CBI ਬਨ ਕੇ ਨੌਕਰੀਆਂ ਦਾ ਝਾਂਸਾ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼

Muskaan gill
3 Min Read

Fake CBI Officer Job Scam in Patiala

Fake CBI Officer Job Scam in Patiala : ਪਟਿਆਲਾ 22 ਫਰਵਰੀ 2026 (ਕੁਲਵਿੰਦਰ ਘੁੰਮਣ) ਆਵਾਜ਼ ਇੰਡੀਆ ਟੁਡੇ- ਆਪਣੇ ਆਪ ਨੂੰ CBI ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦਾ ਵੱਡਾ ਅਧਿਕਾਰੀ ਦੱਸ ਕੇ ਲੋਕਾਂ ਨੂੰ ਨੌਕਰੀਆਂ ਦਿਵਾਉਣ ਦਾ ਝਾਂਸਾ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਪਟਿਆਲਾ ਸਦਰ ਪੁਲਿਸ ਨੇ ਦੋ ਭਰਾਵਾਂ ਅਤੇ ਇੱਕ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਹੋਰ ਸਾਥੀਆਂ ਦੀ ਤਲਾਸ਼ ਜਾਰੀ ਹੈ।

ਪੁਲਿਸ ਮੁਤਾਬਕ ਸਮਾਣਾ ਦੇ ਰਹਿਣ ਵਾਲੇ ਗੁਰਸੇਵਕ ਸਿੰਘ, ਉਸਦੀ ਪਤਨੀ ਅਮਨਜੋਤ ਕੌਰ ਅਤੇ ਗੁਰਭੇਜ ਸਿੰਘ ਨੂੰ ਹੁਸ਼ਿਆਰਪੁਰ ਤੋਂ ਕਾਬੂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਖ ਦੋਸ਼ੀ ਗੁਰਸੇਵਕ ਸਿੰਘ ਆਪਣੇ ਆਪ ਨੂੰ ਕਦੇ ਐਂਟੀ ਨਾਰਕੋਟਿਕਸ ਸੈੱਲ ਦਾ ਚੇਅਰਮੈਨ ਤੇ ਕਦੇ CBI ਦਾ ਅਧਿਕਾਰੀ ਦੱਸ ਕੇ ਲੋਕਾਂ ਵਿੱਚ ਰੌਬ ਬਣਾਉਂਦਾ ਸੀ।

Fake CBI Officer Job Scam in Patiala-

ਆਰੋਪ ਹੈ ਕਿ ਦੋਸ਼ੀਆਂ ਨੇ ਇੱਕ ਪਰਿਵਾਰ ਦੇ ਦੋ ਨੌਜਵਾਨਾਂ ਨੂੰ ਕੇਂਦਰੀ ਮੰਤਰਾਲਿਆਂ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲਗਭਗ 65 ਲੱਖ ਰੁਪਏ ਠੱਗ ਲਏ। ਜਦੋਂ ਨਿਯੁਕਤੀ ਪੱਤਰਾਂ ਦੀ ਜਾਂਚ ਕੀਤੀ ਗਈ ਤਾਂ ਉਹ ਨਕਲੀ ਨਿਕਲੇ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪਟਿਆਲਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

Fake CBI Officer Job Scam in Patiala-

ਪੁਲਿਸ ਅਨੁਸਾਰ ਦੋਸ਼ੀ ਆਪਣੀਆਂ ਗੱਡੀਆਂ ‘ਤੇ CBI ਅਤੇ ਹੋਰ ਸਰਕਾਰੀ ਪਲੇਟਾਂ ਲਾ ਕੇ ਲੋਕਾਂ ਨੂੰ ਭਰਮਿਤ ਕਰਦਾ ਸੀ ਅਤੇ ਦਫ਼ਤਰ ਦੀਆਂ ਫੋਟੋਆਂ ਦਿਖਾ ਕੇ ਆਪਣੇ ਆਪ ਨੂੰ ਵੱਡਾ ਅਧਿਕਾਰੀ ਸਾਬਤ ਕਰਦਾ ਸੀ। ਉਸਨੇ ਬਕਾਇਦਾ ਆਪਣਾ ਦਫਤਰ ਦਿਖਾਉਣ ਵਾਸਤੇ ਅਜਿਹਾ ਸੈੱਟ ਅੱਪ ਤਿਆਰ ਕੀਤਾ ਜਿਸਦੀ ਫੋਟੋਆਂ ਦੇਖ ਕੇ ਲੋਕਉਸਨੂੰ ਵੱਡਾ ਅਫਸਰ ਸਮਝਣ ਲੱਗ ਜਾਣ ਅਤੇ ਇਸੇ ਅਧਾਰ ਤੇ ਉਸਨੇ ਲੋਕਾਂ ਨੂੰ ਆਪਣੇ ਜਾਲ ਚਾ ਫਸਾਇਆ ਅਤੇ ਲੱਖਾਂ ਠਗ਼ ਲਏ

ਫਿਲਹਾਲ ਤਿੰਨਾਂ ਦੋਸ਼ੀਆਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *