Employment Fair 2026
Employment Fair 2026 : ਬਠਿੰਡਾ, 11 ਫਰਵਰੀ 2026 – ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੇ ਭਵਿੱਖੀ ਰੁਜ਼ਗਾਰ ਨੂੰ ਮਜ਼ਬੂਤ ਬਣਾਉਣ ਲਈ ਦੋ ਰੋਜ਼ਾ ਰੁਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਾਈਸ ਚਾਂਸਲਰ ਪ੍ਰੋ. ਡਾ. ਰਾਮੇਸ਼ਵਰ ਸਿੰਘ ਨੇ ਉਦਘਾਟਨ ਕਰਦੇ ਹੋਏ ਕਿਹਾ ਕਿ ਰੁਜ਼ਗਾਰ ਮੇਲੇ ਸਿੱਖਿਆ ਅਤੇ ਉਦਯੋਗ ਵਿੱਚ ਇੱਕ ਪੁਲ ਵਜੋਂ ਕੰਮ ਕਰਦੇ ਹਨ।Employment Fair 2026 ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਇੰਡਸਟਰੀ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਸਿਲੇਬਸ ਤਿਆਰ ਕਰ ਰਹੀ ਹੈ ਅਤੇ ਨਵੇਂ ਤਕਨੀਕੀ ਕੋਰਸ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਮੇਲੇ ਦੇ ਦੂਜੇ ਦਿਨ 150 ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। Employment Fair 2026 ਉਦਘਾਟਨ ਸਮਾਰੋਹ ਵਿੱਚ ਪਰੋ ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਅਤੇ ਪਰੋ ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ, ਡਾਇਰੈਕਟਰ ਕੈਂਪਸ ਡਾ. ਹਰਜਸਪਾਲ ਸਿੰਘ, ਡੀਨ ਅਕਾਦਮਿਕ ਡਾ. ਜਾਵੇਦ ਅਹਿਮਦ ਖਾਨ, ਵੱਖ-ਵੱਖ ਫੈਕਲਟੀਆਂ ਦੇ ਡੀਨ ਅਤੇ ਅਧਿਆਪਕ ਮੌਜੂਦ ਸਨ।
ਡਾ. ਧੀਮਾਨ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਇੰਡਸਟਰੀ ਅਧਿਕਾਰੀਆਂ ਅੱਗੇ ਆਪਣੇ ਹੁਨਰ ਦਾ ਪ੍ਰਗਟਾਵਾ ਆਤਮ-ਵਿਸ਼ਵਾਸ ਨਾਲ ਕਰਨ ਅਤੇ ਸਿੱਖਣ ਦੇ ਜੋਸ਼ ਨੂੰ ਕਾਇਮ ਰੱਖਣ।Employment Fair 2026 ਉਨ੍ਹਾਂ ਕਿਹਾ ਕਿ ਸਫਲਤਾ ਲਈ ਸਿਰਫ਼ ਇਕ ਜਵਾਬ ਹੀ ਨਹੀਂ, ਸਗੋਂ ਵਿਦਿਆਰਥੀ ਦਾ ਪੂਰਾ ਵਿਅਕਤੀਤਵ ਮਹੱਤਵਪੂਰਨ ਹੈ। ਡਾ. ਵਰਮਾ ਨੇ ਵਿਦਿਆਰਥੀਆਂ ਨੂੰ ਆਪਣਾ ਹੰਕਾਰ ਛੱਡ ਕੇ ਟੀਮ ਵਰਕ ਤੇ ਧਿਆਨ ਦੇਣ ਅਤੇ ਇੰਟਰਵਿਊ ਵਿੱਚ ਇਮਾਨਦਾਰੀ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਦੀ ਸਲਾਹ ਦਿੱਤੀ।
ਕੈਂਪਸ ਡਾਇਰੈਕਟਰ ਡਾ. ਹਰਜਸਪਾਲ ਸਿੰਘ ਨੇ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਦੇ ਹੌਂਸਲੇ ਵਧਾਉਣ ਲਈ ਮਹੱਤਵਪੂਰਨ ਹਨ। ਡਾ. ਜਾਵੇਦ ਅਹਿਮਦ ਖਾਨ ਨੇ ਵੀ ਵਿਦਿਆਰਥੀਆਂ ਨੂੰ ਇੰਟਰਵਿਊ ਵਿੱਚ ਸਕਾਰਾਤਮਕ ਸੋਚ ਤੇ ਜਾਗਰੂਕਤਾ ਨਾਲ ਆਪਣੇ ਆਪ ਨੂੰ ਪੇਸ਼ ਕਰਨ ਦੀ ਸਲਾਹ ਦਿੱਤੀ।
ਡੀਪਟੀ ਡਾਇਰੈਕਟਰ ਟ੍ਰੇਨਿੰਗ ਐਂਡ ਪਲੇਸਮੈਂਟ ਡਾ. ਵਿਕਾਸ ਗੁਪਤਾ ਦੇ ਅਨੁਸਾਰ, ਮੇਲੇ ਦੇ ਪਹਿਲੇ ਦਿਨ 15 ਤੋਂ ਵੱਧ ਪ੍ਰਸਿੱਧ ਕੰਪਨੀਆਂ ਨੇ ਆਪਣੇ ਅਦਾਰਿਆਂ ਲਈ ਯੋਗ ਉਮੀਦਵਾਰ ਸ਼ੋਰਟਲਿਸਟ ਕੀਤੇ। ਦੂਜੇ ਦਿਨ ਹਾਈਬ੍ਰਿਡ ਮੋਡ ਵਿੱਚ ਕਰੀਬ 12 ਕੰਪਨੀਆਂ ਨੇ ਵਿਦਿਆਰਥੀਆਂ ਦੀ ਚੋਣ ਕੀਤੀ। ਇਸ ਮੌਕੇ 400 ਤੋਂ ਵੱਧ ਵਿਦਿਆਰਥੀ ਪਲੇਸਮੈਂਟ ਲਈ ਮੌਜੂਦ ਸਨ।
ਸਹਾਇਕ ਡਾਇਰੈਕਟਰ ਡਾ. ਹੇਮੰਤ ਵਾਟਸ ਨੇ ਚੋਣਕਾਰਾਂ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਪਲੇਸਮੈਂਟ ਅਫ਼ਸਰ ਹਰਸਿਮਰਨ ਕੌਰ ਦੇ ਮੰਚ ਸੰਚਾਲਨ ਦੀ ਪ੍ਰਸ਼ੰਸਾ ਕੀਤੀ। ਆਯੋਜਕਾਂ ਵੱਲੋਂ ਰੁਜ਼ਗਾਰ ਪ੍ਰਦਾਤਾ ਅਤੇ ਕੰਪਨੀਆਂ ਦੇ ਅਧਿਕਾਰੀਆਂ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
