ਫੈਕਲਟੀ ਆਫ ਫਿਜ਼ੀਕਲ ਐਜੂਕੇਸ਼ਨ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਐਥਲੈਟਿਕਸ 2026 ‘ਚ ਵੱਡੀ ਜਿੱਤ

Muskaan gill
4 Min Read

Guru Kashi University 2026

Guru Kashi University 2026 ਬਠਿੰਡਾ 27 ਫਰਵਰੀ 2026 (ਜਗਸੀਰ ਭੁੱਲਰ) ਗੁਰੂ ਕਾਸ਼ੀ ਯੂਨੀਵਰਸਿਟੀ ਦੀ 13ਵੀਂ ਐਥਲੈਟਿਕ ਮੀਟ ਸਫਲਤਾ ਪੂਰਵਕ ਸੰਪੰਨ ਹੋਈ, ਜਿਸ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਾਈਸ-ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੇ ਇਨਾਮ ਤਕਸੀਮ ਕੀਤੇ। ਇਸ ਮੌਕੇ ਡਾਇਰੈਕਟਰ ਕੈਂਪਸ ਪ੍ਰੋ. (ਡਾ.) ਹਰਜਸਪਾਲ ਸਿੰਘ ਸਿੱਧੂ, ਡੀਨ ਅਕਾਦਮਿਕ ਪ੍ਰੋ. (ਡਾ.) ਜਾਵੇਦ ਅਹਿਮਦ ਖਾਨ, ਡਾਇਰੈਕਟਰ ਸੁਰੱਖਿਆ ਦੇਸ ਰਾਜ ਕੰਬੋਜ, ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ ਅਤੇ ਵਿਦਿਆਰਥੀ ਹਾਜ਼ਿਰ ਹੋਏ।

ਓਵਰਆਲ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਫੈਕਲਟੀ ਆੱਫ ਫਿਜ਼ੀਕਲ ਐਜੂਕੇਸ਼ਨ ਨੇ 158 ਅੰਕਾਂ ਨਾਲ ਆਪਣੇ ਨਾਮ ਕੀਤੀ, ਫੈਕਲਟੀ ਆੱਫ ਇੰਜੀਨੀਰਿੰਗ ਅਤੇ ਤਕਨਾਲੋਜੀ 138 ਅੰਕਾਂ ਨਾਲ ਫਸਟ ਰਨਰ ਅੱਪ ਤੇ 88 ਅੰਕਾਂ ਨਾਲ ਫੈਕਲਟੀ ਆੱਫ ਸਾਇਸਜ਼, ਹਿਓਮੈਨਟੀ ਐਂਡ ਲੈਗੂਏਜ਼ ਸੈਕੰਡ ਰਨਰ ਅੱਪ ਰਹੇ। Guru Kashi University 2026 ਚੈਂਪੀਅਨਸ਼ਿਪ ਵਿੱਚ ਲੜਕਿਆਂ ਵਿੱਚੋਂ ਸ਼ਿਵਾ ਤੇ ਲੜਕੀਆਂ ਵਿੱਚੋਂ ਖੁਸ਼ਦੀਪ ਕੌਰ ਨੂੰ ਬੈਸਟ ਐਥਲੀਟ ਚੁਣਿਆ ਗਿਆ। ਆਯੋਜਕਾਂ ਵੱਲੋਂ ਬੈਸਟ ਐਥਲੀਟਾਂ ਨੂੰ ਤਗਮਿਆਂ ਦੇ ਨਾਲ-ਨਾਲ 5000-5000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਕੈਂਪਸ ਪ੍ਰੋ. (ਡਾ.) ਹਰਜਸਪਾਲ ਸਿੰਘ ਸਿੱਧੂ ਵੱਲੋਂ ਖੁਸ਼ਦੀਪ ਕੌਰ ਨੂੰ 2000 ਰੁਪਏ ਦਾ ਨਗਦ ਇਨਾਮ ਵੀ ਦਿੱਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਸਿੰਘ ਨੇ ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨੇ ਚਾਹੀਦੇ ਹਨ। ਉਹਨਾਂ ਖਿਡਾਰੀਆਂ ਨੂੰ ਲਗਾਤਾਰ ਅਭਿਆਸ, ਸਖ਼ਤ ਮਿਹਨਤ ਅਤੇ ਕੋਚ ਸਾਹਿਬਾਨ ਦੇ ਨਿਰਦੇਸ਼ਾਂ ਦੇ ਪਾਲਣ ਕਰਨ ਦਾ ਮਸ਼ਵਰਾ ਦਿੱਤਾ, ਉਹਨਾਂ ਖਿਡਾਰੀਆਂ ਨੂੰ ਦੇਸ਼ ਦਾ ਭਵਿੱਖ ਦੱਸਦੇ ਹੋਏ ਉਹਨਾਂ ਦੇ ਉਜਵੱਲ ਭਵਿੱਖ ਦੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ।

