Gundagardi In Punjab ਗੈਂਗਸਟਰਾਂ ਨੇ ਕਾਂਗਰਸੀ ਮਹਿਲਾ ਕੌਂਸਲਰ ਤੇ ਪਤੀ ਨੂੰ ਬਣਾਇਆ ਨਿਸ਼ਾਨਾ
ਮਹਿਜ਼ 6 ਘੰਟਿਆਂ ‘ਚ ਦੂਜੀ ਵਾਰ ਗੋਲ਼ੀਬਾਰੀ, ਗੈਂਗਸਟਰਾਂ ਨੇ ਕਾਂਗਰਸੀ ਮਹਿਲਾ ਕੌਂਸਲਰ ਤੇ ਪਤੀ ਨੂੰ ਬਣਾਇਆ ਨਿਸ਼ਾਨਾ
ਫਿਰੋਜ਼ਪੁਰ : ਚੋਣ ਜ਼ਾਬਤੇ ਦੌਰਾਨ ਲੱਗੇ ਜ਼ਿਲ੍ਹਾ ਪੁਲਿਸ ਮੁਖੀ ਨਰਿੰਦਰ ਭਾਰਗਵ ਦੇ ਬਦਲ ਜਾਣ ਮਗਰੋਂ ਫ਼ਿਰੋਜ਼ਪੁਰ ‘ਚ ਜੰਗਲ ਰਾਜ ਕਾਇਮ ਹੁੰਦਾ ਜਾ ਰਿਹਾ ਹੈ। ਗੈਂਗਸਟਰਾਂ ਵੱਲੋਂ ਆਏ ਦਿਨ ਅੰਜਾਮ ਦਿੱਤੀਆਂ ਜਾ ਰਹੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੱਗੇ ਤੋਰਦਿਆਂ ਗੈਰ ਸਮਾਜੀ ਅਨਸਰਾਂ ਵੱਲੋਂ ਮੰਗਲਵਾਰ ਨੂੰ 6 ਘੰਟਿਆਂ ਦੇ ਵਿਚ ਹੀ ਦੋ ਜਗ੍ਹਾ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਿਆਂ ਇਕ 12 ਸਾਲਾ ਬੱਚੀ ਤੇ ਕਾਂਗਰਸ ਦੀ ਮਹਿਲਾ ਕੌਂਸਲਰ ਦੇ ਪਤੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਗੰਭੀਰ ਜ਼ਖ਼ਮੀ ਹਾਲਤ ‘ਚ ਮਹਿਲਾ ਕੌਂਸਲਰ ਪਰਵੀਨ ਦੇ ਸਾਬਕਾ ਕੌਂਸਲਰ ਪਤੀ ਮੁਲਖ ਰਾਜ ਨੂੰ ਸਥਾਨਕ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
Gundagardi In Punjab
ਸਥਾਨਕ ਨਿਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਸਾਬਕਾ ਕੌਂਸਲਰ ਮੁਲਖ ਰਾਜ ਨੇ ਦੱਸਿਆ ਕਿ ਉਹ ਆਪਣੀ ਪਤਨੀ ਪਰਵੀਨ ਨਾਲ ਦੁਪਹਿਰ ਕਰੀਬ ਢਾਈ ਵਜੇ ਸਥਾਨਕ ਦੇਵੀ ਦੁਆਰਾ ਮੰਦਰ ਦੇ ਬਾਹਰ ਜੂਸ ਪੀ ਰਹੇ ਸਨ ਕਿ ਇਕ ਸਕਾਰਪੀਓ ਕਾਰ ਤੇ ਹੋਰ ਸਾਧਨਾਂ ‘ਤੇ ਆਏ ਹਥਿਆਰਬੰਦ ਹਮਲਾਵਰਾਂ ਨੇ ਆਉਂਦਿਆਂ ਹੀ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਉਨ੍ਹਾਂ ਵਿਚੋਂ ਇਕ ਗੋਲੀ ਮੁਲਖਰਾਜ ਦੇ ਪੱਟ ਵਿੱਚੋਂ ਆਰ ਪਾਰ ਹੋ ਗਈ। ਗੋਲੀ ਦੀ ਆਵਾਜ਼ ਸੁਣ ਕੇ ਇਕੱਠੇ ਹੋ ਰਹੇ ਲੋਕਾਂ ਨੂੰ ਵੇਖਦਿਆਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਪੁਲਿਸ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਮਹਿਜ਼ ਬਿਆਨ ਕਲਮਬੰਦ ਕਰਨ ਤਕ ਹੀ ਸੀਮਤ ਹੈ।
ਕਿਉਂਕਿ ਸਵੇਰੇ ਨੌਂ ਵਜੇ ਦੇ ਕਰੀਬ ਕਾਰ ਸਵਾਰ ਹਮਲਾਵਰਾਂ ਵੱਲੋਂ ਜ਼ਖਮੀ ਕੀਤੀ ਬਾਰਾਂ ਸਾਲਾਂ ਦੀ ਬੱਚੀ ਦੇ ਸੰਬੰਧੀ ਪੁੱਛੇ ਜਾਣ ‘ਤੇ ਪੁਲਿਸ ਮਾਮਲਾ ਗੋਲ ਕਰਦੀ ਨਜ਼ਰ ਆਈ।
ਸਵਾਲ ਪੁੱਛਣ ‘ਤੇ ਤਲਖ਼ੀ ‘ਚ ਆ ਗਏ ਉੱਚ ਪੁਲਿਸ ਅਧਿਕਾਰੀ
ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਕਿਸੇ ਮਾਮਲੇ ਵਿੱਚ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹੇ ਅੰਦਰ ਵੱਧ ਰਹੀ ਹਜ਼ਾਰਾਂ ਨਜਾਇਜ਼ ਪਿਸਟਲਾਂ ਸਬੰਧੀ ਪੁੱਛੇ ਜਾਣ ‘ਤੇ ਪੁਲਿਸ ਦੇ ਦੋ ਅਧਿਕਾਰੀ ਪੱਤਰਕਾਰਾਂ ਨਾਲ ਤਲਖ਼ੀ ‘ਚ ਨਜ਼ਰ ਆਏ।
Gundagardi In Punjab