ਸਿਹਤ ਵਿਭਾਗ ਬਰਨਾਲਾ ਮਿਆਰੀ ਸੇਵਾਵਾਂ ਮੁੱਹਈਆ ਕਰਵਾਉਣ ਲਈ ਵਚਨਬੱਧ: ਸਿਵਲ ਸਰਜਨ

crimeawaz
2 Min Read
Civil Surgeon Barnala

Health Department Barnala ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ।

 ਉਨ੍ਹਾਂ ਕਿਹਾ ਕਿ ਪੀ. ਸੀ. ਐੱਸ. ਐੱਮ. ਡਾਕਟਰਾਂ से ਹੜਤਾਲ ‘ਤੇ ਜਾਣ ਕਾਰਨ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਓ. ਪੀ. ਡੀ. ਦਾ ਕੰਮ ਨਿਰਵਿਘਨ ਚਾਲੂ ਰੱਖਣ ਲਈ ਯੋਗ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Health Department Barnala

ਉਨ੍ਹਾਂ ਕਿਹਾ ਕਿ ਐਮਰਜੈਂਸੀ ਸਿਹਤ ਸੇਵਾਵਾਂ ਲਗਾਤਾਰ ਵਧੀਆ ਚੱਲ ਰਹੀਆ ਹਨ ਅਤੇ ਲੋੜਵੰਦ ਮਰੀਜ਼ਾਂ ਦੇ ਆਪ੍ਰੇਸ਼ਨ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਚੈੱਕਅੱਪ ਅਤੇ ਟੀਕਾਕਰਜਨ ਸੇਵਾਵਾਂ ਵੀ ਸੁਚੱਜੇ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ ਹਨ ਅਤੇ ਹਸਪਤਾਲ ‘ਚ ਜਣੇਪੇ ਵੀ ਲਗਾਤਾਰ ਕੀਤੇ ਜਾ ਰਹੇ ਹਨ।

Facebook crimeawaz.in
instagram-crime awaz
twitter-crime awaz

We Are Everywhere Follow CAI

ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਸਹੂਲਤਾਂ ਸੰਬੰਧੀ ਜਿੰਨੇ ਵੀ ਪ੍ਰੋਗਰਾਮ ਚੱਲ ਰਹੇ ਹਨ, ਉਨ੍ਹਾਂ ਦਾ ਲਾਭ ਵੀ ਮਰੀਜ਼ਾਂ ਨੂੰ ਦੇਣਾ ਯਕੀਨੀ ਬਣਾਇਆ ਜਾ ਰਿਹਾ ਹੈ।

 ਇਹ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਨੇ ਆਖਿਆ ਕਿ ਪੀ ਸੀ ਐੱਮ ਐੱਸ ਡਾਕਟਰਾਂ ਵਲੋਂ ਆਪਣੀਆਂ ਮੰਗਾਂ ਸਬੰਧੀ 9 ਤੋਂ 11 ਸਤੰਬਰ ਤੱਕ ਸਵੇਰੇ 8 ਤੋਂ 11 ਵਜੇ ਤਕ ਅੱਧੇ ਦਿਨ ਦੀ ਓ ਪੀ ਡੀ ਬੰਦ ਕਰਕੇ ਹੜਤਾਲ ਕੀਤੀ ਗਈ ਸੀ, ਪਰ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਆਮ ਵਾਂਗ ਮੁਹਈਆ ਕਰਵਾਈਆਂ ਗਈਆਂ ਅਤੇ 11 ਵਜੇ ਤੋਂ ਬਾਅਦ ਡਾਕਟਰਾਂ ਵਲੋਂ ਡਿਊਟੀ ‘ਤੇ ਪਰਤ ਕੇ ਮਰੀਜ਼ਾਂ ਦਾ ਆਮ ਵਾਂਗ ਚੈੱਕਅਪ ਕੀਤਾ ਗਿਆ ਤਾਂ ਜੋ ਮਰੀਜ਼ਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।

my Report Crime Awaz India Project
My Report: Send Your City News
Leave a comment

Leave a Reply

Your email address will not be published. Required fields are marked *