GHTP ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਵੱਲੋਂ ਆਰਥਿਕ ਸਹਾਇਤਾ ਦੀ ਅਪੀਲ

Muskaan gill
2 Min Read

Financial Assistance Appeal

Financial Assistance Appeal : ਭੁੱਚੋ ਮੰਡੀ ਨਥਾਣਾ 15 ਫਰਵਰੀ ਆਵਾਜ਼ ਇੰਡੀਆ ਟੁਡੇ (ਹਰਬੰਸ ਸਿੰਘ ਭੋਲਾ)-GHTP ਲਹਿਰਾ ਮੁਹੱਬਤ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਵੱਲੋਂ ਆਪਣੇ ਸਾਥੀ ਮੁਲਾਜ਼ਮ ਦੀ ਆਰਥਿਕ ਸਹਾਇਤਾ ਲਈ ਸਤਿਕਾਰਯੋਗ ਸਮੂਹ ਰੈਗੂਲਰ/ਠੇਕਾ ਮੁਲਾਜ਼ਮਾਂ ਅਤੇ ਅਫ਼ਿਸਰ ਸਹਿਬਾਨਾਂ ਨੂੰ ਅਪੀਲ ਕੀਤੀ ਹੈ।

CHP ਦੇ ਹਾਊਸਕੀਪਿੰਗ ਸਰਕਲ ਸਟੇਜ 2 ਵਿੱਚ ਸੇਵਾਵਾਂ ਦੇ ਰਹੇ ਸਾਥੀ ਸਤਨਾਮ ਸਿੰਘ, ਪੁੱਤਰ ਬੁੱਧ ਸਿੰਘ, ਵਾਸੀ ਪਿੰਡ ਲਹਿਰਾ ਮੁਹੱਬਤ ਦੀ ਪਤਨੀ ਗਗਨਦੀਪ ਕੌਰ ਨੇ 10 ਜਨਵਰੀ 2026 ਨੂੰ ਸੱਤਵੇਂ ਮਹੀਨੇ ਵੱਡੇ ਅਪਰੇਸ਼ਨ ਨਾਲ ਜੌੜੇ ਬੱਚਿਆਂ ਨੂੰ ਜਨਮ ਦਿੱਤਾ।Financial Assistance Appeal ਬੇਟੀ ਦੀ ਸਿਰ (ਅੰਗ) ਨਾ ਹੋਣ ਕਾਰਨ ਜਨਮ ਸਮੇਂ ਹੀ ਮੌਤ ਹੋ ਗਈ, ਅਤੇ ਬੇਟਾ ਬਹੁਤ ਗੰਭੀਰ ਹਾਲਤ ਵਿੱਚ ਹੈ ਜੋ ਕਿ ਬਾਂਸਲ ਬੱਚਿਆਂ ਦਾ ਹਸਪਤਾਲ ਪਟਿਆਲਾ ਵਿੱਚ ਜਨਮ ਤੋਂ ਹੀ ਐਡਮਿਟ ਹੈ।

ਸਾਥੀ ਦੀ ਨਿਗੂਣੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਪਹਿਲਾਂ ਹੀ ਮੁਸ਼ਕਿਲ ਨਾਲ ਚੱਲ ਰਿਹਾ ਸੀ। ਸਾਥੀ ਕੋਲ ਹੋਰ ਕੋਈ ਜ਼ਮੀਨ-ਜਾਇਦਾਦ ਵੀ ਨਹੀਂ ਹੈ ਅਤੇ ਜਮਾਂ-ਪੂੰਜੀ ਖਤਮ ਹੋ ਚੁੱਕੀ ਹੈ। ਸਤਨਾਮ ਸਿੰਘ ਦੋ ਬੱਚਿਆਂ ਦੇ ਪਿਤਾ ਹਨ। Financial Assistance Appeal ਇਸ ਲਈ, ਸਾਥੀ ਨੇ ਜਥੇਬੰਦੀ ਤੋਂ ਆਰਥਿਕ ਮਦਦ ਦੀ ਬੇਨਤੀ ਕੀਤੀ ਹੈ।

ਸਭ ਤੋਂ ਨਿਮਰ ਬੇਨਤੀ ਹੈ ਕਿ ਤੁਸੀਂ ਆਪਣੀ ਦਸਾਂ ਨੌਹਾਂ ਦੀ ਕਿਰਤ-ਕਮਾਈ ਵਿੱਚੋਂ ਸ਼ਰਧਾ ਮੁਤਾਬਿਕ ਸਹਾਇਤਾ ਫੰਡ ਦੇਣ ਦੀ ਕ੍ਰਿਪਾ ਕਰੋ। ਤੁਹਾਡੇ ਵੱਲੋਂ ਦਿੱਤੀ ਸਹਾਇਤਾ ਨਾਲ ਬੱਚਾ ਤੰਦਰੁਸਤ ਹੋ ਕੇ ਘਰ ਆ ਸਕਦਾ ਹੈ।

ਇਸ ਮੈਸੇਜ ਨੂੰ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਸਾਥੀ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਮਿਲ ਸਕੇ।

ਸਾਥੀ ਸਤਨਾਮ ਸਿੰਘ ਨਾਲ ਸੰਪਰਕ ਲਈ +91 8968160028

ਦਿੱਤੇ ਨੰਬਰ ਤੇ ਗੂਗਲ ਪੇ ਅਤੇ ਫੌਨ ਰਾਹੀਂ ਭੀ ਸਹਾਇਤਾ ਕੀਤੀ ਜਾ ਸਕਦੀ ਹੈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *