ਬਠਿੰਡਾ ਨਗਰ ਨਿਗਮ ਰਿਕਾਰਡ ਰੂਮ ਵਿੱਚ ਅੱਗ, ਮਾਮਲਾ ਦਰਜ

Muskaan gill
2 Min Read

Fire incident Bathinda

Fire incident Bathinda : ਬਠਿੰਡਾ 20 ਫਰਵਰੀ (ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ– ਬਠਿੰਡਾ ਨਗਰ ਨਿਗਮ ਦੇ ਦਫ਼ਤਰ ਵਿੱਚ ਸਥਿਤ ਰਿਕਾਰਡ ਰੂਮ ਵਿੱਚ ਲੱਗੀ ਅੱਗ ਦੇ ਮਾਮਲੇ ਨੂੰ ਹੁਣ ਕਾਨੂੰਨੀ ਰੂਪ ਮਿਲ ਗਿਆ ਹੈ। ਕੋਤਵਾਲੀ ਪੁਲਿਸ ਨੇ ਨਿਗਮ ਕਮਿਸ਼ਨਰ ਦੀ ਸਖ਼ਤੀ ਦੇ ਬਾਅਦ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ, 30 ਜਨਵਰੀ ਦੀ ਰਾਤ ਨੂੰ ਭਿਆਨਕ ਅੱਗ ਲੱਗਣ ਕਾਰਨ ਕਈ ਮਹੱਤਵਪੂਰਨ ਸਰਕਾਰੀ ਦਸਤਾਵੇਜ਼ ਸੜ ਗਏ। ਇਸ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਜਾਂਚੇ ਜਾ ਰਹੇ ਮਾਮਲਿਆਂ ਦੀਆਂ ਫਾਈਲਾਂ ਵੀ ਸ਼ਾਮਲ ਸਨ।

ਅੱਗ ਦੀ ਸਚਾਈ ਬਾਰੇ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ। Fire incident Bathinda ਸੀਸੀਟੀਵੀ ਫੁੱਟੇਜ ਅਤੇ ਫੋਰੈਂਸਿਕ ਨਮੂਨੇ ਇਕੱਠੇ ਕਰਕੇ ਜਾਂਚ ਚੱਲ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਜਾਂ ਕਿਸੇ ਜਾਣਬੂਝ ਕੇ ਕੀਤੀ ਗਈ।

ਇਸ ਘਟਨਾ ਨੇ ਪ੍ਰਸ਼ਾਸਨਿਕ ਦਸਤਾਵੇਜ਼ਾਂ ਦੀ ਸੁਰੱਖਿਆ ਅਤੇ ਨਿਗਰਾਨੀ ਪ੍ਰਣਾਲੀ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਫੋਟੋ ਕੈਪਸ਼ਨ: ਰਿਕਾਰਡ ਰੂਮ ਵਿੱਚ ਲੱਗੀ ਅੱਗ ਦੀ ਫਾਈਲ ਫੋਟੋ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *