ਪਿੰਡ ਤੁੰਗਵਾਲੀ ਵਿਖੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ, 300 ਮਰੀਜ਼ਾਂ ਦੀ ਜਾਂਚ

Muskaan gill
3 Min Read

Free Medical Treatment Punjab

Free Medical Treatment Punjab : ਭੁੱਚੋ ਮੰਡੀ ਨਥਾਣਾ 23 ਫਰਵਰੀ (ਹਰਬੰਸ ਸਿੰਘ ਭੋਲਾ) ) ਆਵਾਜ਼ ਇੰਡੀਆ ਟੁਡੇ– ਭੁੱਚੋ ਮੰਡੀ ਦੇ ਨਜ਼ਦੀਕ ਪੈਂਦੇ ਪਿੰਡ ਤੁੰਗਵਾਲੀ ਵਿਖੇ ਡੇਰਾ ਜਲਾਲ ਵਾਲੇ ਮਹਾਂਪੁਰਖਾਂ ਦੇ ਅਸ਼ੀਰਵਾਦ ਸਦਕਾ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਜਲਾਲ ਵੱਲੋਂ ਪਿੰਡ ਤੁੰਗਵਾਲੀ ਅਤੇ ਦਸਮੇਸ਼ ਨਗਰ ਤੁੰਗਵਾਲੀ ਦੀ ਸੰਗਤ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ।

ਕੈਂਪ ਦੌਰਾਨ 300 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ, ਜਿਨ੍ਹਾਂ ਵਿੱਚੋਂ 16 ਲੋੜਬੰਦ ਮਰੀਜ਼ਾਂ ਦੇ ਮੁਫ਼ਤ ਲੈੱਨਜ਼ ਪਾਏ ਗਏ। ਬਾਕੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।

ਇਸ ਮੌਕੇ ਪਿੰਡ ਤੁੰਗਵਾਲੀ ਦੇ ਮੌਜੂਦਾ ਸਰਪੰਚ ਜੋਗਿੰਦਰ ਸਿੰਘ ਬਰਾੜ, ਦਸਮੇਸ਼ ਨਗਰ ਤੁੰਗਵਾਲੀ ਦੇ ਸਰਪੰਚ ਗੁਰਪ੍ਰੀਤ ਸਿੰਘ ਮਾਨ ਅਤੇ ਪੰਚਾਇਤ ਮੈਂਬਰ ਸੁਰਜੀਤ ਸਿੰਘ, ਸੁਖਪਾਲ ਸਿੰਘ, ਕਾਲਾ ਸਿੰਘ, ਸੁਖਜਿੰਦਰ ਸਿੰਘ, ਨਿਰਮਲ ਸਿੰਘ, ਬਲਵੀਰ ਸਿੰਘ, ਗੁਰਚਰਨ ਸਿੰਘ ਅਤੇ ਤਾਰ ਸਿੰਘ ਮੌਜੂਦ ਰਹੇ।

ਕੈਂਪ ਵਿੱਚ ਸੇਵਾ ਵਜੋਂ ਅਮਰਦੀਪ ਸਿੰਘ ਮਾਹਲ, Free Medical Treatment Punjab ਸੋਨੀ ਬਰਾੜ, ਨਾਨਕ ਸਿੰਘ ਬਰਾੜ, ਨੰਬਰਦਾਰ ਸੁਖਜਿੰਦਰ ਸਿੰਘ, ਸੇਮਾ ਸਿੱਧੂ, ਭਿੰਦਾ ਸਰਾਂ, ਰਣਜੀਤ ਸਰਾਂ, ਗੁਰਦੀਪ ਸਰਾਂ, ਲੱਖਾਂ ਸਰਾਂ, ਗੱਗੀ ਬਰਾੜ, ਸੁਖਮੰਦਰ ਸਿੰਘ ਖੰਡਾ, ਗੋਰਾ ਮਾਹਲ, ਗੁਰਵਿੰਦਰ ਮਾਹਲ ਪ੍ਰਧਾਨ, ਹਰਪਾਲ ਸਿੰਘ ਮਾਹਲ, ਗੁਰਜੀਤ ਬਰਾੜ, ਸੰਦੀਪ ਅਕਾਲੀ, ਗੁਰਮੇਲ ਸਿੰਘ ਗੇਲਾ, ਈਸ਼ਵਰਜੋਤ ਮਾਹਲ, ਬੰਤਾ ਸਿੰਘ, ਚਰਨਾਂ ਸਿੰਘ ਮਾਹਲ, ਦਿਲਜੋਤ ਮਾਹਲ, ਹਰਜਿੰਦਰ ਸਿੰਘ ਅਤੇ ਹੋਰ ਨੌਜਵਾਨਾਂ ਨੇ ਸੱਚੇ ਦਿਲੋਂ ਸੇਵਾ ਕੀਤੀ।

ਦੋਵਾਂ ਨਗਰਾਂ ਦੀ ਸੰਗਤ ਵੱਲੋਂ ਸਰਾਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਵੱਲੋਂ ਸੇਵਾਦਾਰਾਂ ਅਤੇ ਡਾਕਟਰਾਂ ਦੀ ਟੀਮ ਲਈ ਚਾਹ ਅਤੇ ਪ੍ਰਸ਼ਾਦੇ ਪਾਣੀ ਦੀ ਸੇਵਾ ਕੀਤੀ ਗਈ।

ਇਸ ਮੌਕੇ ਸਰਪੰਚ ਜੋਗਿੰਦਰ ਸਿੰਘ ਬਰਾੜ ਵੱਲੋਂ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ Free Medical Treatment Punjab ਕਿ ਅੱਖਾਂ ਦੀ ਰੋਸ਼ਨੀ ਹਰ ਇਨਸਾਨ ਲਈ ਬਹੁਤ ਜ਼ਰੂਰੀ ਹੈ, ਇਸ ਲਈ ਅਜਿਹੇ ਕੈਂਪ ਹਰ ਪਿੰਡ ਵਿੱਚ ਲੱਗਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਲਾਭ ਮਿਲ ਸਕੇ ਅਤੇ ਲੋੜਵੰਦ ਪਰਿਵਾਰ ਆਪਣੇ ਮੈਂਬਰਾਂ ਦਾ ਇਲਾਜ ਕਰਵਾ ਸਕਣ।

ਪਿੰਡ ਦੀ ਪੰਚਾਇਤ ਵੱਲੋਂ ਵੀ ਅਜਿਹੇ ਨੇਕ ਕੰਮਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *