ਗੁਰੂ ਕਾਸ਼ੀ ਯੂਨੀਵਰਸਿਟੀ ਵਿਦਿਆਰਥੀਆਂ ਨੂੰ 543 ਡਿਗਰੀਆਂ ਨਾਲ ਸਨਮਾਨਿਤ

Muskaan gill
3 Min Read

Guru Kashi University 5th Convocation

Guru Kashi University 5th Convocation : ਬਠਿੰਡਾ (ਜਗਸੀਰ ਭੁੱਲਰ) 25 ਜਨਵਰੀ 2026 – ਗੁਰੂ ਕਾਸ਼ੀ ਯੂਨੀਵਰਸਿਟੀ ਦਾ 5ਵਾਂ ਕਨਵੋਕੇਸ਼ਨ ਸਮਾਰੋਹ ਯੂਨੀਵਰਸਿਟੀ ਵਿਖੇ ਮਨਾਇਆ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀਲੰਕਾ ਪ੍ਰਧਾਨ ਮੰਤਰੀ ਦੇ ਸਕੱਤਰ ਅਤੇ ਅਟਾਰਨੀ-ਐਟ-ਲਾਅ ਸੁਪਰੀਮ ਕੋਰਟ, ਜੀ. ਪਰਾਦੀਪ ਸਪੁਤਾਂਥਰੀ, ਹਾਜ਼ਰ ਰਹੇ।

ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਸਮਾਰੋਹ ਵਿੱਚ ਪ੍ਰੋ.(ਡਾ.) ਕੇ. ਸ਼ਿਵਚਿਥੱਪਾ (ਵਾਈਸ ਚਾਂਸਲਰ ਮਾਂਡਿਆ ਯੂਨੀਵਰਸਿਟੀ), (ਡਾ.) ਰਾਘਵੇਂਦਰ ਪ੍ਰਸਾਦ ਤਿਵਾਰੀ (ਵਾਈਸ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ), ਜੀ.ਕੇ.ਯੂ. ਪ੍ਰਬੰਧਕੀ ਕਮੇਟੀ ਦੇ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਡੀਨ ਤੇ ਫੈਕਲਟੀ ਮੈਂਬਰ ਹਾਜ਼ਰ ਰਹੇ।

ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ (ਰਜਿਸਟਰਾਰ) ਨੇ ਕਨਵੋਕੇਸ਼ਨ ਪ੍ਰੋਸੈਸ਼ਨ ਦੀ ਅਗਵਾਈ ਕੀਤੀ ਅਤੇ ਆਨਰੇਰੀ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਵੇਰਵਾ ਪੜ੍ਹਿਆ। Guru Kashi University 5th Convocation ਮੁੱਖ ਮਹਿਮਾਨ ਸਪੁਤਾਂਥਰੀ ਨੇ ਪਾਸ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਮਾਰੋਹ ਉਨ੍ਹਾਂ ਦੀ ਜਿੰਦਗੀ ਵਿੱਚ ਮੀਲ ਪੱਥਰ ਹੈ।

ਉਨ੍ਹਾਂ ਨੇ ਜੀ.ਕੇ.ਯੂ. ਅਤੇ ਸ਼੍ਰੀਲੰਕਾ ਵਿਚਕਾਰ ਉੱਚ ਅਕਾਦਮਿਕ ਸਾਂਝੇ ਪ੍ਰੋਗਰਾਮਾਂ ਲਈ ਹੋਏ ਅਹਿਦਨਾਮੇ ਨੂੰ ਮਹੱਤਵਪੂਰਨ ਕਦਮ ਦੱਸਿਆ।

ਚਾਂਸਲਰ ਸਿੱਧੂ ਨੇ ਡਿਗਰੀ ਅਤੇ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਨੂੰ ਅੰਤਰ-ਰਾਸ਼ਟਰੀ ਪਛਾਣ ਬਣਾਉਣ ਲਈ ਵਧਾਈ ਦਿੱਤੀ। ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦੱਸਦਿਆਂ ਨੈਕ ਗ੍ਰੇਡ A++ ਹਾਸਿਲ ਕਰਨ, ਆਨਲਾਈਨ ਸਿੱਖਿਆ ਅਤੇ ਯੂਨੀਵਰਸਿਟੀ-ਆਕਸਫੋਰਡ ਚੈਸਟਰ (ਸ਼੍ਰੀਲੰਕਾ) ਨਾਲ ਹੋਏ ਸਮਝੌਤੇ ਨੂੰ ਇਤਿਹਾਸਕ ਮੀਲ ਪੱਥਰ ਕਰਾਰ ਦਿੱਤਾ।

Guru Kashi University 5th Convocation-

ਇਸ ਮੌਕੇ ਡਾ. ਦੁਲੱਨ ਹਿਤਿਆਰਚੀ (ਸ਼੍ਰੀਲੰਕਾ) ਨੂੰ ਅੰਤਰ-ਰਾਸ਼ਟਰੀ ਕੂਟਨੀਤੀ ਅਤੇ ਗੌਰਵ ਮਲਹੋਤਰਾ (ਆਸਟ੍ਰੇਲੀਆ) ਨੂੰ ਸਮਾਜ ਸੇਵਾ ਵਿੱਚ ਯੋਗਦਾਨ ਲਈ ਡੀ.ਲਿੱਟ ਦੀ ਮਾਣਕ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਡਾ. ਏ.ਪੀ.ਜੇ. ਅਬਦੁੱਲ ਕਲਾਮ, ਚਾਂਸਲਰ ਅਤੇ ਵਾਈਸ ਚਾਂਸਲਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਕਨਵੋਕੇਸ਼ਨ ਵਿੱਚ ਕੁੱਲ 543 ਡਿਗਰੀਆਂ ਵੰਡੀਆਂ ਗਈਆਂ, ਜਿਸ ਵਿੱਚ 66 ਪੀ.ਐੱਚ.ਡੀ., 10 ਪੀ.ਜੀ. ਡਿਪਲੋਮਾ, 142 ਮਾਸਟਰ ਅਤੇ 325 ਬੈਚਲਰ ਡਿਗਰੀਆਂ ਸ਼ਾਮਿਲ ਹਨ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *