ਹਰਪ੍ਰੀਤ ਸ਼ਰਮਾ ਨੂੰ ਰਾਮਪੁਰਾ ਫੂਲ ਸੀਟ ਦਾ ਸਿੱਖਿਆ ਕੋ-ਆਰਡੀਨੇਟਰ ਨਿਯੁਕਤ

Muskaan gill
4 Min Read

Happy Sharma Leads Education

Happy Sharma Leads Education : ਬਠਿੰਡਾ (ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ– ਪ੍ਰੋਫੈਸਰ ਅਤੇ ਪੱਤਰਕਾਰ ਹਰਪ੍ਰੀਤ ਸ਼ਰਮਾ (ਹੈਪੀ) ਨੂੰ ਆਮ ਆਦਮੀ ਪਾਰਟੀ ਵਲੋਂ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਦਾ ਸਿੱਖਿਆ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਬਾਬਤ ਪਾਰਟੀ ਪ੍ਰਧਾਨ ਅਮਨ ਅਰੋੜਾ ਅਤੇ ਸੂਬਾ ਪ੍ਰਭਾਰੀ ਮਨੀਸ਼ ਸਿਸੋਦੀਆ ਦੇ ਦਸਤਖਤਾਂ ਹੇਠ ਹਾਲ ਹੀ ਵਿਚ ਹੁਕਮ ਜਾਰੀ ਕੀਤੇ ਗਏ ਹਨ।

ਵਿਧਾਇਕ ਬਲਕਾਰ ਸਿੱਧੂ ਦੀ ਅਗਵਾਈ ਹੇਠ ਤਾਜਪੋਸ਼ੀ ਸਮਾਗਮ ਆਯੋਜਿਤ

ਪੂਰੀ ਤਨਦੇਹੀ ਨਾਲ ਕੰਮ ਕਰਾਂਗਾ- ਹਰਪ੍ਰੀਤ

ਹਰਪ੍ਰੀਤ ਹੈਪੀ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਵਿਖੇ ਜਰਨਲਿਜ਼ਮ ਦੇ ਪ੍ਰੋਫੈਸਰ ਅਤੇ ਕਾਲਜ ਮੈਨੇਜਮੈਂਟ ਕਮੇਟੀ ਦੇ ਸਹਾਇਕ ਡਾਇਰੈਕਟਰ ਹਨ। Happy Sharma Leads Education ਉਹ ਦੇਸ਼ ਅਖ਼ਬਾਰ ਦੇ ਜ਼ਿਲਾ ਇੰਚਾਰਜ ਅਤੇ ਰਾਮਪੁਰਾ ਫੂਲ ਤੋਂ ਰਿਪੋਰਟਰ ਵੀ ਹਨ। ਸ਼੍ਰੀ ਹੈਪੀ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਬਤੌਰ ਡਾਇਰੈਕਟਰ ਪਬਲਿਕ ਰਿਲੇਸ਼ਨ ਆਪਣੀਆਂ ਸੇਵਾਵਾਂ ਵੀ ਦੇ ਚੁੱਕੇ ਹਨ।

ਜਿਨ੍ਹਾਂ ਨੂੰ ਸਿੱਖਿਆ ਖੇਤਰ ਦੇ ਪ੍ਰਬੰਧਾਂ, ਪੜਾਉਣ ਅਤੇ ਪਬਲਿਕ ਰਿਲੇਸ਼ਨ ਦਾ ਲਗਭਗ 13 ਸਾਲਾਂ ਦਾ ਤਜਰਬਾ ਹੈ, ਨੂੰ ਜਿੰਮੇਵਾਰੀ ਸੰਭਾਲਣ ਲਈ ਇੱਥੋਂ ਦੇ ਪੈਂਥਰਜ਼ ਕਲੱਬ ਵਿਖੇ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਹੋਇਆ। Happy Sharma Leads Education ਇਸ ਵਿਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਪਧਾਰੇ। ਉਹਨਾਂ ਆਪਣੇ ਸੰਬੋਧਨ ਵਿਚ ਦੱਸਿਆ ਕਿ ਹੈਪੀ ਦੀ ਇਹ ਨਿਯੁਕਤੀ ਉਹਨਾਂ ਦੀ ਕਾਬਲੀਅਤ ਅਤੇ ਪੇਸ਼ੇਵਾਰਾਨਾ ਯੋਗਤਾ ਤੇ ਸਿੱਖਿਆ ਖੇਤਰ ਦੇ ਵੱਡੇ ਤੇ ਬੇਹਤਰੀਨ ਸੇਵਾਵਾਂ ਨੂੰ ਦੇਖਦਿਆਂ ਕੀਤੀ ਗਈ ਹੈ।

