ਧੁੰਦ ਕਾਰਨ Gurdaspur ’ਚ ਹਾਦਸਾ, ਟਰੱਕ ਤੇ ਬੱਸ ਦੀ ਟੱਕਰ

Muskaan gill
1 Min Read

Gurdaspur

Gurdaspur : ਗੁਰਦਾਸਪੁਰ 24 ਫਰਵਰੀ 2026 ਆਵਾਜ਼ ਇੰਡੀਆ ਟੁਡੇ– ਮੌਸਮ ਨੇ ਇੱਕ ਵਾਰੀ ਫਿਰ ਆਪਣਾ ਮਿਜ਼ਾਜ ਬਦਲਿਆ ਹੈ। ਕਈ ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਤੋਂ ਉੱਤੇ ਰਿਕਾਰਡ ਕੀਤਾ ਜਾ ਰਿਹਾ ਸੀ ਅਤੇ ਅੱਜ ਬਟਾਲਾ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਦੇ ਦ੍ਰਿਸ਼ ਦੇਖੇ ਗਏ। ਇਸ ਕਾਰਨ ਇੱਕ ਵੱਡਾ ਹਾਦਸਾ ਵਾਪਰਨ ਤੋਂ ਬਚਿਆ।

ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਬਟਾਲਾ ਬਾਈਪਾਸ ’ਤੇ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨਾਲ ਟੱਕਰ ਖਾ ਗਈ। ਇਸ ਟੱਕਰ ਕਾਰਨ ਪਿੱਛੇ ਦੋ ਹੋਰ ਛੋਟੀਆਂ ਗੱਡੀਆਂ ਵੀ ਮੁੜ ਗਈਆਂ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਟਰੱਕ ਦੇ ਸਿਲੰਡਰ ਖਾਲੀ ਸਨ, ਪਰ ਬੱਸ ਦਾ ਹਾਲ ਬੁਰਾ ਹੋ ਗਿਆ। ਇਸ ਹਾਦਸੇ ਵਿੱਚ ਬੱਸ ਦੇ ਡਰਾਈਵਰ ਦੀ ਲੱਤ ਟੁੱਟ ਗਈ ਅਤੇ ਉਸ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *