿਤ ਗਿਰੋਹ ਹੋ ਸਕਦਾ ਹੈ ਜੋ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੁੱਟਮਾਰ ਕਰਦਾ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਮੋਬਾਈਲ ਫ਼ੋਨਾਂ ਵਿੱਚੋਂ ਅਸ਼ਲੀਲ ਵੀਡੀਓ ਡਿਲੀਟ ਕਰਵਾਈ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
