former block committee member
former block committee member : ਬਠਿੰਡਾ 19 ਫ਼ਰਵਰੀ (ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ- ਸਮਾਜ ਸੇਵੀ ਅਧਿਆਪਕ ਆਗੂ ਗੁਰਵਿੰਦਰ ਸਿੱਧੂ ਨੂੰ ਡੂੰਘਾ ਸਦਮਾ ਪਹੁੰਚਿਆ ਹੈ। ਉਨ੍ਹਾਂ ਦੇ ਪਿਤਾ, ਸੇਵਾ-ਮੁਕਤ ਅਧਿਆਪਕ ਤੇ ਨੇਕ-ਸ਼ਖਸੀਅਤ ਮਾਸਟਰ ਦਰਸ਼ਨ ਸਿੰਘ ਸਿੱਧੂ (ਨੰਦਗੜ੍ਹ ਕੋਟੜਾ) ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ। ਇਸ ਅਚਾਨਕ ਵਿਛੋੜੇ ਨਾਲ ਨਾ ਸਿਰਫ਼ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ, ਸਗੋਂ ਮਾਲਵੇ ਦੇ ਵੱਡੇ ਹਿੱਸੇ ਵਿੱਚ ਵੀ ਇੱਕ ਅਜਿਹੀ ਖਾਲੀ ਜਗ੍ਹਾ ਰਹਿ ਗਈ ਹੈ ਜੋ ਸ਼ਾਇਦ ਕਦੇ ਨਾ ਭਰ ਸਕੇ।
ਮਾਸਟਰ ਦਰਸ਼ਨ ਸਿੰਘ ਸਿੱਧੂ ਸੱਚਮੁੱਚ ਇੱਕ ਅਜਿਹੇ ਨੇਕ ਇਨਸਾਨ ਸਨ ਜੋ ਹਰ ਇੱਕ ਦੇ ਦੁੱਖ-ਸੁੱਖ ਵਿੱਚ ਸਾਥ ਨਿਭਾਉਂਦੇ, ਹੱਥ ਵਧਾਉਂਦੇ ਤੇ ਮਾਰਗ ਦਰਸ਼ਨ ਕਰਦੇ ਰਹੇ। ਉਹ ਇਮਾਨਦਾਰੀ ਦੀ ਨੀਤੀ ਤੇ ਚੱਲਦਿਆਂ ਜੀਵਨ ਬਸਰ ਕਰਨ ਵਾਲੇ ਵਿਲੱਖਣ ਵਿਅਕਤੀ ਸਨ, ਜਿਨ੍ਹਾਂ ਨੇ ਕਦੇ ਵੀ ਸਵਾਰਥ ਦੀ ਪਰਛਾਈ ਨੂੰ ਆਪਣੇ ਕਿਰਦਾਰ ਤੇ ਨਹੀਂ ਪੈਣ ਦਿੱਤਾ।former block committee member ਆਪਣੇ ਲੰਮੇ ਅਧਿਆਪਨ ਕਾਲ ਅਤੇ ਸਮਾਜ ਸੇਵਾ ਦੇ ਵੱਖ-ਵੱਖ ਮੈਦਾਨਾਂ ਵਿੱਚ ਉਨ੍ਹਾਂ ਨੇ ਸੈਂਕੜੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਾਪਤ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਕਾਂਗਰਸ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਉਪ-ਪ੍ਰਧਾਨ ਵਜੋਂ, ਸਾਬਕਾ ਬਲਾਕ ਸੰਮਤੀ ਮੈਂਬਰ, ਸਾਹਿਤ ਸਭਾਵਾਂ ਦੇ ਪ੍ਰੇਰਨਾ ਸਰੋਤ, ਕਵੀਸ਼ਰ, ਸਾਹਿਤਕਾਰ, ਪੱਤਰਕਾਰ ਅਤੇ ਯੂਨੀਅਨਾਂ ਦੇ ਆਗੂ ਵਜੋਂ ਉਨ੍ਹਾਂ ਨੇ ਸਦਾ ਸਮਾਜ ਦੇ ਹਿਤਾਂ ਨੂੰ ਸਰਵਉੱਚ ਰੱਖਿਆ। former block committee member ਉਹ ਇੱਕ ਅਜਿਹੀ ਰੌਸ਼ਨੀ ਸਨ ਜੋ ਹਨ੍ਹੇਰੇ ਵਿੱਚ ਵੀ ਰਾਹ ਦਿਖਾਉਂਦੀ ਰਹਿੰਦੀ ਸੀ।
ਅੱਜ ਉਹ ਸਾਡੇ ਵਿਚਕਾਰ ਨਹੀਂ ਰਹੇ, ਪਰ ਉਨ੍ਹਾਂ ਦੀਆਂ ਨੇਕ-ਨੀਅਤਾਂ, ਸੇਵਾ-ਭਾਵਨਾ ਅਤੇ ਇਮਾਨਦਾਰੀ ਦੀਆਂ ਮਿਸਾਲਾਂ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜਿਊਂਦੀਆਂ ਰਹਿਣਗੀਆਂ। ਇਸ ਦੁਖਦਾਈ ਘੜੀ ਵਿੱਚ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਹਸਤੀਆਂ ਨੇ ਫ਼ੋਨਾਂ, ਸੰਦੇਸ਼ਾਂ ਅਤੇ ਘਰ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਅੰਤਿਮ ਅਰਦਾਸ 20 ਫ਼ਰਵਰੀ 2026, ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਤਿਸੰਗ ਸਭਾ, ਰਾਮਪੁਰਾ ਫੂਲ ਵਿਖੇ ਹੋਵੇਗੀ।
ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਵਿੱਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਬਖਸ਼ਣ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
