Free Treatment up to 10 Lakh
Free Treatment up to 10 Lakh : ‘ਭੁੱਚੋ ਮੰਡੀ ਨਥਾਣਾ 26 ਫਰਵਰੀ 2026 (ਹਰਬੰਸ ਸਿੰਘ ਭੋਲਾ) ਆਵਾਜ਼ ਇੰਡੀਆ ਟੁਡੇ– ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ‘ਚ ਸਿਹਤ ਮਿੱਤਰ ਦੀ ਪਰਚੀ ਵਾਲੀ ਸ਼ਰਤ ਖ਼ਤਮ ਕਰ ਦਿੱਤੀ ਹੈ। ਪਹਿਲਾਂ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸਿਹਤ ਮਿੱਤਰ ਨਿਯੁਕਤ ਕਰਕੇ ਉਨਾਂ ਪਾਸੋਂ ਇੱਕ ਸਲਿਪ ਲੈਣ ਦੀ ਸ਼ਰਤ ਰੱਖੀ ਸੀ।
ਹੁਣ ਲੋਕਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਦੇਣ ਲਈ ਕੇਵਲ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ‘ਤੇ ਮੌਕੇ ‘ਤੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਵਾਸੀ ਆਪਣੇ ਕਾਰਡ ਬਣਵਾਉਣ ਲਈ ਨੇੜੇ ਦੇ ਸੀ.ਐੱਸ.ਸੀ. ਜਾਂ ਵਿਸ਼ੇਸ਼ ਕੈਂਪਾਂ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। Free Treatment up to 10 Lakh ਕੋਈ ਵੀ ਪੰਜਾਬ ਵਾਸੀ, ਜਿਸ ਕੋਲ ਆਧਾਰ ਕਾਰਡ ਅਤੇ ਵੋਟਰ ਆਈ.ਡੀ. ਹੈ, ਉਹ ਕਿਸੇ ਵੀ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਜਾਂ ਨਿਰਧਾਰਤ ਰਜਿਸਟ੍ਰੇਸ਼ਨ ਕੈਂਪ ਵਿੱਚ ਆਪਣਾ ਨਾਮ ਦਰਜ ਕਰਵਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਯੋਜਨਾ ਦਾ ਉਦੇਸ਼ ਹਰ ਪਰਿਵਾਰ ਨੂੰ ਮਹਿੰਗੇ ਇਲਾਜ ਦੇ ਆਰਥਿਕ ਬੋਝ ਤੋਂ ਬਚਾਉਣਾ ਹੈ। ਗੰਭੀਰ ਬਿਮਾਰੀਆਂ ਦੇ ਇਲਾਜ ਕਾਰਨ ਪਰਿਵਾਰਾਂ ਨੂੰ ਵੱਡੀ ਆਰਥਿਕ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, Free Treatment up to 10 Lakh ਪਰ ਇਸ ਯੋਜਨਾ ਰਾਹੀਂ ਸਰਕਾਰ ਯਕੀਨੀ ਬਣਾ ਰਹੀ ਹੈ ਕਿ ਕੋਈ ਵੀ ਪਰਿਵਾਰ ਸਿਹਤ ਸੰਭਾਲ ਦੀ ਕਮੀ ਕਾਰਨ ਪਰੇਸ਼ਾਨ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਪਾਰਦਰਸ਼ਤਾ ਅਤੇ ਤੁਰੰਤ ਸੇਵਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
ਜ਼ਿਲ੍ਹੇ ਵਿੱਚ ਕੁੱਲ 55 ਥਾਵਾਂ ‘ਤੇ ਕੈਂਪ ਲਗਾਏ ਜਾ ਰਹੇ ਹਨ, Free Treatment up to 10 Lakh ਜਿਨ੍ਹਾਂ ਵਿੱਚ ਪਿੰਡ ਅਤੇ ਸ਼ਹਿਰੀ ਇਲਾਕੇ ਸ਼ਾਮਲ ਹਨ: ਤੁੰਗਰਾਲੀ, ਜੋਗੇਵਾਲਾ, ਕਣਕਵਾਲ, ਫੁੱਲੋਖਾਰੀ, ਤਲਵੰਡੀ, ਰਾਮਾਂਮੰਡੀ, ਕੋਠਾਗੁਰੂ, ਰਾਮਪੁਰਾ ਸਿਟੀ, ਮਹਿਰਾਜ, ਕੇਸਰ ਸਿੰਘ ਵਾਲਾ, ਆਦਮਪੁਰ, ਭੋਡੀਪੁਰਾ, ਢਿਪਾਲੀ, ਦਿਆਲਪੁਰਾ ਭਾਈਕਾ, ਹਮੀਰਗੜ੍ਹ, ਅਕਲੀਆ ਜਲਾਲ, ਬਠਿੰਡਾ ਵਾਰਡ ਨੰਬਰ 12, 35, 21, 24, 25, 28, 43, 44, 49, 50, ਗਹਿਰੀ ਦੇਵੀ ਨਗਰ, ਭਿਸੀਆਣਾ, ਕੋਟਸ਼ਮੀਰ, ਸੰਗਤ ਮੰਡੀ, ਦਿਉਣ, ਮਾਛਿਆਣਾ, ਬਹਿਮਣ ਦੀਵਾਨਾ, ਬੀੜ ਤਾਲਾਬ ਬਸਤੀ, ਬਾਬਾ ਜੀਵਨ ਸਿੰਘ ਨਗਰ, ਭੁੱਚੋ ਮੰਡੀ, ਗੋਨਿਆਣਾ ਰੋਡ, ਲਹਿਰਾ ਮੁਹੱਬਤ, ਨਥਾਣਾ, ਕੋਠੇ ਇੰਦਰ ਸਿੰਘ ਵਾਲਾ, ਕੋਠੇ ਲਾਲ ਸਿੰਘ ਵਾਲਾ, ਮਹਿਮਾ ਸਵਾਈ, ਕੋਠੇ ਬੁੱਧ ਸਿੰਘ ਵਾਲਾ, ਦਾਨ ਸਿੰਘ ਵਾਲਾ, ਕੋਠੇ ਸਪੁਰਾ ਸਿੰਘ ਵਾਲਾ, ਬੁਗਰਾਂ, ਬੱਲੋ, ਮੰਡੀ ਖੁਰਦ, ਕੁੱਤੀਵਾਲ ਕਲਾਂ, ਰਾਮਗੜ੍ਹ ਭੁੰਦੜ, ਮਾਣਕਖਾਨਾ, ਰਾਜਗੜ੍ਹ ਕੁੱਬੇ, ਸੂਚ ਅਤੇ ਮੌੜ ਮੰਡੀ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
