Haryana Vigilance Bureau arrests HSVP Estate Officer

Mittal
By Mittal
2 Min Read

ਹਰਿਆਣਾ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਦੇ ਮਾਮਲੇ ਵਿੱਚ HSVP ਅਸਟੇਟ ਅਫਸਰ ਨੂੰ ਗ੍ਰਿਫਤਾਰ ਕੀਤਾ ਹੈ

Chandigarh, Sept 8 ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਐਚਐਸਵੀਪੀ ਦੇ ਅਸਟੇਟ ਅਫਸਰ ਦੀਪਕ ਕੁਮਾਰ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਉਹ ਕਰਨਾਲ ਦੇ ਵਾਧੂ ਚਾਰਜ ਦੇ ਨਾਲ ਕੁਰੂਕਸ਼ੇਤਰ ਵਿੱਚ ਤਾਇਨਾਤ ਸਨ। (Haryana Vigilance Bureau arrests HSVP Estate Officer)

ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਐਚ.ਐਸ.ਵੀ.ਪੀ. ਦੇ ਇੱਕ ਜੂਨੀਅਰ ਇੰਜੀਨੀਅਰ ਪ੍ਰਦੁਮਨ ਨੂੰ ਸ਼ਿਕਾਇਤਕਰਤਾ ਨੂੰ ਮੁਕੰਮਲਤਾ ਸਰਟੀਫਿਕੇਟ ਜਾਰੀ ਕਰਨ ਦੇ ਬਦਲੇ 50,000 ਦੀ ਰਿਸ਼ਵਤ 31.08.2022 ਨੂੰ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਸੀ।

Haryana Vigilance Bureau arrests HSVP Estate Officer – Demo Pic

Haryana Vigilance Bureau arrests HSVP Estate Officer

ਤਫਤੀਸ਼ ਦੌਰਾਨ, ਜੂਨੀਅਰ ਇੰਜੀਨੀਅਰ ਦੇ ਘਰੋਂ 19.94 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ, ਸਬੂਤ ਵੀ ਰਿਕਾਰਡ ‘ਤੇ ਆਏ ਹਨ ਕਿ ਦੋਸ਼ੀ ਅਸਟੇਟ ਅਫਸਰ ਨਾਲ ਸਾਜ਼ਿਸ਼ ਤਹਿਤ ਮੁਕੰਮਲ ਹੋਣ ਦੇ ਸਰਟੀਫਿਕੇਟ ਜਾਰੀ ਕਰਨ ਦੇ ਬਦਲੇ ਲੋਕਾਂ ਤੋਂ ਵੱਡੀ ਪੱਧਰ ‘ਤੇ ਰਿਸ਼ਵਤ ਦੀ ਰਕਮ ਵਸੂਲੀ ਜਾ ਰਹੀ ਸੀ। ਇਸੇ ਤਹਿਤ ਅੱਜ ਮੁਲਜ਼ਮ ਅਸਟੇਟ ਅਫ਼ਸਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਮੁਲਜ਼ਮ ਅਧਿਕਾਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਰਾਜ ਵਿਜੀਲੈਂਸ ਬਿਊਰੋ ਦੇ ਥਾਣਾ ਕਰਨਾਲ ਵਿੱਚ ਦਰਜ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਮੁਕੰਮਲ ਕਰ ਲਈ ਜਾਵੇਗੀ।

Leave a Comment

Leave a Reply

Your email address will not be published. Required fields are marked *