ਇਸ ਮੌਕੇ ਡਾਇਰੈਕਟਰ ਸਪੋਰਟਸ ਪ੍ਰੋ. (ਡਾ.) ਰਾਜ ਕੁਮਾਰ ਸ਼ਰਮਾ ਨੇ ਐਥਲੈਟਿਕ ਮੀਟ ਦੇ ਨਤੀਜੇ ਦੱਸਦਿਆਂ ਕਿਹਾ ਕਿ ਲੜਕਿਆਂ ਦੀ ਓਵਰ-ਆਲ ਚੈਂਪੀਅਨਸ਼ਿਪ ਫੈਕਲਟੀ ਆੱਫ ਇੰਜੀਨੀਰਿੰਗ ਨੇ 87 ਅੰਕਾਂ ਨਾਲ ਜਿੱਤੀ ਹੈ, ਜਦ ਕਿ ਫੈਕਲਟੀ ਆੱਫ ਫਿਜ਼ੀਕਲ ਐਜੂਕੇਸ਼ਨ 78 ਅੰਕਾਂ ਨਾਲ ਫਸਟ ਰਨਰ-ਅੱਪ ਤੇ ਫੈਕਲਟੀ ਆੱਫ ਸਾਇਸਜ਼, ਹਿਓਮੈਨਟੀ ਐਂਡ ਲੈਗੂਏਜ਼ 58 ਅੰਕਾਂ ਨਾਲ ਸੈਕੰਡ ਰਨਰ-ਅੱਪ ਰਹੀ। Guru Kashi University 2026 ਲੜਕਿਆਂ ਦੀ ਓਵਰ ਆਲ ਚੈਂਪੀਅਨਸ਼ਿਪ ਦਾ ਖਿਤਾਬ ਫੈਕਲਟੀ ਆੱਫ ਫਿਜ਼ੀਕਲ ਐਜੂਕੇਸ਼ਨ ਦੇ ਸਿਰ ਬੱਝਿਆ ਜੋ 80 ਅੰਕਾਂ ਨਾਲ ਜੇਤੂ ਰਹੀ, ਫੈਕਲਟੀ ਆੱਫ ਇੰਜੀਨੀਰਿੰਗ ਅਤੇ ਤਕਨਾਲੋਜੀ Guru Kashi University 2026 57 ਅੰਕਾਂ ਨਾਲ ਫਸਟ ਰਨਰ-ਅੱਪ ਅਤੇ ਫੈਕਲਟੀ ਆੱਫ ਲਾਅ 44 ਅੰਕਾਂ ਨਾਲ ਸੈਕੰਡ ਰਨਰ-ਅੱਪ ਰਹੀ।

ਆਯੋਜਕਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਤਗਮਿਆਂ ਅਤੇ ਫੁੱਲਾਂ ਦੇ ਗੁਲਦਸਤਿਆਂ ਨਾਲ ਸਨਮਾਨਿਤ ਕੀਤਾ ਗਿਆ Guru Kashi University 2026 ਮੰਚ ਸੰਚਾਲਨ ਦੀ ਭੂਮਿਕਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਲਵਲੀਨ ਸੱਚਦੇਵਾ, ਡਾ. ਜੀਨੀਅਸ ਵਾਲੀਆ ਤੇ ਡਿਪਟੀ ਡਾਇਰੈਕਟਰ ਬਰਾਡਕਾਸਟਿੰਗ ਮਨਪ੍ਰੀਤ ਕੌਰ ਨੇ ਆਪਣੇ ਨਵੇਕਲੇ ਅੰਦਾਜ਼ ਨਾਲ ਬਾਖੂਬੀ ਨਿਭਾਈ। ਮੁੱਖ ਮਹਿਮਾਨ ਵੱਲੋਂ ਐਥਲੈਟਿਕ ਮੀਟ ਦੀ ਸਮਾਪਤੀ ਦੇ ਐਲਾਨ ਨਾਲ ਸਮਾਰੋਹ ਆਪਣੀ ਸਮਾਪਤਾ ਤੇ ਪੁੱਜਾ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *