Gram Panchayat Ballho Development Visit
Gram Panchayat Ballho Development Visit : ਕ੍ਰਾਈਮ ਆਵਾਜ਼ ਇੰਡੀਆ 9 ਜਨਵਰੀ 2026-ਬਠਿੰਡਾ (ਜਗਸੀਰ ਭੁੱਲਰ) – ਬਲਾਕ ਵਿਕਾਸ ਤੇ ਪੰਚਾਇਤ ਦਫਤਰ ਰਾਮਪੁਰਾ ਦੇ ਕਰਮਚਾਰੀਆਂ ਨੂੰ ਐਸ ਆਈ ਆਰ ਡੀ ਮੋਹਾਲੀ ਦੇ ਨਿਰਦੇਸ਼ਾਂ ਤਹਿਤ ਬਲਾਕ ਦੀ ਵਧੀਆਂ ਗ੍ਰਾਮ ਪੰਚਾਇਤ ਬੱਲ੍ਹੋ ਦਾ ਐਕਸਪੋਜਰ ਵਿਜਿਟ ਕਰਵਾਇਆ ਗਿਆ। ਬੀ ਡੀ ਪੀ ੳ ਜਗਤਾਰ ਸਿੰਘ ਯਾਦਵ ਦੀ ਅਗਵਾਈ ਹੇਠ ਕਰਮਚਾਰੀਆਂ ਨੇ ਗ੍ਰਾਮ ਪੰਚਾਇਤ ਬੱਲ੍ਹੋ ਦੇ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਦੇਖਿਆ ਤੇ ਪੰਚਾਇਤ ਵੱਲੋਂ ਕੀਤੇ ਗਏ ਨਿਵੇਕਲੇ ਵਿਕਾਸ ਕਾਰਜ਼ਾਂ ਦੀ ਸਲਾਹਾ ਕੀਤੀ। ਗ੍ਰਾਮ ਪੰਚਾਇਤ ਬੱਲ੍ਹੋ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਨੇ ਸਮੁੱਚੇ ਕਰਮਚਾਰੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਪਿੰਡ ਵਿੱਚ ਹੋਏ ਵਿਕਾਸ ਕਾਰਜਾਂ ਦੇ ਕੰਮਾਂ ਦੇ ਚਾਨਣਾ ਪਾਇਆ।
ਗ੍ਰਾਮ ਪੰਚਾਇਤ ਨੇ ਯਥੂ ਲਾਇਬਰੇਰੀ ਵਿੱਚ ਵਿਕਾਸ ਕੰਮਾਂ ਅਤੇ ਪਿੰਡ ਦੇ ਇਤਿਹਾਸ ਤੋਂ ਇਲਾਵਾ ਥੀਮਾਂ ਦੇ ਅਧਾਰਿਤ ਬਣਾਈ ਗਈ ਡਾਕੂਮੈਂਟਰੀ ਫਿਲਮ ਦਿਖਾਈ। ਕਰਮਚਾਰੀਆਂ ਨੇ ਥਾਪਰ ਮਾਡਲ ਛੱਪੜ ਦੇ ਨਕਸੇ ਨੂੰ ਗਹੁ ਨਾਲ ਦੇਖਿਆ। Gram Panchayat Ballho Development Visit ਭੁਪਿੰਦਰ ਸਿੰਘ ਜਟਾਣਾ ਤੇ ਕਰਮਜੀਤ ਸਿੰਘ ਪੰਚ ਨੇ ਵਿਕਾਸ ਕਾਰਜਾਂ ਦੇ ਕੀਤੇ ਗਏ ਕੰਮਾਂ ਨੂੰ ਵੇਰਵਿਆ ਸਹਿਤ ਪੜ੍ਹਕੇ ਸੁਣਾਇਆ। ਬੀ ਡੀ ਪੀ ੳ ਜਗਤਾਰ ਸਿੰਘ ਯਾਦਵ ਅਤੇ ਸਮੂਹ ਕਰਮਚਾਰੀਆਂ ਨੇ ਥਾਪਰ ਮਾਡਲ ਛੱਪੜ, ਪੰਚਾਇਤ ਘਰ ਦੀ ਬਿਲਡਿੰਗ, ਲਾਇਬਰੇਰੀ, ਹਸਪਤਾਲ ਦਾ ਆਮ ਆਦਮੀ ਕਲੀਨਿਕ, ਸੀਵਰੇਜ ਸਿਸਟਮ, ਆਂਗਣਵਾੜੀ ਸੈਟਰ, ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਅਤੇ ਨਿਡੇਪ ਪਿਟਾਂ ਦੇ ਕਾਰਜਾਂ ਦਾ ਦੋਰਾਂ ਕੀਤਾ।
ਦੱਸਣਯੋਗ ਹੈ ਕਿ ਗ੍ਰਾਮ ਪੰਚਾਇਤ ਬੱਲ੍ਹੋ ਨੇ ਪੀ ਏ ਆਈ ਤਹਿਤ ਓਵਰਆਲ 68.29 ਸਕੋਰ ਪ੍ਰਾਪਤ ਕੀਤੇ ਹਨ। ਇਸ ਕਰਕੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਚਾਇਤ ਦਿਵਸ ਮੌਕੇ ਤੇ ਮਹਿਲਾ ਸਰਪੰਚ ਅਮਰਜੀਤ ਕੌਰ ਦਾ ਸਨਮਾਨ ਕੀਤਾ ਸੀ।Gram Panchayat Ballho Development Visit ਇਸ ਮੌਕੇ ਪੰਚਾਇਤ ਅਫਸਰ ਬਲਜੀਤ ਸਿੰਘ, ਪੰਚਾਇਤ ਸਕੱਤਰ ਰਜਿੰਦਰਪਾਲ, ਹਰਭਜਨ ਸਿੰਘ, ਲਖਵਿੰਦਰ ਸਿੰਘ, ਜਸਪ੍ਰੀਤ ਸਿੰਘ, ਪਰਮਜੀਤ ਭੁੱਲਰ, ਕੰਪਿਊਟਰ ਅਪਰੇਟਰ ਮੈਡਮ ਨਿਸਾਂ ਰਾਣੀ, ਬਲਾਕ ਪ੍ਰੋਗਰਾਮ ਮੈਨੇਜਰ ਕਰਮਜੀਤ ਕੌਰ, ਕਲਸਟਰ ਕੋਆਡੀਨੇਟਰ ਨਿਤੀਸ ਕੁਮਾਰ, ਜੀ ਆਰ ਐਸ ਸੁਰਜੀਤ ਸਿੰਘ, ਗੁਰਸੇਵਕ ਸਿੰਘ, ਅੰਗਰੇਜ ਸਿੰਘ ਤੇ ਪੰਚ ਹਰਵਿੰਦਰ ਕੌਰ, ਪਰਮਜੀਤ ਕੌਰ, ਹਰਬੰਸ ਸਿੰਘ, ਜਗਸੀਰ ਸਿੰਘ ਅਤੇ ਹਾਕਮ ਸਿੰਘ ਹਾਜਰ ਸਨ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
