Fazilka Flood Update 2025 : ਬਰਨਾਲਾ, 5 ਸਤੰਬਰ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਫਾਜ਼ਿਲਕਾ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਐਂਬੂਲੈਂਸ ਰਵਾਨਾ ਕੀਤੀ। ਬੀ ਐੱਮ ਸੀ ਹਸਪਤਾਲ ਦੀ ਇਹ ਐਂਬੂਲੈਂਸ ਫਾਜ਼ਿਲਕਾ ਦੇ ਹੜ੍ਹ ਪੀੜਤਾਂ ਲਈ ਪੀਣ ਵਾਲਾ ਪਾਣੀ, ਸੈਨਟਰੀ ਨੈਪਕਿਨ, ਬੁਰਸ਼ ਅਤੇ ਪੇਸਟ, ਸਾਬਣ, ਦਸਤਾਨੇ, ਮਾਸਕ ਆਦਿ ਲੈ ਕੇ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਂਬੂਲੈਂਸ ‘ਚ ਡਾਕਟਰ, ਨਰਸ ਅਤੇ ਪੈਰਾਮੈਡਿਕ ਸਟਾਫ ਮੈਂਬਰ ਵੀ ਨਾਲ ਗਏ ਹਨ ਤਾਂ ਜੋ ਹੜ੍ਹ ਪੀੜਤਾਂ ਦੀ ਲੋੜ ਅਨੁਸਾਰ ਮਦਦ ਕੀਤੀ ਜਾਵੇ| ਉਨ੍ਹਾਂ ਵੱਲੋਂ ਸ਼ੂਗਰ, ਵੱਧ ਬਲੱਡ ਪ੍ਰੈਸ਼ਰ, ਚਮੜੀ ਅਤੇ ਹੋਰ ਆਮ ਰੋਗਾਂ ਦੀਆਂ ਦਵਾਈਆਂ ਵੀ ਵੰਡੀਆਂ ਜਾਣਗੀਆਂ। ਕੁੱਲ 90000 ਰੁਪਏ ਦੀ ਕੀਮਤ ਦਾ ਸਮਾਨ ਨਾਲ ਭੇਜਿਆ ਗਿਆ ਹੈ | Fazilka Flood Update 2025
Fazilka Flood Update 2025 : ਬੀ ਐੱਮ ਸੀ ਹਸਪਤਾਲ ਵਲੋਂ ਭੇਜੀ ਗਈ ਹੈ ਐਂਬੂਲੈਂਸ ਅਤੇ ਦਵਾਈਆਂ
ਸ਼੍ਰੀ ਟੀ ਬੈਨਿਥ ਨੇ ਹਸਪਤਾਲ ਮੈਨਜਮੈਂਟ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹੋਰ ਲੋਕਾਂ ਨੂੰ ਵੀ ਅੱਗੇ ਆ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਯੋਗਦਾਨ ਪਾਉਣਾ ਚਾਹੀਦਾ ਹੈ।
” Fazilka Flood Update 2025 ”
ਇਸ ਮੌਕੇ ਬੀ ਐੱਮ ਸੀ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਇਸ਼ਾਨ ਬੰਸਲ ਵੀ ਮੌਜੂਦ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