Free Medicines Distribution
Free Medicines Distribution : ਭੁੱਚੋ ਮੰਡੀ ਨਥਾਣਾ 22 ਫਰਵਰੀ (ਹਰਬੰਸ ਸਿੰਘ ਭੋਲਾ) ਆਵਾਜ਼ ਇੰਡੀਆ ਟੁਡੇ- ਨਜ਼ਦੀਕ ਭੁੱਚੋ ਕੈਂਚੀਆਂ N H 7 ਤੇ ਬਣੇ ਚਿੰਤਪੁਰਨੀ ਮੰਦਰ ਵਿੱਚ ਨੈਨ ਜੋਤੀ ਚੈਰੀਟੇਬਲ ਸੋਸਾਇਟੀ ਵਲੋਂ ਹਰ ਹਫ਼ਤੇ ਲਗਾਏ ਜਾਂਦੇ ਮੁਫ਼ਤ ਚਿਕਿਤਸਾ ਕੈਂਪ ਤਹਿਤ ਹਰਵਾਰ ਲਗਣ ਵਾਲੇ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ
ਇਸ ਵਾਰ ਵੀ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਦਵਾਈਆ ਮੁਫ਼ਤ ਦਿੱਤੀਆਂ ਗਈਆਂ ਸਮਾਜ ਸੇਵਾ ਨੂੰ ਸਮਰਪਿਤ ਇਸ ਉਪਰਾਲੇ ਤਹਿਤ ਅੱਖਾਂ ਤੇ ਦੰਦਾਂ ਦੇ ਹਸਪਤਾਲਾਂ ਵਿੱਚ ਮਾਹਰ ਡਾਕਟਰਾਂ ਵੱਲੋਂ ਸੇਵਾਵਾਂ ਦਿੱਤੀਆਂ ਗਈਆਂ। Free Medicines Distribution ਸੋਸਾਇਟੀ ਅਧੀਨ ਚਲ ਰਹੇ ਸ੍ਰੀ ਰਾਮ ਸਰੂਪ ਜਿੰਦਲ ਚੈਰੀਟੇਬਲ ਅੱਖਾਂ ਦੇ ਹਸਪਤਾਲ ਵਿਚ ਡਾਕਟਰ ਯੁਗੇਸ਼ ਬਾਂਸਲ(ਐੱਮ ਐੱਸ) ਵੱਲੋਂ 9ਮਰੀਜਾ ਦੀਆਂ ਅੱਖਾਂ ਦਾ ਆਪ੍ਰੇਸ਼ਨ ਕੀਤੇ ਗਏ।
ਇਸ ਦੋਰਾਨ ਡਾਕਟਰ ਸਵਤੰਤਰ ਗੁਪਤਾ ਵੱਲੋਂ 129 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ। ਡਾਕਟਰਾਂ ਨੇ ਮਰੀਜ਼ਾਂ ਨੂੰ ਅੱਖਾਂ ਦੀ ਸਾਂਭ ਬਾਰੇ ਸਲਾਹ ਚਸ਼ਮੇ ਦੀ ਲੋੜ ਅਤੇ ਅਗਲੇ ਇਲਾਜ ਵਾਰੇ ਸਲਾਹ ਦਿੱਤੀ। Free Medicines Distribution ਇਸੇ ਤਰ੍ਹਾਂ ਮਹਿੰਦਰ ਮੁਕੇਸ਼ ਬਾਂਸਲ ਚੈਰੀਟੇਬਲ ਦੰਦਾਂ ਦੇ ਹਸਪਤਾਲ ਵਿੱਚ ਡਾਕਟਰ ਅੰਸ਼ੂ ਗਰਗ( ਐੱਮ ਡੀ ਐੱਸ) 21ਮਰੀਜਾ ਦੇ ਦੰਦਾਂ ਦੀ ਜਾਂਚ ਕੀਤੀ ਗਈ। ਦੰਦਾਂ ਦੀ ਸਫਾਈ ਕਰਕੇ ਬੀਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਦਿਵਾਇਆ ਮੁਫ਼ਤ ਦਿੱਤੀਆਂ ਗਈਆਂ।
ਲੈਬ ਸੇਵਾਵਾਂ ਤਹਿਤ ਵਾਲਾ ਵਾਸੂਦੇਵ ਮੰਗਲਾ ਚੈਰੀਟੇਬਲ ਲੈਬ ਵਿੱਚ ਇੰਚਾਰਜ ਵਿਨੋਦ ਗੋਇਲ( ਬੀ ਐੱਸ ਸੀ) ਦੀ ਦੇਖ ਰੇਖ ਹੇਠ ਸਾਰੇ ਟੈਸਟ ਚੈਰੀਟੇਬਲ ਰੇਟਾਂ ਤੇ ਕੀਤੇ ਗਏ। ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਆਉਂਣ ਵਾਲਿਆਂ ਲਈ ਚਾਹ ਤੇ ਬਿਸਕੁਟ ਦਾ ਮੁਫ਼ਤ ਲੰਗਰ ਲਗਾਇਆ ਗਿਆ।
ਮੰਦਰ ਸੰਸਥਾਪਕ ਜੋਗਿੰਦਰ ਕਾਕਾ ਤੇ ਪਵਨ ਬਾਂਸਲ ਨੇ ਮਾਤਾ ਦੇ ਮੰਦਰ ਵਿੱਚ ਚਲ ਰਹੀਆਂ ਮੁਫ਼ਤ ਚਿਕਿਤਸਾ ਵਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਚਿੰਤਪੁਰਨੀ ਮਾਤਾ ਦੇ ਆਸ਼ੀਰਵਾਦ ਨਾਲ ਮੰਦਰ ਵਿੱਚ ਚਲ ਰਹੀਆਂ ਸੇਵਾਵਾਂ ਨਿਰਵਿਘਨ ਚਲਦੀਆਂ ਤੇ ਚਲਦੀਆਂ ਹੀ ਰਹਿਣ ਗੀਆ।ਆਉਣ ਵਾਲੇ ਸਮੇਂ ਵਿੱਚ ਡਾਕਟਰਾ ਦੀ ਸਹਾਇਤਾ ਨਾਲ ਸੇਵਾਵਾਂ ਦਾ ਵਿਸਥਾਰ ਕੀਤਾ ਜਾਵੇਗਾ। ਤੇ ਇਲਾਕੇ ਵਿੱਚ ਕੋਈ ਵੀ ਲੋੜਵੰਦ ਇਨ੍ਹਾਂ ਚਲ ਰਹੀਆਂ ਸੇਵਾਵਾਂ ਤੋਂ ਵਾਂਝਾ ਨਾ ਰਹਿ ਜਾਵੇ।ਇਸ ਵਾਰੇ ਕੋਸ਼ਿਸ਼ਾਂ ਜਾਰੀ ਰਹਿਣਗੀਆਂ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