ਵਿਧਾਇਕ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਰਟੀ, ਸਰਕਾਰ ਅਤੇ ਜ਼ਮੀਨੀ ਪੱਧਰ ਤੇ ਸਹੀ ਤਾਲਮੇਲ ਬੈਠਾਉਣ ਲਈ ਵੱਖ ਵੱਖ ਵਿੰਗਾਂ ਸਮੇਤ ਸਿੱਖਿਆ ਵਿਭਾਗ ਅੰਦਰ ਵੀ ਹਲਕਾ-ਕੋ-ਆਰਡੀਨੇਟਰ ਲਗਾਏ ਗਏ ਹਨ। Happy Sharma Leads Education ਉਹਨਾਂ ਉਮੀਦ ਪ੍ਰਗਟ ਕੀਤੀ ਕਿ ਹਰਪ੍ਰੀਤ ਸ਼ਰਮਾ ਆਪਣੀ ਜ਼ਿੰਮੇਵਾਰੀ ਨੂੰ ਸਮਰਪਨ ਭਾਵਨਾ ਨਾਲ ਨਿਭਾਉਂਦਿਆਂ ਸਰਕਾਰ ਦੀਆਂ ਨੀਤੀਆਂ ਅਤੇ ਸਕੀਮਾਂ ਦਾ ਜ਼ਮੀਨੀ ਪੱਧਰ ਤੇ ਲਾਭ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਸਮਾਗਮ, ਜਿਸ ਵਿਚ ਪੱਤਰਕਾਰ ਭਾਈਚਾਰਾ ਅਤੇ ਸ਼ਹਿਰੀ ਪੁੱਜੇ ਸਨ, ਨੂੰ ਹਰਿੰਦਰ ਬੱਲੀ ਸਮੇਤ ਸਟੇਜ ਸਕੱਤਰ ਸੁਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਧਾਇਕ ਸਮੇਤ ਹਾਜ਼ਰੀਨ ਨੇ ਨਵ ਨਿਯੁਕਤ ਅਹੁਦੇਦਾਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਹਾਰਾਂ ਨਾਲ ਲੱਦ ਦਿੱਤਾ।

ਸਮਾਗਮ ਚ ਹੈਪੀ ਦੇ ਪਿਤਾ ਦਰਸ਼ਨ ਸ਼ਰਮਾ, ਪੱਤਰਕਾਰਾਂ ਰਜਨੀਸ਼ ਕਰਕਰਾ, ਜੀਵਨ ਜਿੰਦਲ, ਮਨਪ੍ਰੀਤ ਸ਼ਰਮਾ, ਉਮੇਸ਼ ਕੁਮਾਰ, ਦਲਜੀਤ ਸਿਧਾਣਾ, ਜਸਪਾਲ ਪਾਲੀ, ਰਜਨੀਸ਼ ਗੋਇਲ, ਕੁਲਜੀਤ ਢੀਂਗਰਾ, Happy Sharma Leads Education ਜਸਵੰਤ ਦਰਦ ਪ੍ਰੀਤ, ਰਾਣਾ ਸ਼ਰਮਾ, ਹੇਮੰਤ ਸ਼ਰਮਾ, ਜਸਵਿੰਦਰ ਸ਼ਰਮਾ ਤੋਂ ਇਲਾਵਾ ਵਿਧਾਇਕ ਦੇ ਨਿਜੀ ਸਹਾਇਕਾਂ, ਸੁੱਖੀ ਸਿੱਧੂ, ਜਸਪ੍ਰੀਤ ਭੁੱਲਰ, ਪਾਰਟੀ ਆਗੂ ਗੁਰਭਜਨ ਢਿੱਲੋਂ, ਟਰੱਕ ਯੂਨੀਅਨ ਪ੍ਰਧਾਨ ਸ਼ੇਰ ਬਹਾਦਰ ਧਾਲੀਵਾਲ, ਨਗਰ ਕੌਂਸਲ ਮੀਤ ਪ੍ਰਧਾਨ ਰਵਿੰਦਰ ਨਿੱਕਾ, ਡਾ. ਅਜੀਤ ਅੱਗਰਵਾਲ, ਲੱਖਾਂ ਮਹਿਰਾਜ, ਲੱਖਾਂ ਪਿੱਪਲੀ ਸਰਪੰਚ, ਖੂਨਦਾਨੀ ਪ੍ਰੀਤਮ ਆਰਟਿਸਟ, ਪਵਨ ਮਹਿਤਾ, ਮਨੋਹਰ ਸਿੰਘ, ਡਾ ਭਰਥਰੀ ਮੰਡੀਕਲਾਂ, ਠਾਕੁਰ ਸ਼ਰਮਾ, ਮਿੰਟੂ ਸ਼ਰਮਾ, ਮਾਸਟਰ ਜਗਦੀਪ ਸ਼ਰਮਾ, ਯਸ਼ਪਾਲ ਬਾਹੀਆ, ਡਾ ਜਗਰਾਜ ਮਾਨ, ਪ੍ਰੋ ਸਮੀਰ ਕੁਮਾਰ, ਸਹਾਰਾ ਜਨ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਤੇ ਉਨਾਂ ਦੀ ਟੀਮ, ਮਾਸਟਰ ਗੁਰਵਿੰਦਰ ਸਿੱਧੂ ਨੇ ਵੀ ਸ਼ਮੂਲੀਅਤ ਕੀਤੀ।

ਹਰਪ੍ਰੀਤ ਸ਼ਰਮਾ ਨੇ ਆਪਣੇ ਸੰਬੋਧਨ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਬੈਂਸ, ਹਲਕਾ ਵਿਧਾਇਕ ਬਲਕਾਰ ਸਿੱਧੂ, ਸੀਨੀਅਰ ਆਗੂ ਹਰਮੰਦਰ ਸਿੰਘ ਬਰਾੜ (ਇੰਚਾਰਜ ਮਾਲਵਾ ਵੈਸਟ), ਸਾਬਕਾ ਜਿਲਾ ਸਿੱਖਿਆ ਅਫਸਰ ਮਹਿੰਦਰਪਾਲ ਸਿੰਘ (ਜ਼ਿਲਾ ਕੋਆਰਡੀਨੇਟਰ) ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਅਧਿਆਪਕ ਦੇ ਅਹੁਦੇ ਨੂੰ ਸਭ ਤੋਂ ਉੱਤਮ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਤੇ ਸਿੱਖਿਆ ਸਹੂਲਤਾਂ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਰਹੀ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

TAGGED:
Leave a Comment

Leave a Reply

Your email address will not be published. Required fields are marked *